ਸਟੇਟ ਬੈਂਕ ਆਫ ਇੰਡੀਆ ’ਚ 149 ਅਹੁਦਿਆਂ ’ਤੇ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ

Thursday, Apr 15, 2021 - 10:59 AM (IST)

ਸਟੇਟ ਬੈਂਕ ਆਫ ਇੰਡੀਆ ’ਚ 149 ਅਹੁਦਿਆਂ ’ਤੇ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ

ਨਵੀਂ ਦਿੱਲੀ : ਸਟੇਟ ਬੈਂਕ ਆਫ ਇੰਡੀਆ ਨੇ ਸਪੈਸ਼ਲਿਸਟ ਕੈਡਰ ਅਫਸਰ ਦੇ 149 ਅਹੁਦਿਆਂ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਯੋਗ ਅਤੇ ਚਾਹਵਾਨ ਉਮੀਦਵਾਰ ਅਧਿਕਾਰਤ ਵੈਬਸਾਈਟ http://sbi.co.in ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦਾ ਵੇਰਵਾ

  • ਡਾਟਾ ਵਿਸ਼ਲੇਸ਼ਕ- 8
  • ਫਾਮਾਸਿਸਟ- 67
  • ਮੁੱਖ ਪ੍ਰੋਫੈਸਰ ਅਫਸਰ - 1
  • ਸਲਾਹਕਾਰ- 4
  • ਉਪ ਪ੍ਰਬੰਧਕ- 10
  • ਪ੍ਰਬੰਧਕ- 51
  • ਕਾਰਜਕਾਰੀ- 1
  • ਉਪ ਮੁਖ ਤਕਨਾਲੋਜੀ ਅਫਸਰ (ਆਈ.ਟੀ.-ਡਿਜੀਟਲ ਬੈਂਕਿੰਗ)- 1
  • ਸੀਨੀਅਰ ਵਿਸ਼ੇਸ਼ ਕਾਰਜਕਾਰੀ- 3
  • ਸੀਨੀਅਰ ਕਾਰਜਕਾਰੀ- 3

ਮਹੱਤਵਪੂਰ ਤਾਰੀਖ਼
ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼- 3 ਮਈ 2021

ਵਿੱਦਿਅਕ ਯੋਗਤਾ
ਹਰੇਕ ਅਹੁਦੇ ਲਈ ਯੋਗਤਾ ਵੱਖ-ਵੱਖ ਹੈ। ਇਸ ਲਈ ਉਮੀਦਵਾਰ ਨੂੰ ਸਲਾਹ ਹੈ ਕਿ ਉਹ ਐਸ.ਬੀ.ਆਈ. ਦੀ ਵੈਬਸਾਈਟ ’ਤੇ ਜਾ ਕੇ ਪੂਰਾ ਨੋਟੀਫਿਕੇਸ਼ਨ ਚੈਕ ਕਰਨ।

ਅਰਜ਼ੀ ਫ਼ੀਸ
ਜਨਰਲ ਅਤੇ ਈ.ਡਬਲਯੂ.ਐਸ. ਲਈ 750 ਰੁਪਏ ਅਰਜ਼ੀ ਫ਼ੀਸ ਰੱਖ ਗਈ ਹੈ, ਜਦੋਂਕਿ ਐਸ.ਸੀ./ਐਸ.ਟੀ. ਅਤੇ ਦਿਵਿਆਂਗ ਉਮੀਦਵਾਰਾਂ ਲਈ ਕੋਈ ਅਰਜ਼ੀ ਫ਼ੀਸ ਨਹੀਂ ਰੱਖੀ ਗਈ ਹੈ।

ਚੋਣ ਪ੍ਰਕਿਰਿਆ
ਲਿਖ਼ਤੀ ਪ੍ਰੀਖਿਆ ਵਿਚ ਸਫ਼ਲ ਉਮੀਦਵਾਰਾਂ ਦਾ ਇੰੰਟਰਵਿਊ ਹੋਵੇਗਾ। ਇਸ ਦੇ ਬਾਅਦ ਚੋਣ ਸੂਚੀ ਤਿਆਰ ਕੀਤੀ ਜਾਏਗੀ।

 


author

cherry

Content Editor

Related News