ਬਿਜਲੀ ਵਿਭਾਗ ’ਚ ਨਿਕਲੀਆਂ ਹਨ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ

Sunday, Nov 28, 2021 - 12:04 PM (IST)

ਬਿਜਲੀ ਵਿਭਾਗ ’ਚ ਨਿਕਲੀਆਂ ਹਨ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ

ਚੰਡੀਗੜ੍ਹ - ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਵਾਇਰਮੈਨ ਜਾਂ ਇਲੈਕਟ੍ਰੀਸ਼ੀਅਨ ਟਰੇਡ ’ਚ ਲਾਈਨਮੈਨ ਭਰਤੀ 2021 ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। 

ਅਹੁਦਿਆਂ ਦਾ ਵੇਰਵਾ
ਕੁੱਲ ਅਹੁਦੇ- 600
ਜਨਰਲ- 366 ਅਹੁਦੇ
ਐੱਸ.ਸੀ.- 150 ਅਹੁਦੇ
ਬੀ.ਸੀ.- 60 ਅਹੁਦੇ
ਪੀ.ਡਬਲਿਊ.ਡੀ.- 24 ਅਹੁਦੇ

ਆਖ਼ਰੀ ਤਾਰੀਖ਼
ਉਮੀਦਵਾਰ 15 ਦਸੰਬਰ 2021 ਤੱਕ ਅਪਲਾਈ ਕਰ ਸਕਦੇ ਹਨ।

ਸਿੱਖਿਆ ਯੋਗਤਾ
ਉਮੀਦਵਾਰਾਂ ਦਾ NCVT ਜਾਂ SCVT ਤੋਂ ਮਾਨਤਾ ਪ੍ਰਾਪਤ ਵਾਇਰਮੈਨ ਜਾਂ ਇਲੈਕਟ੍ਰੀਸ਼ੀਅਨ ਟਰੇਡ ’ਚ ਆਈ.ਟੀ.ਆਈ. ਕੀਤਾ ਹੋਣਾ ਚਾਹੀਦਾ।

ਚੋਣ ਪ੍ਰਕਿਰਿਆ
ਉਮੀਦਵਾਰ ਦੀ ਚੋਣ ਯੋਗਤਾ ਦੇ ਆਧਾਰ ’ਤੇ ਹੋਵੇਗੀ। ਵਾਇਰਮੈਨ ਜਾਂ ਇਲੈਕਟ੍ਰੀਸ਼ੀਅਨ ਟਰੇਡ ਦੇ ਆਈ.ਟੀ.ਆਈ. ’ਚ ਪ੍ਰਾਪਤ ਅੰਕਾਂ ਅਨੁਸਾਰ ਮੈਰਿਟ ਬਣਾਈ ਜਾਵੇਗੀ। 

ਇਸ ਤਰ੍ਹਾਂ ਕਰੋ ਅਪਲਾਈ
ਅਧਿਕਾਰਤ ਵੈੱਬਸਾਈਟ ਦੇ ਹੋਮ ਪੇਜ਼ ’ਤੇ 'Apprenticeship Training of Lineman Session 2021' ਲਿੰਕ ’ਤੇ ਕਲਿੱਕ ਕਰੋ। ਇਕ ਨਵੀਂ ਵਿੰਡੋ ਖੁੱਲ੍ਹੇਗੀ, ਇੱਥੇ ਉਮੀਦਵਾਰਾਂ ਨੂੰ ਹੁਣ ਨਿਊ ਰਜਿਸਟਰੇਸ਼ਨ ਟੈਬ ’ਤੇ ਕਲਿੱਕ ਕਰਨਾ ਹੋਵੇਗਾ। ਇਕ ਨਵੀਂ ਵਿੰਡੋ ਖੁੱਲ੍ਹੇਗੀ, ਇੱਥੇ ਉਮੀਦਵਾਰਾਂ ਨੂੰ ਹੁਣ ਨਿਊ ਰਜਿਸਟਰੇਸ਼ਨ ਟੈਬ ’ਤੇ ਕਲਿੱਕ ਕਰਨਾ ਹੋਵੇਗਾ। ਆਪਣਾ ਨਾਮ, ਆਧਾਰ ਨੰਬਰ ਅਤੇ ਮੋਬਾਇਲ ਨੰਬਰ ਨਾਲ ਰਜਿਸਟਰੇਸ਼ਨ ਕਰਨਾ ਹੋਵੇਗਾ। ਰਜਿਸਟਰੇਸ਼ਨ ਤੋਂ ਬਾਅਦ ਐਪੀਲਕੇਸ਼ਨ ਫਾਰਮ ਭਰੋ। ਤੁਹਾਡਾ ਫਾਰਮ ਜਮ੍ਹਾ ਹੋ ਜਾਵੇਗਾ।

ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ ’ਤੇ ਕਲਿੱਕ ਕਰੋ। 


author

DIsha

Content Editor

Related News