''ਬਿਗ ਬੌਸ 14'' ਫੇਮ ਨਿਸ਼ਾਂਤ ਸਿੰਘ ਮਲਕਾਨੀ ਵੀ ਆਏ ਕੋਰੋਨਾ ਪਾਜ਼ੇਟਿਵ

04/18/2021 4:00:48 PM

ਮੁੰਬਈ- ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਆਮ ਲੋਕਾਂ ਦੇ ਨਾਲ-ਨਾਲ ਬਾਲੀਵੁੱਡ ਸਿਤਾਰੇ ਵੀ ਤੇਜ਼ੀ ਨਾਲ ਇਸ ਦਾ ਸ਼ਿਕਾਰ ਹੋ ਰਹੇ ਹਨ। ਹੁਣ ਬਿੱਗ ਬੌਸ 14 ਫੇਮ ਨਿਸ਼ਾਂਤ ਸਿੰਘ ਮਲਕਾਨੀ ਵੀ ਕੋਰੋਨਾ ਦਾ ਸ਼ਿਕਾਰ ਹੋ ਗਏ ਹਨ। ਅਦਾਕਾਰ ਨੇ ਖ਼ੁਦ ਨੂੰ ਘਰ ਦਾ ਇਕਾਂਤਵਾਸ ਕਰ ਲਿਆ ਹੈ। ਹਾਲ ਹੀ 'ਚ ਨਿਸ਼ਾਂਤ ਨੇ ਵੀ ਇਸ ਬਾਰੇ ਮੀਡੀਆ ਨਾਲ ਵੀ ਗੱਲ ਕੀਤੀ ਹੈ।

PunjabKesari
ਨਿਸ਼ਾਂਤ ਨੇ ਕਿਹਾ, “ਹਾਂ, ਮੈਂ ਕੋਰੋਨਾ ਪਾਜ਼ੇਟਿਵ ਹਾਂ ਅਤੇ ਹੋਮ ਕੁਆਰੰਟੀਨ ਰਾਹੀਂ ਇਲਾਜ ਕਰਵਾ ਰਿਹਾ ਹਾਂ। ਮੇਰੇ 'ਚ ਕੋਰੋਨਾ ਦੇ ਬਹੁਤ ਹੀ ਹਲਕੇ ਲੱਛਣ ਹਨ ਅਤੇ ਮੈਨੂੰ ਜ਼ਿਆਦਾ ਤਕਲੀਫ਼ ਨਹੀਂ ਹੋ ਰਹੀ ਹੈ। ਮੈਂ ਸ਼ੂਟ ਦੇ ਚੱਲਦੇ ਕਿਤੇ ਬਾਹਰ ਟਰੈਵਲ ਕਰਨ ਵਾਲਾ ਸੀ ਅਤੇ ਇਸ ਸਿਲਸਿਲੇ 'ਚ ਮੇਰਾ ਕੋਰੋਨਾ ਟੈਸਟ ਹੋਇਆ ਅਤੇ ਰਿਪੋਰਟ ਪਾਜ਼ੇਟਿਵ ਆਈ। ਥੈਂਕਗਾਡ ਕਿ ਮੈਂ ਟਰੈਵਲ ਨਹੀਂ ਕੀਤਾ ਅਤੇ ਪਹਿਲਾਂ ਹੀ ਪਤਾ ਚਲ ਗਿਆ। ਮੈਨੂੰ ਕੁਝ ਦਿਨ ਤੋਂ ਕਮਜ਼ੋਰੀ ਮਹਿਸੂਸ ਹੋ ਰਹੀ ਸੀ ਅਤੇ ਮੈਨੂੰ ਲੱਗਾ ਕਿ ਨੀਂਦ ਪੂਰੀ ਨਾ ਹੋਣ ਦੇ ਕਾਰਨ ਅਜਿਹਾ ਹੋ ਰਿਹਾ ਹੈ। ਨਿਸ਼ਾਂਤ ਨੇ ਅੱਗੇ ਕਿਹਾ, “ਮੇਰਾ ਇਕ ਪਰਿਵਾਰਕ ਮੈਂਬਰ ਮੇਰੇ ਨਾਲ ਹੈ। ਉਹ ਵਿਸ਼ੇਸ਼ ਤੌਰ ‘ਤੇ ਮੇਰੀ ਦੇਖਭਾਲ ਲਈ ਆਇਆ ਹੈ। ਉਹ ਮੇਰੀ ਦੇਖਭਾਲ ਕਰ ਰਹੀ ਹੈ ਅਤੇ ਮੈਨੂੰ ਯਕੀਨ ਹੈ ਕਿ ਮੈਂ ਬਹੁਤ ਜਲਦੀ ਕੰਮ ਤੇ ਵਾਪਸ ਆ ਜਾਵਾਂਗਾ।

PunjabKesari
ਤੁਹਾਨੂੰ ਦੱਸ ਦੇਈਏ ਕਿ 'ਗੁਡਨ ਤੁਜਸੇ ਨਾ ਹੋ ਪਾਏਗਾ' ਦੀ ਕੋ-ਸਟਾਰ ਕਨਿਕਾ ਮਾਨ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ। ਹੁਣ ਕਨਿਕਾ ਦੀ ਰਿਪੋਰਟ ਵੀ ਨੈਗੇਟਿਵ ਆ ਚੁੱਕੀ ਹੈ। ਇਸ ਤੋਂ ਇਲਾਵਾ ਅਕਸ਼ੈ ਕੁਮਾਰ, ਆਲੀਆ ਭੱਟ, ਕੈਟਰੀਨਾ ਕੈਫ, ਵਿੱਕੀ ਕੌਸ਼ਲ ਅਤੇ ਕਾਰਤਿਕ ਆਰਯਨ ਵੀ ਕੋਰੋਨਾ ਦੀ ਚਪੇਟ 'ਚ ਆ ਗਏ ਸਨ। ਹੁਣ ਸਾਰੇ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ ਅਤੇ ਬਿਲਕੁੱਲ ਠੀਕ ਹਨ। 


Aarti dhillon

Content Editor

Related News