ਸਟੇਟ ਬੈਂਕ ਆਫ ਇੰਡੀਆ ''ਚ ਅਫ਼ਸਰ ਦੇ ਅਹੁਦਿਆਂ ''ਤੇ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ
Friday, Nov 25, 2022 - 12:10 PM (IST)

ਨਵੀਂ ਦਿੱਲੀ- ਬੈਂਕ ਵਿਚ ਨੌਕਰੀ ਕਰਨ ਦੇ ਚਾਹਵਾਨ ਉਮੀਦਵਾਰਾਂ ਲਈ ਖ਼ੁਸ਼ਖਬਰੀ ਹੈ। ਦਰਅਸਲ ਸਟੇਟ ਬੈਂਕ ਆਫ ਇੰਡੀਆ ਨੇ ਸਪੈਸ਼ਲਿਸਟ ਕੈਡਰ ਅਫ਼ਸਰ (SCO) ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ SBI ਦੀ ਅਧਿਕਾਰਤ ਵੈੱਬਸਾਈਟ sbi.co.in ਰਾਹੀਂ ਆਨਲਾਈਨ ਅਰਜ਼ੀ ਦੇ ਸਕਦੇ ਹਨ। ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ 22 ਨਵੰਬਰ ਤੋਂ ਸ਼ੁਰੂ ਹੋ ਗਈ ਹੈ। SBI ਭਰਤੀ 2022 ਨੋਟੀਫਿਕੇਸ਼ਨ ਦੇ ਅਨੁਸਾਰ, ਇਹ ਭਰਤੀ ਮੁਹਿੰਮ ਸਪੈਸ਼ਲਿਸਟ ਕੈਡਰ ਅਫ਼ਸਰ ਦੀਆਂ ਅਸਾਮੀਆਂ 'ਤੇ ਕੁੱਲ 65 ਅਸਾਮੀਆਂ ਨੂੰ ਭਰਨ ਲਈ ਚਲਾਈ ਗਈ ਹੈ। ਉਮੀਦਵਾਰ ਹੇਠਾਂ ਦਿੱਤੇ ਲੋੜੀਂਦੇ ਵੇਰਵਿਆਂ ਦੇ ਆਧਾਰ 'ਤੇ 22 ਦਸੰਬਰ 2022 ਤੱਕ ਆਨਲਾਈਨ ਅਰਜ਼ੀ ਦੇ ਸਕਦੇ ਹਨ।
ਅਸਾਮੀਆਂ ਦਾ ਵੇਰਵਾ
ਮੈਨੇਜਰ (ਪ੍ਰੋਜੈਕਟਸ-ਡਿਜੀਟਲ ਭੁਗਤਾਨ): 05 ਅਸਾਮੀਆਂ
ਮੈਨੇਜਰ (ਉਤਪਾਦ- ਡਿਜੀਟਲ ਭੁਗਤਾਨ/ਕਾਰਡ): 02 ਅਸਾਮੀਆਂ
ਮੈਨੇਜਰ (ਪ੍ਰੋਜੈਕਟਸ- ਡਿਜੀਟਲ ਪਲੇਟਫਾਰਮ): 02 ਅਸਾਮੀਆਂ
ਮੈਨੇਜਰ (ਕ੍ਰੈਡਿਟ ਐਨਾਲਿਸਟ): 55 ਅਸਾਮੀਆਂ
ਸਰਕਲ ਸਲਾਹਕਾਰ: 1 ਪੋਸਟ
ਕੁੱਲ ਗਿਣਤੀ - 65 ਅਸਾਮੀਆਂ
ਉਮਰ ਹੱਦ
ਉਮੀਦਵਾਰਾਂ ਦੀ ਉਮਰ ਘੱਟੋ-ਘੱਟ 25 ਸਾਲ, 28 ਸਾਲ ਅਤੇ ਵੱਧ ਤੋਂ ਵੱਧ 35 ਸਾਲ ਅਤੇ 62 ਸਾਲ ਹੈ।
ਚੋਣ ਪ੍ਰਕਿਰਿਆ
ਚੋਣ ਪ੍ਰਕਿਰਿਆ ਵਿੱਚ ਸ਼ਾਰਟਲਿਸਟਿੰਗ ਅਤੇ ਇੰਟਰੈਕਸ਼ਨ ਸ਼ਾਮਲ ਹੋਵੇਗਾ। ਉਪਰੋਕਤ ਅਸਾਮੀਆਂ ਲਈ ਕੋਈ ਲਿਖਤੀ ਪ੍ਰੀਖਿਆ ਨਹੀਂ ਲਈ ਜਾਵੇਗੀ। ਕੁਝ ਅਸਾਮੀਆਂ ਲਈ ਇੰਟਰਵਿਊ 100 ਅੰਕਾਂ ਦਾ ਹੋਵੇਗਾ। ਚੋਣ ਲਈ ਮੈਰਿਟ ਸੂਚੀ ਸਿਰਫ਼ ਇੰਟਰਵਿਊ ਵਿੱਚ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਘਟਦੇ ਕ੍ਰਮ ਵਿੱਚ ਤਿਆਰ ਕੀਤੀ ਜਾਵੇਗੀ।
ਅਰਜ਼ੀ ਫੀਸ
ਜਨਰਲ/ਓਬੀਸੀ/ਈ.ਡਬਲਯੂ.ਐੱਸ. ਉਮੀਦਵਾਰਾਂ ਲਈ ਅਰਜ਼ੀ ਦੀ ਫੀਸ 750 ਰੁਪਏ ਹੈ। SC/ST/PWD ਉਮੀਦਵਾਰਾਂ ਨੂੰ ਫੀਸ ਦੇ ਭੁਗਤਾਨ ਤੋਂ ਛੋਟ ਦਿੱਤੀ ਗਈ ਹੈ। ਫ਼ੀਸ ਦਾ ਭੁਗਤਾਨ ਬੈਂਕ ਦੀ ਕਰੀਅਰ ਵੈੱਬਸਾਈਟ 'ਤੇ ਉਪਲੱਬਧ ਪੇਮੈਂਟ ਗੇਟਵੇ ਰਾਹੀਂ ਆਨਲਾਈਨ ਕਰਨਾ ਹੋਵੇਗਾ।