ਮੈਡੀਕਲ ਅਧਿਕਾਰੀ (ਮਾਹਿਰ) ਦੇ 450 ਤੋਂ ਵਧੇਰੇ ਅਹੁਦਿਆਂ ’ਤੇ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ

2021-07-13T11:14:07.087

ਚੰਡੀਗੜ੍ਹ- ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ, ਪੰਜਾਬ ਨੇ ਮੈਡੀਕਲ ਅਧਿਕਾਰੀ (ਮਾਹਿਰ) ਦੇ ਅਹੁਦੇ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। 

ਆਖ਼ਰੀ ਤਾਰੀਖ਼
ਵਾਕ-ਇਨ-ਇੰਟਰਵਿਊ ਦੀ ਤਾਰੀਖ਼ 31 ਜੁਲਾਈ 2021 ਹੈ।

ਅਹੁਦਿਆਂ ਦਾ ਵੇਰਵਾ
ਮੈਡੀਕਲ ਅਫ਼ਸਰ (ਸਪੈਸ਼ਲਿਸਟ)- 481 ਅਹੁਦੇ

ਸਪੈਸ਼ਲਿਟੀ
ਐਨੇਸਥੀਸੀਆ- 116 ਅਹੁਦੇ
ਮੈਡਿਸੀਨ- 94 ਅਹੁਦੇ
ਰੇਡੀਓਲਾਜੀ- 25 ਅਹੁਦੇ
ਬਾਲ ਰੋਗ- 110 ਅਹੁਦੇ
ਚੈਸਟ ਅਤੇ ਟੀ.ਬੀ.- 6 ਅਹੁਦੇ
ਗਾਇਨੋਕੋਲਾਸਿਜਟ- 97 ਅਹੁਦੇ
ਕਮਿਊਨਿਟੀ ਮੈਡਿਸੀਨ- 12 ਅਹੁਦੇ
ਫੋਰੈਂਸਿਕ ਮੈਡਿਸੀਨ- 21 ਅਹੁਦੇ

ਉਮਰ
ਉਮੀਦਵਾਰ ਦੀ ਉਮਰ 18 ਤੋਂ 37 ਸਾਲ ਤੈਅ ਕੀਤੀ ਗਈ ਹੈ।

ਸਿੱਖਿਆ ਯੋਗਤਾ
ਉਮੀਦਵਾਰ ਕੋਲ ਸੰਬੰਧਤ ਮਾਹਿਰਤਾ 'ਚ ਐੱਮ.ਬੀ.ਬੀ.ਐੱਸ. ਡਿਗਰੀ/ਪੋਸਟ ਗਰੈਜੂਏਟ ਦੀ ਡਿਗਰੀ ਹੋਣੀ ਚਾਹੀਦੀ ਹੈ, ਜੋ ਕਿ ਮੈਡੀਕਲ ਕਾਊਂਸਿਲ ਆਫ਼ ਇੰਡੀਆ ਵਲੋਂ ਮਾਨਤਾ ਪ੍ਰਾਪਤ ਹੋਣ ਅਤੇ ਪੰਜਾਬ ਮੈਡੀਕਲ ਕਾਊਂਸਿਲ ਜਾਂ ਭਾਰਤ 'ਚ ਕਿਸੇ ਹੋਰ ਮੈਡੀਕਲ ਕਾਊਂਸਿਲ ਨਾਲ ਰਜਿਸਟਰਡ ਹੋਣ।

ਚੋਣ ਪ੍ਰਕਿਰਿਆ
ਉਮੀਦਵਾਰ ਦੀ ਚੋਣ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।

ਇਸ ਤਰ੍ਹਾਂ ਕਰੋ ਅਪਲਾਈ
ਇਛੁੱਕ ਉਮੀਦਵਾਰ ਦਸਤਾਵੇਜ਼ਾਂ ਨਾਲ 31 ਜੁਲਾਈ ਨੂੰ ਸਵੇਰੇ 10 ਵਜੇ ਤੋਂ ਡਾਇਰੈਕਟੋਰੇਟ ਸਿਹਤ ਅਤੇ ਪਰਿਵਾਰ ਕਲਿਆਣ, ਪੰਜਾਬ, ਪਰਿਵਾਰ ਕਲਿਆਣ ਭਵਨ, ਸੈਕਟਰ 34ਏ ਚੰਡੀਗੜ੍ਹ 'ਚ ਵਾਕ-ਇਨ-ਇੰਟਰਵਿਊ 'ਚ ਹਾਜ਼ਰ ਹੋ ਸਕਦੇ ਹਨ।

ਅਧਿਕਾਰਤ ਨੋਟੀਫਿਕੇਸ਼ਨ ਲਈ ਇੱਥੇ ਕਲਿੱਕ ਕਰੋ
https://health.punjab.gov.in/sites/default/files/Walk%20in%20Interview%20MOs%20%28Spl%29%20Dated%2031-07-2021.pdf


DIsha

Content Editor DIsha