'ਸਰਦਾਰ ਜੀ 3' ਵਿਵਾਦ ਮਗਰੋਂ ਦਿਲਜੀਤ ਨੇ ਪਾਈ ਪੋਸਟ, ਕਿਹਾ- ਰਿਲੀਜ਼ ਤੋਂ ਪਹਿਲਾਂ...

Tuesday, Jun 24, 2025 - 10:51 AM (IST)

'ਸਰਦਾਰ ਜੀ 3' ਵਿਵਾਦ ਮਗਰੋਂ ਦਿਲਜੀਤ ਨੇ ਪਾਈ ਪੋਸਟ, ਕਿਹਾ- ਰਿਲੀਜ਼ ਤੋਂ ਪਹਿਲਾਂ...

ਐਂਟਰਟੇਨਮੈਂਟ ਡੈਸਕ- ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ 'ਸਰਦਾਰ ਜੀ 3' ਨੂੰ ਲੈ ਕੇ ਵਿਵਾਦਾਂ ਵਿੱਚ ਘਿਰੇ ਹੋਏ ਹਨ। ਵਿਵਾਦ ਦੀ ਵਜ੍ਹਾ ਹੈ, ਇਸ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨਿਆ ਆਮਿਰ ਦੀ ਭੂਮਿਕਾ। ਹਾਲੀਆ ਪਹਿਲਗਾਮ ਹਮਲੇ ਅਤੇ 'ਆਪਰੇਸ਼ਨ ਸਿੰਦੂਰ' ਦੇ ਬਾਅਦ ਭਾਰਤ-ਪਾਕਿ ਤਣਾਅ ਦੇ ਚਲਦੇ, ਹਾਨਿਆ ਦੀ ਕਾਸਟਿੰਗ ਨੂੰ ਲੈ ਕੇ ਲੋਕਾਂ ਵੱਲੋਂ ਸਖ਼ਤ ਨਿੰਦਾ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਉੱਠੀ ਦਿਲਜੀਤ ਦੋਸਾਂਝ ਨੂੰ ਬੈਨ ਕਰਨ ਦੀ ਮੰਗ, ਜਾਣੋ ਕੀ ਹੈ ਪੂਰਾ ਮਾਮਲਾ

PunjabKesari

ਇਨ੍ਹਾਂ ਇਲਜ਼ਾਮਾਂ ਦੇ ਵਿਚਕਾਰ, ਦਿਲਜੀਤ ਨੇ ਸੋਸ਼ਲ ਮੀਡੀਆ 'ਤੇ ਇੱਕ cryptic ਪੋਸਟ ਸ਼ੇਅਰ ਕਰਦੇ ਹੋਏ ਲਿਖਿਆ: “Censored Before Release?” ਮੰਨਿਆ ਜਾ ਰਿਹਾ ਹੈ ਕਿ ਇਹ ਪੋਸਟ ਉਨ੍ਹਾਂ ਦੀ ਫਿਲਮ ਪੰਜਾਬ 95 ਨਾਲ ਸਬੰਧਤ ਹੈ, ਜੋ ਕਿ ਲੰਬੇ ਸਮੇਂ ਤੋਂ ਰਿਲੀਜ਼ ਨਹੀਂ ਹੋਈ ਹੈ। ਇਹ ਪੋਸਟ ਉਸ ਸਮੇਂ ਬਾਰੇ ਗੱਲ ਕਰਦੀ ਹੈ ਜਦੋਂ ਸੀ.ਬੀ.ਐਫ.ਸੀ. ਨੇ ਫਿਲਮ ਨੂੰ 127 ਕੱਟਾਂ ਨਾਲ ਪਾਸ ਕਰਨ ਲਈ ਕਿਹਾ ਸੀ, ਪਰ ਨਿਰਦੇਸ਼ਕ ਸੁਨੈਨਾ ਸੁਰੇਸ਼ ਅਤੇ ਦਿਲਜੀਤ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਦੀ ਹੋ ਗਈ ਮੌਤ, ਰਾਤੀਂ ਸੌਣ ਮਗਰੋਂ ਨਹੀਂ ਦੇਖ ਸਕੇ ਸਵੇਰ

'ਪੰਜਾਬ 95'

ਇਹ ਫਿਲਮ ਮਨੁੱਖੀ ਅਧਿਕਾਰ ਕਾਰਕੁੰਨ Jaswant Singh Khalra ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਖਾਲੜਾ ਨੇ 1984 ਅਤੇ 1994 ਦਰਮਿਆਨ ਪੰਜਾਬ ਵਿੱਚ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਦੇ ਸਸਕਾਰ ਦੀ ਜਾਂਚ ਕੀਤੀ ਸੀ। 1995 ਵਿੱਚ ਉਹ ਅਚਾਨਕ ਗਾਇਬ ਹੋ ਗਏ ਸਨ ਅਤੇ 2005 ਵਿੱਚ 4 ਪੁਲਸ ਅਧਿਕਾਰੀ ਉਨ੍ਹਾਂ ਦੀ ਹੱਤਿਆ ਦੇ ਦੋਸ਼ ਵਿਚ ਗ੍ਰਿਫ਼ਤਾਰ ਹੋਏ ਸਨ, ਜਿਨ੍ਹਾਂ ਨੂੰ 2007 ਵਿੱਚ ਉਮਰ ਕੈਦ ਦੀ ਸਜ਼ਾ ਮਿਲੀ। Panjab 95, ਹਨੀ ਤ੍ਰਿਹਾਨ ਵੱਲੋਂ ਡਾਇਰੈਕਟ ਕੀਤੀ ਗਈ ਹੈ ਅਤੇ ਇਹ ਅਜੇ ਤੱਕ ਭਾਰਤ ਵਿਚ ਰਿਲੀਜ਼ ਨਹੀਂ ਹੋਈ। ਇਹ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟਿਵਲ 2023 ਦੀ ਲਾਈਨਅਪ 'ਚੋਂ ਵੀ ਬਿਨਾਂ ਕੋਈ ਕਾਰਨ ਦੱਸੇ ਹਟਾ ਦਿੱਤੀ ਗਈ ਸੀ।

ਇਹ ਵੀ ਪੜ੍ਹੋ: Instagram 'ਤੇ ਵਾਇਰਲ ਹੋਣ ਲਈ ਇਸ ਸਮੇਂ ਵੀਡੀਓਜ਼ ਕਰੋ ਪੋਸਟ, ਕੁਝ ਦਿਨਾਂ 'ਚ ਹੀ ਹੋ ਜਾਓਗੇ Famous

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News