ਕਾਂਸਟੇਬਲ ਦੇ ਅਹੁਦਿਆਂ ’ਤੇ ਨਿਕਲੀਆਂ ਹਨ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ
Friday, Aug 27, 2021 - 11:19 AM (IST)

ਨਵੀਂ ਦਿੱਲੀ– ਸਟਾਫ ਸਲੈਕਸ਼ਨ ਕਮਿਸ਼ਨ (SSC) ਨੇ 10ਵੀਂ ਪਾਸ ਉਮੀਦਵਾਰਾਂ ਲਈ 25 ਹਜ਼ਾਰ ਤੋਂ ਜ਼ਿਆਦਾ ਕਾਂਸਟੇਬਲ ਦੇ ਅਹੁਦਿਆਂ ’ਤੇ ਭਰਤੀਆਂ ਕੱਢੀਆਂ ਹੈ।
ਆਖ਼ਰੀ ਤਾਰੀਖ਼
ਯੋਗ ਅਤੇ ਇੱਛੁਕ ਉਮੀਦਵਾਰ 31 ਅਗਸਤ ਤਕ ਇਨ੍ਹਾਂ ਅਹੁਦਿਆਂ ’ਤੇ ਭਰਤੀ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਹੁਦੇ
ਕਾਂਸਟੇਬਲ (ਜਨਰਲ ਡਿਊਟੀ) ਅਤੇ ਰਾਈਫਲਮੈਨ (ਜਨਰਲ ਡਿਊਟੀ) ਦੇ ਅਹੁਦਿਆਂ ’ਤੇ ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ। ਉਮੀਦਵਾਰ ਨੋਟੀਫਿਕੇਸ਼ਨ ਵੇਖਣ ਅਤੇ ਅਪਲਾਈ ਕਰਨ ਲਈ https://ssc.nic.in/ ’ਤੇ ਵਿਜ਼ਟ ਕਰਨ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਆਪਣੇ ਮੋਬਾਇਲ ’ਤੇ ਉਮੰਗ ਐਪ ਦੀ ਮਦਦ ਨਾਲ ਵੀ ਆਨਲਾਈਨ ਅਪਲਾਈ ਕਰ ਸਕਦੇ ਹਨ। ਕੁਲ 22,424 ਪੁਰਸ਼ ਅਤੇ 2,847 ਬੀਬੀਆਂ ਦੀ ਭਰਤੀ ਕੀਤੀ ਜਾਵੇਗੀ।
ਚੋਣ ਪ੍ਰਕਿਰਿਆ
ਭਰਤੀ ਮੁਹਿੰਮ ਰਾਹੀਂ ਬਰਡਰ ਸੁਰੱਖਿਆ ਫੋਰਸ (BSF), ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (CISF), ਕੇਂਦਰੀ ਰਿਜ਼ਰਵ ਪੁਲਸ ਫੋਰਸ (CRPF), ਭਾਰਤ ਤਿੱਬਤ ਸਰਹਦ ਪੁਲਸ (ITBP), ਹਥਿਆਰਬੰਦ ਬਾਰਡਰ ਫੋਰਸ (SSB) ਸਮੇਤ ਹੋਰ ਸੁਰੱਖਿਆ ਫੋਰਸਾਂ ’ਚ ਕਾਂਸਟੇਬਲ ਅਤੇ ਰਾਈਫਲਮੈਨ ਦੇ 25,271 ਅਹੁਦੇ ਭਰੇ ਜਾਣਗੇ। ਉਮੀਦਵਾਰਾਂ ਨੂੰ ਲਿਖਿਤ ਪ੍ਰੀਖਿਆ ਅਤੇ ਮੈਡੀਕਲ ਪ੍ਰੀਖਿਆ ’ਚ ਪ੍ਰਾਪਤ ਨੰਬਰਾਂ ਦੇ ਆਧਾਰ ’ਤੇ ਚੁਣਿਆ ਜਾਵੇਗਾ।
ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਥੇ ਕਲਿੱਕ ਕਰੋ।