CISF 'ਚ ਹੈੱਡ ਕਾਂਸਟੇਬਲ ਦੇ ਅਹੁਦਿਆਂ 'ਤੇ ਨਿਕਲੀਆਂ ਹਨ ਭਰਤੀਆਂ, 12ਵੀਂ ਪਾਸ ਕਰ ਸਕਦੇ ਹਨ ਅਪਲਾਈ
Wednesday, Dec 22, 2021 - 10:01 AM (IST)

ਨਵੀਂ ਦਿੱਲੀ- ਕੇਂਦਰੀ ਉਦਯੋਗਿਕ ਸੁਰੱਖਿਆ ਫ਼ੋਰਸ (ਸੀ.ਆਈ.ਐੱਸ.ਐੱਫ.) ਨੇ ਹੈੱਡ ਕਾਂਸਟੇਬਲ ਜਨਰਲ ਡਿਊਟੀ (ਜੀ.ਡੀ.) ਦੇ ਅਹੁਦਿਆਂ 'ਤੇ ਭਰਤੀਆਂ ਕਰਨ ਨਾਲ ਜੁੜਿਆ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਅਹੁਦਿਆਂ ਦਾ ਵੇਰਵਾ
ਕੁੱਲ 249 ਹੈੱਡ ਕਾਂਸਟੇਬਲ ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ।
ਸਿੱਖਿਆ ਯੋਗਤਾ
ਉਮੀਦਵਾਰ 12ਵੀਂ ਪਾਸ ਹੋਣਾ ਚਾਹੀਦਾ ਹੈ।
ਆਖ਼ਰੀ ਤਾਰੀਖ਼
ਉਮੀਦਵਾਰ 31 ਮਾਰਚ 2022 ਤੱਕ ਅਪਲਾਈ ਕਰ ਸਕਦੇ ਹਨ।
ਉਮਰ
ਉਮੀਦਵਾਰ ਦੀ ਉਮਰ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 23 ਸਾਲ ਹੋਣੀ ਚਾਹੀਦੀ ਹੈ।
ਇਸ ਤਰ੍ਹਾਂ ਕਰੋ ਅਪਲਾਈ
ਹੈੱਡ ਕਾਂਸਟੇਬਲ ਅਹੁਦਿਆਂ ਦੀ ਭਰਤੀ ਨਾਲ ਜੁੜੇ ਨੋਟੀਫਿਕੇਸ਼ਨ ਨੂੰ ਤੁਸੀਂ ਸੀ.ਆਈ.ਐੱਸ.ਐੱਫ. ਦੀ ਵੈੱਬਸਾਈਟ 'ਤੇ ਜਾ ਕੇ ਪੜ੍ਹ ਸਕਦੇ ਹੋ। ਨੋਟੀਫਿਕੇਸ਼ਨ ਦੇ ਹੇਠਾਂ ਦੀ ਐਪਲੀਕੇਸ਼ਨ ਫਾਰਮ ਵੀ ਦਿੱਤਾ ਗਿਆ ਹੋਵੇਗਾ। ਜਿਸ ਨੂੰ ਭਰਨਾ ਹੋਵੇਗਾ। ਫਾਰਮ ਭਰਨ ਤੋਂ ਬਾਅਦ 100 ਰੁਪਏ ਦੇ ਪੋਸਟਲ ਆਰਡਰ ਜਾਂ ਐੱਸ.ਬੀ.ਆਈ. ਡੀਡੀ ਨੂੰ ਇਸ ਨੂੰ ਨੋਟੀਫਿਕੇਸ਼ਨ 'ਚ ਦਿੱਤੇ ਗਏ ਪਤੇ 'ਤੇ ਭੇਜ ਦਿਓ। ਐੱਸ.ਸੀ.-ਐੱਸ.ਟੀ. ਵਰਗ ਦੇ ਉਮੀਦਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਫੀਸ ਨਹੀਂ ਦੇਣੀ ਹੋਵੇਗੀ।
ਚੋਣ ਪ੍ਰਕਿਰਿਆ
ਭਰੇ ਗਏ ਫਾਰਮ ਦੇ ਆਧਾਰ 'ਤੇ ਉਮੀਦਵਾਰ ਨੂੰ ਸ਼ਾਰਟਲਿਸਟ ਕੀਤਾ ਜਾਵੇਗਾ। ਉਨ੍ਹਾਂ ਨੂੰ ਫਿਜ਼ੀਕਲ ਸਟੈਂਡਰਡ ਟੈਸਟ ਲਈ ਬੁਲਾਇਆ ਜਾਵੇਗਾ। ਜੋ ਲੋਕ ਇਸ ਨੂੰ ਪਾਸ ਕਰਨਗੇ, ਉਨ੍ਹਾਂ ਦੇ ਡਾਕਿਊਮੈਂਟ ਦੀ ਜਾਂਚ ਹੋਵੇਗੀ।