ਭਾਰਤੀ ਫ਼ੌਜ ''ਚ ਨਿਕਲੀਆਂ ਹਨ ਭਰਤੀਆਂ, 10ਵੀਂ ਤੇ 12ਵੀਂ ਪਾਸ ਤੱਕ ਕਰ ਸਕਦੇ ਹਨ ਅਪਲਾਈ
Friday, Dec 31, 2021 - 10:20 AM (IST)

ਨਵੀਂ ਦਿੱਲੀ- ਭਾਰਤੀ ਫ਼ੌਜ ਆਰਟਿਲਰੀ ਭਰਤੀ 2022 ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਭਾਰਤੀ ਫ਼ੌਜ ਆਰਟਿਲਰੀ ਸੈਂਟਰ, ਨਾਸਿਕ ਨੇ ਕੁੱਲ 107 ਅਹੁਦਿਆਂ ਲਈਆਂ ਭਰਤੀਆਂ ਕੱਢੀਆਂ ਹਨ। ਇਛੁੱਕ ਉਮੀਦਵਾਰ ਐੱਲ.ਡੀ.ਸੀ. ਕੁਕ, ਫਾਇਰਮੈਨ ਅਤੇ ਹੋਰ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ।
ਉਮਰ
ਅਪਲਾਈ ਕਰਨ ਲਈ ਵੱਧ ਤੋਂ ਵੱਧ ਉਮਰ ਹੱਦ ਅਹੁਦਿਆਂ ਅਨੁਸਾਰ ਵੱਖ-ਵੱਖ ਹੈ, ਜਦੋਂ ਕਿ ਘੱਟੋ-ਘੱਟ ਉਮਰ ਹੱਦ 18 ਸਾਲ ਤੈਅ ਹੈ।
ਆਖ਼ਰੀ ਤਾਰੀਖ਼
ਉਮੀਦਵਾਰ 22 ਜਨਵਰੀ 2022 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਅਹੁਦਿਆਂ ਅਨੁਸਾਰ ਤੈਅ ਸਿੱਖਿਆ ਯੋਗਤਾ ਵੀ 10ਵੀਂ ਪਾਸ ਅਤੇ 12ਵੀਂ ਪਾਸ ਹੋਣੀ ਜ਼ਰੂਰੀ ਹੈ। ਯੋਗਤਾ ਪ੍ਰੀਖਿਆ 'ਚ ਪ੍ਰਾਪਤ ਅੰਕਾਂ ਦੇ ਫੀਸਦੀ ਦੇ ਆਧਾਰ 'ਤੇ ਅੱਗੇ ਦੀ ਚੋਣ ਪ੍ਰਕਿਰਿਆ ਲਈ ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਜਾਵੇਗਾ। ਇਸ ਸੰਬੰਧੀ ਹੋਰ ਜਾਣਕਾਰੀ ਲਈ ਉਮੀਦਵਾਰ ਨੋਟੀਫਿਕੇਸ਼ਨ ਚੈੱਕ ਕਰਨ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਨੋਟੀਫਿਕੇਸ਼ਨ ਦੇਖਣ ਲਈ ਇੱਥੇ ਕਲਿੱਕ ਕਰੋ।