ਡਾਕ ਵਿਭਾਗ ’ਚ ਨਿਕਲੀਆਂ ਹਨ ਭਰਤੀਆਂ, ਬਿਨਾਂ ਇੰਟਰਵਿਊ ਮਿਲੇਗੀ ਨੌਕਰੀ
Tuesday, Sep 21, 2021 - 11:38 AM (IST)

ਨਵੀਂ ਦਿੱਲੀ- ਭਾਰਤੀ ਡਾਕ ਵਿਭਾਗ ਦੇ ਉੱਤਰ ਪ੍ਰਦੇਸ਼ ਪੋਸਟਲ ਸਰਕਿਲ ਅਤੇ ਉਤਰਾਖੰਡ ਪੋਸਟਲ ਸਰਕਿਲ ’ਚ ਗ੍ਰਾਮੀਣ ਡਾਕ ਸੇਵਕ (ਜੀ.ਡੀ.ਐੱਸ.) ਦੇ ਹਜ਼ਾਰਾਂ ਅਹੁਦਿਆਂ ’ਤੇ ਭਰਤੀਆਂ ਕੱਢੀਆਂ ਹਨ। ਇਨ੍ਹਾਂ ਅਹੁਦਿਆਂ ’ਤੇ ਨੌਕਰੀ ਲਈ 10ਵੀਂ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦੇ
ਕੁੱਲ 4845 ਅਹੁਦਿਆਂ ’ਤੇ ਭਰਤੀਆਂ ਨਿਕਲੀਆਂ ਹਨ।
ਸਿੱਖਿਆ ਯੋਗਤਾ
ਡਾਕ ਵਿਭਾਗ ’ਚ ਗ੍ਰਾਮੀਣ ਡਾਕ ਸੇਵਕ (ਜੀ.ਡੀ.ਐੱਸ.) ਦੇ ਅਹੁਦਿਆਂ ’ਤੇ ਅਪਲਾਈ ਕਰਨ ਲਈ ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਸੰਸਥਾ/ਬੋਰਡ ਤੋਂ 10ਵੀਂ ਪਾਸ ਹੋਣਾ ਜ਼ਰੂਰੀ ਹੈ। ਇਸ ਭਰਤੀ ਲਈ ਉਮੀਦਵਾਰਾਂ ਨੂੰ ਕੋਈ ਲਿਖਤੀ ਪ੍ਰੀਖਿਆ ਜਾਂ ਇੰਟਰਵਿਊ ਨਹੀਂ ਦੇਣਾ ਹੋਵੇਗਾ ਸਗੋਂ 10ਵੀਂ ਦੇ ਅੰਕਾਂ ਦੀ ਮੈਰਿਟ ਲਿਸਟ ਦੇ ਆਧਾਰ ’ਤੇ ਚੋਣ ਕੀਤੀ ਜਾਵੇਗੀ।
ਆਖ਼ਰੀ ਤਾਰੀਖ਼
ਉਮੀਦਵਾਰ 22 ਸਤੰਬਰ 2021 ਤੱਕ ਅਪਲਾਈ ਕਰ ਸਕਦੇ ਹਨ।
ਉਮਰ
ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 40 ਸਾਲ ਤੈਅ ਕੀਤੀ ਗਈ ਹੈ। ਹਾਲਾਂਕਿ ਰਾਖਾਵਂਕਰਨ ਵਰਗ ਦੇ ਉਮੀਦਵਾਰਾਂ ਨੂੰ ਨਿਯਮ ਅਨੁਸਾਰ ਛੋਟ ਦਿੱਤੀ ਜਾਵੇਗੀ।
ਇਨ੍ਹਾਂ ਅਹੁਦਿਆਂ ’ਤੇ ਅਪਲਾਈ ਕਰਨ ਲਈ ਜਨਰਲ, ਓ.ਬੀ.ਸੀ., ਈ.ਡਬਲਿਊ.ਐੱਸ. ਵਰਗ ਦੇ ਪੁਰਸ਼ ਉਮੀਦਵਾਰਾਂ ਨੂੰ 100 ਰੁਪਏ ਫੀਸ ਦੇਣੀ ਹੋਵੇਗੀ, ਜਦੋਂ ਕਿ ਐੱਸ.ਸੀ./ਐੱਸ.ਟੀ. ਵਰਗ ਅਤੇ ਮਹਿਲਾ ਉਮੀਦਵਾਰਾਂ ਲਈ ਐਪਲੀਕੇਸ਼ਨ ਮੁਫ਼ਤ ਹੈ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਜੀ.ਡੀ.ਐੱਸ. ਦੀ ਅਧਿਕਾਰਤ ਵੈੱਬਸਾਈਟ http://www.appost.in/ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।