ਬੈਂਕ 'ਚ ਨੌਕਰੀ ਦਾ ਸ਼ਾਨਦਾਰ ਮੌਕਾ; SBI 'ਚ ਕਈ ਅਹੁਦਿਆਂ 'ਤੇ ਨਿਕਲੀ ਭਰਤੀ, ਜਾਣੋ ਪੂਰਾ ਵੇਰਵਾ
Sunday, Jun 04, 2023 - 12:09 PM (IST)
ਨਵੀਂ ਦਿੱਲੀ- ਬੈਂਕ ਦੀ ਨੌਕਰੀ ਲਈ ਤਿਆਰੀ ਕਰ ਰਹੇ ਯੋਗ ਉਮੀਦਵਾਰਾਂ ਲਈ ਅਪਲਾਈ ਕਰਨ ਦਾ ਸ਼ਾਨਦਾਰ ਮੌਕਾ ਹੈ। ਸਟੇਟ ਬੈਂਕ ਆਫ ਇੰਡੀਆ (SBI) ਨੇ ਸਪੈਸ਼ਲਿਸਟ ਕੇਡਰ ਅਫ਼ਸਰ (SCO) ਦੇ ਅਹੁਦੇ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰ SBI ਦੀ ਅਧਿਕਾਰਤ ਵੈੱਬਸਾਈਟ http://sbi.co.in 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਆਨਲਾਈਨ ਅਰਜ਼ੀ ਦੀ ਪ੍ਰਕਿਰਿਆ 01 ਜੂਨ ਤੋਂ ਸ਼ੁਰੂ ਹੋ ਗਈ ਹੈ। ਯੋਗ ਉਮੀਦਵਾਰ 21 ਜੂਨ 2023 ਤੱਕ SBI ਦੀ ਅਧਿਕਾਰਤ ਵੈੱਬਸਾਈਟ ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ-
ਵਾਈਸ ਪ੍ਰੈਜ਼ੀਡੈਂਟ (ਟਰਾਂਸਫਾਰਮੇਸ਼ਨ)- 1 ਅਸਾਮੀ
ਸੀਨੀਅਰ ਸਪੈਸ਼ਲ ਐਗਜ਼ੀਕਿਊਟਿਵ - ਪ੍ਰੋਗਰਾਮ ਮੈਨੇਜਰ: 4 ਅਸਾਮੀਆਂ
ਸੀਨੀਅਰ ਸਪੈਸ਼ਲ ਐਗਜ਼ੀਕਿਊਟਿਵ - ਗੁਣਵੱਤਾ ਅਤੇ ਸਿਖਲਾਈ (ਇਨਬਾਉਂਡ ਅਤੇ ਆਊਟਬਾਊਂਡ): 1 ਅਸਾਮੀ
ਸੀਨੀਅਰ ਸਪੈਸ਼ਲ ਐਗਜ਼ੀਕਿਊਟਿਵ - ਕਮਾਂਡ ਸੈਂਟਰ: 3 ਅਸਾਮੀਆਂ
ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਹੈੱਡ (ਮਾਰਕੀਟਿੰਗ): 1 ਅਸਾਮੀ
ਅਸਿਸਟੈਂਟ ਜਨਰਲ ਮੈਨੇਜਰ (ਮਾਰਕੀਟਿੰਗ) / ਚੀਫ਼ ਮੈਨੇਜਰ (ਮਾਰਕੀਟਿੰਗ)- 18 ਅਸਾਮੀਆਂ
ਕੁੱਲ ਖਾਲੀ ਅਸਾਮੀਆਂ - 28
ਕੌਣ ਕਰ ਸਕਦਾ ਹੈ ਅਪਲਾਈ?
ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬੈਚਲਰ ਦੀ ਡਿਗਰੀ, ਸੰਬੰਧਿਤ ਵਿਸ਼ੇ ਵਿਚ MBA/PGDM ਦੇ ਨਾਲ BE ਜਾਂ B.Tech ਜਾਂ CA ਕੀਤੀ ਹੋਵੇ। ਇਸ ਤੋਂ ਇਲਾਵਾ ਤਜ਼ਰਬਾ ਵੀ ਮੰਗਿਆ ਗਿਆ ਹੈ। ਇੱਛੁਕ ਉਮੀਦਵਾਰ ਨੋਟੀਫਿਕੇਸ਼ਨ ਵਿਚ ਪੋਸਟ-ਵਾਰ ਸਿੱਖਿਆ ਯੋਗਤਾ ਅਤੇ ਉਮਰ ਹੱਦ ਦੀ ਜਾਣਕਾਰੀ ਵੇਖ ਸਕਦੇ ਹਨ।
ਚੋਣ ਪ੍ਰਕਿਰਿਆ
ਰੈਗੂਲਰ ਪੋਸਟ ਲਈ ਯੋਗ ਉਮੀਦਵਾਰਾਂ ਦੀ ਚੋਣ ਸ਼ਾਰਟ-ਲਿਸਟਿੰਗ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ ਅਤੇ ਠੇਕੇ ਦੀਆਂ ਅਸਾਮੀਆਂ ਲਈ ਇੰਟਰਵਿਊ ਅਤੇ ਸੀ.ਟੀ.ਸੀ ਗੱਲਬਾਤ ਦੇ ਆਧਾਰ 'ਤੇ ਕੀਤੀ ਜਾਵੇਗੀ।
ਅਰਜ਼ੀ ਦੀ ਫੀਸ
ਆਮ/EWS/OBC ਉਮੀਦਵਾਰਾਂ ਲਈ ਬਿਨੈ-ਪੱਤਰ ਅਤੇ ਸੂਚਨਾ ਖਰਚੇ (ਨਾ-ਵਾਪਸੀਯੋਗ) 750 ਰੁਪਏ ਹਨ ਅਤੇ SC/ST/PWBD ਉਮੀਦਵਾਰਾਂ ਲਈ ਕੋਈ ਫੀਸ/ਸੂਚਨਾ ਖਰਚੇ ਨਹੀਂ ਹਨ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।