‘ਡਾਕੂਆਂ ਦਾ ਮੁੰਡਾ-3’ ਦੇਵੇਗੀ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ, 13 ਜੂਨ ਨੂੰ ਹੋ ਰਹੀ ਰਿਲੀਜ਼

Saturday, Jun 07, 2025 - 10:40 PM (IST)

‘ਡਾਕੂਆਂ ਦਾ ਮੁੰਡਾ-3’ ਦੇਵੇਗੀ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ, 13 ਜੂਨ ਨੂੰ ਹੋ ਰਹੀ ਰਿਲੀਜ਼

ਜਲੰਧਰ, (ਬਿਊਰੋ)– ਪੰਜਾਬੀ ਫਿਲਮ ‘ਡਾਕੂਆਂ ਦਾ ਮੁੰਡਾ-3’ ਦੀ ਦਰਸ਼ਕਾਂ ਨੂੰ ਬੇਸਬਰੀ ਨਾਲ ਉਡੀਕ ਹੈ। ਆਪਣੀਆਂ ਪਹਿਲੀਆਂ 2 ਫਿਲਮਾਂ ਵਾਂਗ ‘ਡਾਕੂਆਂ ਦਾ ਮੁੰਡਾ-3’ ਇਸ ਵਾਰ ਵੀ ਕੁਝ ਵੱਖਰਾ ਰੰਗ ਲੈ ਕੇ ਆ ਰਹੀ ਹੈ। ਹਾਲਾਂਕਿ ਇਸ ਵਾਰ ਵੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਫ਼ਿਲਮ ’ਚ ਦਿੱਤਾ ਜਾਵੇਗਾ।

ਤੁਹਾਨੂੰ ਯਾਦ ਹੋਵੇਗਾ ਕਿ ‘ਡਾਕੂਆਂ ਦਾ ਮੁੰਡਾ-1’ ’ਚ ਮਿੰਟੂ ਗੁਰਸਰੀਆ ਦੀ ਕਹਾਣੀ ਦੇਖਣ ਨੂੰ ਮਿਲੀ ਸੀ, ਜਦੋਂਕਿ ‘ਡਾਕੂਆਂ ਦਾ ਮੁੰਡਾ-2’ ’ਚ ਮੰਗਾ ਸਿੰਘ ਅੰਟਾਲ ਦੀ ਕਹਾਣੀ ਦਿਖਾਈ ਗਈ ਸੀ। ਇਹ ਦੋਵੇਂ ਅੱਜ ਨਸ਼ਿਆਂ ਤੋਂ ਦੂਰ ਹਨ ਅਤੇ ਆਮ ਜ਼ਿੰਦਗੀ ’ਚ ਵੱਖ-ਵੱਖ ਖਿੱਤਿਆਂ ਨਾਲ ਸਬੰਧਤ ਕੰਮ ਕਰ ਰਹੇ ਹਨ।

‘ਡਾਕੂਆਂ ਦਾ ਮੁੰਡਾ-3’ ’ਚ ਦੇਵ ਖਰੌੜ ਨੇ ਭਾਵੇਂ ਕਿਸੇ ਅਸਲ ਕਿਰਦਾਰ ਦੀ ਕਹਾਣੀ ਨੂੰ ਪਰਦੇ ’ਤੇ ਪੇਸ਼ ਨਹੀਂ ਕੀਤਾ ਪਰ ਇਹ ਉਹ ਕਹਾਣੀ ਹੈ, ਜਿਸ ਨਾਲ ਹਰ ਉਹ ਪਰਿਵਾਰ ਤੇ ਮਾਂ ਖ਼ੁਦ ਨੂੰ ਜੋੜ ਸਕਦੀ ਹੈ, ਜਿਸ ਦਾ ਪੁੱਤ ਨਸ਼ਿਆਂ ਦੀ ਦਲਦਲ ’ਚ ਫਸਿਆ ਹੋਇਆ ਹੈ। ਨਾਲ ਹੀ ਇਹ ਵੀ ਦੇਖਣ ਨੂੰ ਮਿਲੇਗਾ ਕਿ ਕਿਵੇਂ ਨਸ਼ਿਆਂ ਦੀ ਇਸ ਦਲਦਲ ਤੋਂ ਦੂਰ ਰਹਿਣਾ ਹੈ।

ਇਸ ਵਾਰ ਫ਼ਿਲਮ ’ਚ ਦੇਵ ਖਰੌੜ ਦੇ ਨਾਲ ਬਾਨੀ ਸੰਧੂ, ਕਬੀਰ ਦੁਹਾਨ ਸਿੰਘ, ਦ੍ਰਿਸ਼ਟੀ ਤਲਵਾੜ, ਨਵੀ ਭੰਗੂ, ਕਵੀ ਸਿੰਘ, ਸਤਿੰਦਰ ਕਸੋਆਣਾ, ਲੱਖਾ ਲਹਿਰੀ, ਰਾਜ ਧਾਲੀਵਾਲ, ਆਰਿਆ ਨਾਗਪਾਲ, ਸੁੱਖੀ ਖਿਆਲਾ ਤੇ ਫਤਿਹ ਸਿਆਨ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣ ਵਾਲੇ ਹਨ।

ਫਿਲਮ ਜ਼ੀ ਸਟੂਡੀਓਜ਼ ਤੇ ਡ੍ਰੀਮ ਰਿਐਲਿਟੀ ਮੂਵੀਜ਼ ਦੀ ਸਾਂਝੀ ਪੇਸ਼ਕਸ਼ ਹੈ, ਜਿਸ ਨੂੰ ਰਵਨੀਤ ਕੌਰ ਚਾਹਲ, ਉਮੇਸ਼ ਕੁਮਾਰ ਬਾਂਸਲ ਤੇ ਰਾਜੇਸ਼ ਕੁਮਾਰ ਅਰੋੜਾ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫਿਲਮ ਹੈੱਪੀ ਰੋਡੇ ਨੇ ਡਾਇਰੈਕਟ ਕੀਤੀ ਹੈ, ਜਿਸ ਦੀ ਕਹਾਣੀ ਨਰਿੰਦਰ ਅੰਬਰਸਰੀਆ ਨੇ ਲਿਖੀ ਹੈ। ਦੁਨੀਆ ਭਰ ’ਚ ਇਹ ਫਿਲਮ 13 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।


author

Rakesh

Content Editor

Related News