ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਕਈ ਅਸਾਮੀਆਂ 'ਤੇ ਕੱਢੀ ਭਰਤੀ, ਜਲਦ ਕਰੋ ਅਪਲਾਈ

Thursday, Apr 28, 2022 - 10:58 AM (IST)

ਜੰਮੂ: ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ (SMVDSB) ਨੇ ਮੈਡੀਕਲ ਅਫਸਰ, ਸਹਾਇਕ ਮੈਨੇਜਰ, ਸਹਾਇਕ ਸੁਰੱਖਿਆ ਅਫਸਰ, ਜੂਨੀਅਰ ਸਹਾਇਕ, ਡਾਟਾ ਐਂਟਰੀ ਆਪਰੇਟਰ, ਸੀਨੀਅਰ ਰਿਸੈਪਸ਼ਨਿਸਟ, ਸਟੋਰਕੀਪਰ, ਇਨਫੋਰਸਮੈਂਟ ਇੰਸਪੈਕਟਰ, ਜੂਨੀਅਰ ਸੈਨੀਟੇਸ਼ਨ ਸੁਪਰਵਾਈਜ਼ਰ, ਹੈਲਪਰ ਇਲੈਕਟ੍ਰੀਸ਼ੀਅਨ ਅਤੇ ਕੁਕਿੰਗ ਅਸਿਸਟੈਂਟ ਦੇ ਅਹੁਦਿਆਂ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਅਰਜ਼ੀਆਂ ਮੰਗੀਆਂ ਹਨ। ਇਹ ਭਰਤੀਆਂ 1 ਸਾਲ ਦੇ ਕੰਟਰੈਕਟ 'ਤੇ ਕੀਤੀਆਂ ਜਾਣੀਆਂ ਹਨ। ਹਾਲਾਂਕਿ, ਉਮੀਦਵਾਰ ਦੀ ਕਾਰਗੁਜ਼ਾਰੀ ਦੇ ਆਧਾਰ 'ਤੇ ਮਿਆਦ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਇਨ੍ਹਾਂ ਭਰਤੀਆਂ ਲਈ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 14 ਮਈ 2022 ਹੈ।

ਯੋਗਤਾ

  • ਮੈਡੀਕਲ ਅਫਸਰ - MBBS ਡਿਗਰੀ ਅਤੇ MD/MS ਯੋਗਤਾ।
  • ਅਸਿਸਟੈਂਟ ਮੈਨੇਜਰ - ਬਿਜ਼ਨਸ ਮੈਨੇਜਮੈਂਟ ਵਿੱਚ ਘੱਟੋ-ਘੱਟ 2 ਸਾਲਾਂ ਦੇ ਡਿਪਲੋਮਾ ਦੇ ਨਾਲ ਗ੍ਰੈਜੂਏਸ਼ਨ ਡਿਗਰੀ।
  • ਸਹਾਇਕ ਸੁਰੱਖਿਆ ਅਧਿਕਾਰੀ - ਗ੍ਰੈਜੂਏਟ। ਰੱਖਿਆ/ਪੈਰਾ-ਮਿਲਟਰੀ ਵਿੱਚ ਘੱਟੋ-ਘੱਟ 6 ਸਾਲਾਂ ਦਾ ਤਜ਼ਰਬਾ।
  • ਜੂਨੀਅਰ ਅਸਿਸਟੈਂਟ - ਗ੍ਰੈਜੂਏਸ਼ਨ ਦੇ ਨਾਲ ਤਿੰਨ ਸਾਲ ਦਾ ਤਜ਼ਰਬਾ ਅਤੇ ਘੱਟੋ-ਘੱਟ ਟਾਈਪਿੰਗ ਸਪੀਡ 40 ਸ਼ਬਦ ਪ੍ਰਤੀ ਮਿੰਟ।
  • ਡਾਟਾ ਐਂਟਰੀ ਆਪਰੇਟਰ -ਗ੍ਰੈਜੂਏਸ਼ਨ ਦੇ ਨਾਲ ਕੰਪਿਊਟਰ ਐਪਲੀਕੇਸ਼ਨ ਵਿੱਚ ਡਿਪਲੋਮਾ ਅਤੇ ਘੱਟੋ ਘੱਟ 35 ਸ਼ਬਦ ਪ੍ਰਤੀ ਮਿੰਟ ਦੀ ਟਾਈਪਿੰਗ ਸਪੀਡ।
  • ਸੀਨੀਅਰ ਰਿਸੈਪਸ਼ਨਿਸਟ -ਗ੍ਰੈਜੂਏਸ਼ਨ ਦੇ ਨਾਲ 2 ਸਾਲ ਦਾ ਤਜ਼ਰਬਾ।
  • ਸਟੋਰਕੀਪਰ - ਗ੍ਰੈਜੂਏਸ਼ਨ ਦੇ ਨਾਲ ਸਟੋਰ ਵਿੱਚ ਦੋ ਸਾਲ ਦਾ ਤਜ਼ਰਬਾ।
  • ਇਨਫੋਰਸਮੈਂਟ ਇੰਸਪੈਕਟਰ - ਗ੍ਰੈਜੂਏਸ਼ਨ ਅਤੇ 3 ਸਾਲ ਦਾ ਤਜ਼ਰਬਾ।
  • ਜੂਨੀਅਰ ਸੈਨੀਟੇਸ਼ਨ ਸੁਪਰਵਾਈਜ਼ਰ - ਗ੍ਰੈਜੂਏਸ਼ਨ ਦੇ ਨਾਲ ਸੈਨੀਟਾਈਜ਼ੇਸ਼ਨ/ਜਨ ਸਿਹਤ ਵਿੱਚ ਡਿਪਲੋਮਾ ਅਤੇ ਦੋ ਸਾਲ ਦਾ ਤਜ਼ਰਬਾ।
  • ਹੈਲਪਰ ਇਲੈਕਟ੍ਰੀਸ਼ੀਅਨ - 8ਵੀਂ ਪਾਸ ਅਤੇ ਘੱਟੋ-ਘੱਟ 8 ਸਾਲ ਦਾ ਤਜ਼ਰਬਾ।
  • ਕੁਕਿੰਗ ਅਸਿਸਟੈਂਟ - ਮੈਟ੍ਰਿਕ ਪਾਸ ਅਤੇ ਘੱਟੋ-ਘੱਟ ਤਿੰਨ ਸਾਲ ਦਾ ਤਜ਼ਰਬਾ।

ਉਮਰ ਹੱਦ
ਉਪਰੋਕਤ ਅਹੁਦਿਆਂ ਲਈ ਉਮਰ ਹੱਦ - 18 ਸਾਲ ਤੋਂ 40 ਸਾਲ ਨਿਰਧਾਰਤ ਕੀਤੀ ਗਈ ਹੈ।

ਇੰਝ ਕਰੋ ਅਪਲਾਈ
ਚਾਹਵਾਨ ਉਮੀਦਵਾਰ 14 ਮਈ 2022 ਤਕ ਆਫਲਾਈਨ ਮੋਡ ਵਿੱਚ ਨਿਰਧਾਰਤ ਫਾਰਮੈਟ ਰਾਹੀਂ ਆਪਣੀ ਅਰਜ਼ੀ ਜਮ੍ਹਾਂ ਕਰ ਸਕਦੇ ਹਨ। ਅਪਲਾਈ ਕਰਨ ਲਈ, ਉਮੀਦਵਾਰ SMVDSB ਦੀ ਅਧਿਕਾਰਤ ਵੈੱਬਸਾਈਟ maavaishnodevi.org 'ਤੇ ਦਿੱਤੇ ਲਿੰਕ ਤੋਂ ਜਾਂ ਹੇਠਾਂ ਦਿੱਤੇ ਸਿੱਧੇ ਲਿੰਕ ਤੋਂ ਅਰਜ਼ੀ ਫਾਰਮ ਡਾਊਨਲੋਡ ਕਰ ਸਕਦੇ ਹਨ। ਉਮੀਦਵਾਰਾਂ ਨੂੰ ਇਸ ਫਾਰਮ ਨੂੰ ਪੂਰੀ ਤਰ੍ਹਾਂ ਭਰਨਾ ਚਾਹੀਦਾ ਹੈ ਅਤੇ ਇਸ ਨੂੰ ਦਸਤਾਵੇਜ਼ਾਂ ਦੀਆਂ ਸਵੈ-ਪ੍ਰਮਾਣਿਤ ਕਾਪੀਆਂ ਅਤੇ ਪੋਸਟਾਂ ਦੇ ਅਨੁਸਾਰ ਨਿਰਧਾਰਤ ਅਰਜ਼ੀ ਫੀਸ ਦੇ ਡਿਮਾਂਡ ਡਰਾਫਟ ਦੇ ਨਾਲ ਹੇਠਾਂ ਦਿੱਤੇ ਪਤੇ 'ਤੇ ਆਖਰੀ ਮਿਤੀ ਤੱਕ ਜਮ੍ਹਾਂ ਕਰਾਉਣ ਦੀ ਲੋੜ ਹੈ - ਮੁੱਖ ਕਾਰਜਕਾਰੀ ਅਧਿਕਾਰੀ, SMVDSB, ਕੇਂਦਰੀ ਦਫਤਰ, ਕਟੜਾ (ਜੰਮੂ ਅਤੇ ਕਸ਼ਮੀਰ)-182301।

ਅਰਜ਼ੀ ਫਾਰਮ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।

ਨੋਟੀਫਿਕੇਸ਼ਨ ਵੇਖਣ ਇਸ ਲਿੰਕ 'ਤੇ ਕਲਿੱਕ ਕਰੋ।


cherry

Content Editor

Related News