ਯੂਰਪੀਅਨ ਸਿੱਖ ਨੌਜਵਾਨ ਪੀੜ੍ਹੀ ਪੰਜਾਬ ''ਚ ਆਪਣੇ ਕਾਰੋਬਾਰ ਸਥਾਪਤ ਕਰਨ ਨੂੰ ਤਰਜੀਹ ਦੇਵੇ : ਹਰਨਾਮ ਸਿੰਘ ਖਾਲਸਾ

Tuesday, Oct 10, 2023 - 07:30 PM (IST)

ਯੂਰਪੀਅਨ ਸਿੱਖ ਨੌਜਵਾਨ ਪੀੜ੍ਹੀ ਪੰਜਾਬ ''ਚ ਆਪਣੇ ਕਾਰੋਬਾਰ ਸਥਾਪਤ ਕਰਨ ਨੂੰ ਤਰਜੀਹ ਦੇਵੇ : ਹਰਨਾਮ ਸਿੰਘ ਖਾਲਸਾ

ਚੌਕ ਮਹਿਤਾ (ਪਾਲ) : ਦਮਦਮੀ ਟਕਸਾਲ ਦੀ ਸੇਵਾ ਸੰਭਾਲਣ ਤੋਂ ਤਕਰੀਬਨ 19 ਸਾਲ ਬਾਅਦ ਧਰਮ ਪ੍ਰਚਾਰ ਹਿੱਤ ਤੇ ਇੰਗਲੈਂਡ ਦੀਆਂ ਸੰਗਤਾਂ ਦੇ ਮੋਹ ਭਰੇ ਬੁਲਾਵੇ 'ਤੇ ਯੂਕੇ ਗਏ ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਇਹ ਵਿਦੇਸ਼ ਫੇਰੀ ਬਹੁਤ ਹੀ ਲਾਮਿਸਾਲ ਰਹੀ। ਪਿਛਲੇ ਲੰਬੇ ਸਮੇਂ ਤੋਂ ਦਮਦਮੀ ਟਕਸਾਲ ਨਾਲ ਜੁੜੇ ਇੰਗਲੈਂਡ ਵੱਸਦੇ ਸਿੱਖ ਪਰਿਵਾਰ ਦਮਦਮੀ ਟਕਸਾਲ ਮੁਖੀ ਦੀ ਇਸ ਫੇਰੀ ਤੋਂ ਜਜ਼ਬਾਤੀ ਤੌਰ 'ਤੇ ਬਹੁਤ ਉਤਸ਼ਾਹਿਤ ਹੋਏ ਤੇ 19 ਸਾਲਾਂ ਬਾਅਦ ਦਮਦਮੀ ਟਕਸਾਲ ਦੇ ਕਿਸੇ ਮਹਾਪੁਰਸ਼ ਦੇ ਦਰਸ਼ਨ ਕਰਨੇ ਉਨ੍ਹਾਂ ਵਾਸਤੇ ਇਕ ਦੁਰਲਭ ਕਿਸਮ ਦਾ ਆਤਮ-ਵਿਭੋਰ ਕਰਨ ਵਾਲਾ ਸਮਾਂ ਹੋ ਗੁਜ਼ਰਿਆ।

ਇਹ ਵੀ ਪੜ੍ਹੋ : ਪੰਜਾਬ ਦੀ ਰਾਜਨੀਤੀ ਦੀ ਸੈਂਟਰ ਸਟੇਜ 'ਤੇ ਪਹੁੰਚਿਆ 'SYL' ਦਾ ਮੁੱਦਾ, ਹੋਰ ਮੁੱਦੇ ਹੋਏ ਨਜ਼ਰਅੰਦਾਜ਼

ਇੰਗਲੈਂਡ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਇੰਗਲੈਂਡ ਦੀ ਸੰਗਤ ਤੇ ਖਾਸ ਕਰਕੇ ਸਿੱਖ ਸੰਘਰਸ਼ ਦੇ ਸ਼ਹੀਦ ਜੁਝਾਰੂ ਸਿੰਘਾਂ ਦੇ ਪਰਿਵਾਰਾਂ ਨੇ ਬਾਬਾ ਹਰਨਾਮ ਸਿੰਘ ਖਾਲਸਾ ਦਾ ਜਿਸ ਤਰ੍ਹਾਂ ਸ਼ਰਧਾ ਅਤੇ ਪਿਆਰ ਸਤਿਕਾਰ ਨਾਲ ਸਵਾਗਤ ਕੀਤਾ, ਉਸ ਤੋਂ ਸਪੱਸ਼ਟ ਹੋ ਗਿਆ ਕਿ ਇੰਗਲੈਂਡ ਦੀਆਂ ਸੰਗਤਾਂ ਧੁਰ ਅੰਦਰੋਂ ਦਮਦਮੀ ਟਕਸਾਲ ਨਾਲ ਜੁੜੀਆਂ ਹੋਈਆਂ ਹਨ। ਵੱਖ-ਵੱਖ ਗੁਰੂ ਘਰਾਂ ਵਿੱਚ ਕਥਾ ਵਿਚਾਰਾਂ ਕਰਦਿਆਂ ਜਿੱਥੇ ਸੰਗਤਾਂ ਨੂੰ ਗੁਰਮਤਿ ਨਾਲ ਜੋੜਿਆ, ਉਥੇ ਨਵੀਂ ਪੀੜ੍ਹੀ ਬਾਰੇ ਆਪਣੀ ਫਿਕਰਮੰਦੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਇਸ ਨਵੀਂ ਪੀੜ੍ਹੀ ਨੂੰ ਪਤਿਤਪੁਣੇ ਤੋਂ ਬਚਾ ਕੇ ਗੁਰੂ ਦੇ ਲੜ ਲਾਉਣ ਲਈ ਵਿਸ਼ੇਸ਼ ਉਪਰਾਲੇ ਕਰਾਂਗੇ। ਉਨ੍ਹਾਂ ਇੰਗਲੈਂਡ ਤੇ ਯੂਰਪ ਵੱਸਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿਖੇ ਆਪਣੇ ਕਾਰੋਬਾਰ ਸਥਾਪਤ ਕਰਕੇ ਪੰਜਾਬ ਦੀ ਤਰੱਕੀ 'ਚ ਆਪਣਾ ਯੋਗਦਾਨ ਦੇਣ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਕੁਲਫੀ ਵੇਚ ਰਿਹਾ ਡੋਨਾਲਡ ਟ੍ਰੰਪ!, ਵੀਡੀਓ ਦੇਖ Confuse ਹੋਏ ਲੋਕ

PunjabKesari

ਇਸ ਯਾਤਰਾ ਸਮੇਂ ਸੰਤ ਹਰਨਾਮ ਸਿੰਘ ਖਾਲਸਾ ਵੱਲੋਂ ਪਿਛਲੇ 19 ਸਾਲਾਂ 'ਚ ਨਿਭਾਈਆਂ ਗਈਆਂ ਮਹਾਨ ਪੰਥਕ ਸੇਵਾਵਾਂ ਲਈ ਉਨ੍ਹਾਂ ਨੂੰ ਗੁਰਦੁਆਰਾ ਸਾਊਥਾਲ ਲੰਡਨ, ਗੁਰਦੁਆਰਾ ਬਾਬਾ ਸੰਗ ਜੀ, ਗੁਰਦੁਆਰਾ ਸ੍ਰੀ ਗੁਰੂ ਹਰਿ ਰਾਏ ਸਾਹਿਬ ਵੈਸਟ ਬਰੋਮ, ਗੁਰੂ ਨਾਨਕ ਗੁਰਦੁਆਰਾ ਸਮੈਦਿਕ, ਗੁਰਦੁਆਰਾ ਨਾਨਕ ਨਿਸ਼ਕਾਮ ਸੇਵਾ ਬਰਮਿੰਘਮ, ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਨਿਊ ਕੈਸਲ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਲੈਸਟਰ, ਗੁਰਦੁਆਰਾ ਨਾਨਕ ਗੁਰੂ ਨਾਨਕ ਦੇਵ ਜੀ ਵੈਨਸ ਫੀਲਡ, ਗੁਰਦੁਆਰਾ ਗੁਰੂ ਨਾਨਕ ਸਾਹਿਬ ਜੀ ਸੈਡਲੀ ਸਟਰੀਟ, ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਡਰਬੀ, ਗੁਰਦੁਆਰਾ ਸਿੰਘ ਸਭਾ ਡਰਬੀ ਤੇ ਗੁਰਦੁਆਰਾ ਸਿੱਖ ਟੈਂਪਲ ਲੀਡਸ ਵਿਖੇ ਉਨ੍ਹਾਂ ਦੇ ਸਨਮਾਨ 'ਚ ਆਯੋਜਿਤ ਵੱਡੇ ਗੁਰਮਤਿ ਸਮਾਗਮਾਂ ਦੌਰਾਨ ਇੰਗਲੈਂਡ ਵੱਸਦੇ ਸਿੱਖ ਭਾਈਚਾਰੇ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਅਹਿਮ ਸਿੱਖ ਸ਼ਖਸੀਅਤਾਂ ਤੇ ਸੰਗਤਾਂ ਵੱਲੋਂ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ : ਇਜ਼ਰਾਈਲ 'ਚ 250 ਲੋਕਾਂ ਨੂੰ ਮਾਰਨ ਵਾਲੇ ਹਮਲਾਵਰ ਦੀ ਤਸਵੀਰ ਆਈ ਸਾਹਮਣੇ, ਪਾਕਿਸਤਾਨ ਨਾਲ ਸੀ ਖ਼ਾਸ ਕੁਨੈਕਸ਼ਨ

ਇਨ੍ਹਾਂ ਗੁਰਮਤਿ ਸਮਾਗਮਾਂ 'ਚ ਪ੍ਰਧਾਨ ਹਿੰਮਤ ਸਿੰਘ ਸੋਹੀ, ਕੁਲਵੰਤ ਸਿੰਘ ਭਿੰਡਰ ਮੀਤ ਪ੍ਰਧਾਨ, ਹਰਮੀਤ ਸਿੰਘ ਜਨਰਲ ਸਕੱਤਰ, ਸਰਪੰਚ ਹਰਜੀਤ ਸਿੰਘ ਸਾਬਕਾ ਮੀਤ ਪ੍ਰਧਾਨ, ਗੁਰਮੇਲ ਸਿੰਘ ਮੱਲ੍ਹੀ ਸਾਬਕਾ ਪ੍ਰਧਾਨ, ਭਾਈ ਗੁਰਜੀਤ ਸਿੰਘ, ਭਾਈ ਰਘਬੀਰ ਸਿੰਘ ਬੀਰਾ ਪ੍ਰਧਾਨ, ਸੈਕਟਰੀ ਦਵਿੰਦਰ ਸਿੰਘ, ਭਾਈ ਦਇਆ ਸਿੰਘ ਪ੍ਰਧਾਨ, ਸੈਕਟਰੀ ਖਾਲਸਾ ਸਿੰਘ, ਪ੍ਰਧਾਨ ਭਾਈ ਜਤਿੰਦਰ ਸਿੰਘ, ਪ੍ਰਧਾਨ ਕੁਲਦੀਪ ਸਿੰਘ, ਭਾਈ ਸਤਵਿੰਦਰ ਸਿੰਘ ਜਾਗੋ, ਭਾਈ ਜਸਵਿੰਦਰ ਸਿੰਘ ਜੱਸੀ, ਭਾਈ ਨਰਿੰਦਰ ਸਿੰਘ ਕਾਲਾ, ਭਾਈ ਸੁਖਦੀਪ ਸਿੰਘ ਪਤਾਰਾ, ਭਾਈ ਧੰਨਾ ਸਿੰਘ, ਭਾਈ ਬਹਾਦਰ ਸਿੰਘ, ਬਾਬਾ ਮਹਿੰਦਰ ਸਿੰਘ, ਪ੍ਰਧਾਨ ਹਰਦੀਪ ਸਿੰਘ, ਹਰਜੀਤ ਸਿੰਘ ਦਿਓਲ, ਪ੍ਰਧਾਨ ਰਾਜ ਮਨਵਿੰਦਰ ਸਿੰਘ, ਸੈਕਟਰੀ ਹਰਮਿੰਦਰ ਸਿੰਘ, ਪ੍ਰਧਾਨ ਪਰਮਜੀਤ ਸਿੰਘ ਢਾਡੀ, ਗੁਰਸ਼ਰਨ ਸਿੰਘ, ਪ੍ਰਧਾਨ ਜੋਗਿੰਦਰ ਸਿੰਘ ਜੌਹਲ, ਸੈਕਟਰੀ ਗੁਰਜੀਤ ਸਿੰਘ, ਪ੍ਰਧਾਨ ਜਤਿੰਦਰ ਪਾਲ ਸਿੰਘ ਬਾਜਵਾ, ਸੈਕਟਰੀ ਲਹਿੰਬਰ ਸਿੰਘ, ਪ੍ਰਧਾਨ ਹਰਜਿੰਦਰ ਸਿੰਘ ਪੂਰੇਵਾਲ ਆਦਿ ਨੇ ਸ਼ਮੂਲੀਅਤ ਕੀਤੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News