''ਬਾਰਡਰ 2'' ਤੋਂ ਦਿਲਜੀਤ ਦੋਸਾਂਝ ਨੂੰ ਕੱਢਣ ਦੀ ਤਿਆਰੀ! ਐਮੀ ਵਿਰਕ ਹੋ ਸਕਦੇ ਨੇ ਨਵਾਂ ਚਿਹਰਾ

Friday, Jun 27, 2025 - 05:41 PM (IST)

''ਬਾਰਡਰ 2'' ਤੋਂ ਦਿਲਜੀਤ ਦੋਸਾਂਝ ਨੂੰ ਕੱਢਣ ਦੀ ਤਿਆਰੀ! ਐਮੀ ਵਿਰਕ ਹੋ ਸਕਦੇ ਨੇ ਨਵਾਂ ਚਿਹਰਾ

ਮੁੰਬਈ: ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ ‘ਸਰਦਾਰ ਜੀ 3’ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਦੀ ਕਾਸਟਿੰਗ ਤੋਂ ਪੈਦਾ ਹੋਏ ਵਿਵਾਦ ਤੋਂ ਬਾਅਦ ਹੁਣ ਉਨ੍ਹਾਂ ਦੀ ਬਾਲੀਵੁੱਡ ਫਿਲਮ ‘ਬਾਰਡਰ 2’ ਤੋਂ ਵੀ ਕੱਢੇ ਜਾਣ ਦੀ ਗੱਲ ਚਲ ਰਹੀ ਹੈ। ਕੁੱਝ ਮੀਡੀਆ ਰਿਪੋਰਟਾਂ ਮੁਤਾਬਕ ਬਾਰਡਰ 2 ਦੇ ਨਿਰਮਾਤਾ ਦਿਲਜੀਤ ਦੀ ਥਾਂ 'Bad Newz' ਅਦਾਕਾਰ ਐਮੀ ਵਿਰਕ ਨੂੰ ਲੈਣ 'ਤੇ ਵਿਚਾਰ ਕਰ ਰਹੀ ਹੈ। 

ਇਹ ਵੀ ਪੜ੍ਹੋ: ਹੁਣ ਘੁੰਮਣਾ-ਫਿਰਨਾ ਹੋਵੇਗਾ ਸਸਤਾ ! NHAI ਦੀ ਇਹ ਐਪ ਦੱਸੇਗੀ ਕਿਸ ਰੂਟ 'ਤੇ ਕਿੰਨਾ ਦੇਣਾ ਪਵੇਗਾ ਟੋਲ

ਕੀ ਹੈ ਮਾਮਲਾ?

ਦਿਲਜੀਤ ਦੋਸਾਂਝ ਨੇ ਹਾਲ ਹੀ 'ਚ ਸਨੀ ਦਿਓਲ ਅਤੇ ਆਹਨ ਸ਼ੈੱਟੀ ਦੇ ਨਾਲ ਪੂਣੇ ਵਿੱਚ 'ਬਾਰਡਰ 2' ਦੀ ਸ਼ੂਟਿੰਗ ਸ਼ੁਰੂ ਕੀਤੀ ਸੀ। ਪਰ ਸਿਰਫ 3-4 ਸੀਨ ਹੀ ਸ਼ੂਟ ਹੋਏ ਸਨ, ਜਿਸ ਕਾਰਨ ਮੈਕਰਜ਼ ਨੂੰ ਉਹਨਾਂ ਦੇ ਸੀਨ ਰੀਸ਼ੂਟ ਕਰਨ ਵਿੱਚ ਕੋਈ ਵੱਡੀ ਰੁਕਾਵਟ ਨਹੀਂ ਹੋਵੇਗੀ।

ਇਹ ਵੀ ਪੜ੍ਹੋ: 'ਸਰਦਾਰ ਜੀ 3' ਤੋਂ ਨੀਰੂ ਬਾਜਵਾ ਨੇ ਬਣਾਈ ਦੂਰੀ, ਹਾਨੀਆ ਆਮਿਰ ਨੂੰ ਕੀਤਾ UnFollow, ਪੋਸਟਾਂ ਵੀ ਕੀਤੀਆਂ ਡਿਲੀਟ

FWICE ਨੇ ਲਿਖੀ ਚਿੱਠੀ 

ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਮਪਲੋਈਜ਼ (FWICE) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਕੇਂਦਰੀ ਮੰਤਰੀਆਂ ਨੂੰ ਪੱਤਰ ਲਿਖ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ - ਜਿਸ ਵਿੱਚ ਦਿਲਜੀਤ ਅਤੇ ਫਿਲਮ ਦੀ ਟੀਮ ਦੇ ਪਾਸਪੋਰਟ ਰੱਦ ਕਰਨ ਅਤੇ ਇੱਥੋਂ ਤੱਕ ਕਿ ਭਾਰਤੀ ਨਾਗਰਿਕਤਾ ਨੂੰ ਵੀ ਰੱਦ ਕਰਨ ਦੀ ਮੰਗ ਕੀਤੀ ਗਈ ਹੈ। 

ਚਿੱਠੀ ਵਿੱਚ FWICE ਦੇ ਪ੍ਰਧਾਨ ਬੀ.ਐੱਨ. ਤਿਵਾੜੀ ਨੇ ਭਾਰਤ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਵਿਦੇਸ਼ ਮੰਤਰੀ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਨੂੰ ਫਿਲਮ ਵਿੱਚ ਸ਼ਾਮਲ ਮੁੱਖ ਲੋਕਾਂ ਵਿਰੁੱਧ ਸਖ਼ਤ ਅਤੇ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ 'ਤੇ ਕ੍ਰਿਪਟਿਕ ਪੋਸਟ ਕਰਨਾ ਗੁਰੂ ਰੰਧਾਵਾ ਨੂੰ ਪਿਆ ਮਹਿੰਗਾ, 'X' ਅਕਾਊਂਟ ਕਰਨਾ ਪਿਆ ਬੰਦ

ਐਮੀ ਅਤੇ ਦਿਲਜੀਤ ਦੋਵਾਂ ਦੀ ਟੀਮ ਵੱਲੋਂ ਅਧਿਕਾਰਤ ਪੁਸ਼ਟੀ ਨਹੀਂ

ਇਸ ਤਣਾਅ ਦੇ ਵਿਚਕਾਰ ਐਮੀ ਵਿਰਕ ਨੂੰ ਮੁੱਖ ਚਿਹਰੇ ਵਜੋਂ ਲਿਆ ਜਾ ਸਕਦਾ ਹੈ। ਹਾਲਾਂਕਿ ਐਮੀ ਅਤੇ ਦਿਲਜੀਤ ਦੋਵਾਂ ਦੀ ਟੀਮ ਵਲੋਂ ਕੋਈ ਅਧਿਕਾਰਤ ਟਿੱਪਣੀ ਨਹੀਂ ਆਈ, ਪਰ ਸੂਤਰਾਂ ਦੇ ਅਨੁਸਾਰ ਮਾਮਲਾ ਨਿਰਮਾਤਾਵਾਂ ਦੀ ਮੀਟਿੰਗ ਵਿੱਚ ਚੱਲ ਰਿਹਾ ਹੈ।

ਇਹ ਵੀ ਪੜ੍ਹੋ: 'ਕਰ ਲਓ ਜੋ ਕਰਨਾ, ਸਿੱਖ ਕਿਸੇ ਤੋਂ ਨਹੀਂ ਡਰਦੇ'- ਦੋਸਾਂਝਾਵਾਲੇ ਦੀ ਫਿਲਮ ਨੂੰ ਲੈ ਕੇ ਪਾਕਿ ਅਦਾਕਾਰਾ ਨੇ ਦਿੱਤਾ ਵੱਡਾ ਬਿਆਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News