SBI ’ਚ ਨਿਕਲੀਆਂ ਹਨ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ

12/17/2021 11:45:00 AM

ਨਵੀਂ ਦਿੱਲੀ- ਸਟੇਟ ਬੈਂਕ ਆਫ਼ ਇੰਡੀਆ ਨੇ ਸਰਕਿਲ ਬੇਸਡ ਅਫ਼ਰਸ (ਸੀ.ਬੀ.ਓ.) ਦੇ ਅਹੁਦਿਆਂ ’ਤੇ ਭਰਤੀਆਂ ਕੱਢੀਆਂ ਹਨ। ਐੱਸ.ਬੀ.ਆਈ. ’ਚ ਸੀ.ਬੀ.ਓ. ਦੇ ਕੁਲ 1226 ਅਹੁਦਿਆਂ ’ਤੇ ਭਰਤੀ ਹੋਵੇਗੀ। ਇਛੁੱਕ ਉਮੀਦਵਾਰ sbi.co.in ਜਾਂਚ sbi.co.in/careers ’ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖਰੀ ਤਾਰੀਖ 29 ਦਸੰਬਰ 2021 ਹੈ। ਆਨਲਾਈਨ ਫੀਸ ਦਾ ਭੁਗਤਾਨ 26 ਦਸੰਬਰ ਤਕ ਕੀਤਾ ਜਾ ਸਕੇਗਾ। 

ਯੋਗਤਾ
ਉਮੀਦਵਾਰ ਨੇ ਕਿਸੇ ਵੀ ਵਿਸ਼ੇ ’ਚ ਗ੍ਰੈਜੁਏਸ਼ਨ ਕੀਤੀ ਹੋਵੇ।

ਉਮਰ
21 ਤੋਂ 30 ਸਾਲ। ਯਾਨੀ ਉਮੀਦਵਾਰ ਦਾ ਜਨਮ 1 ਦਸੰਬਰ 2000 ਤੋਂ ਬਾਅਦ ਅਤੇ 2 ਦਸੰਬਰ 1991 ਤੋਂ ਪਹਿਲਾਂ ਨਾ ਹੋਇਆ ਹੋਵੇ। ਐੱਸ.ਸੀ. ਅਤੇ ਐੱਸ. ਟੀ. ਵਰਗ ਨੂੰ ਵਾਧੂ ਉਮਰ ਮਿਆਦ ’ਚ 5 ਸਾਲ ਅਤੇ ਓ.ਬੀ.ਸੀ. ਨੂੰ 3 ਸਾਲ ਦੀ ਛੋਟ ਦਿੱਤੀ ਜਾਵੇਗੀ। 

ਮਹੱਤਵਪੂਰਨ ਤਾਰੀਖਾਂ
ਰਜਿਸਟ੍ਰੇਸ਼ਨ ਦੀ ਆਖ਼ਰੀ ਤਾਰੀਖ਼- 29 ਦਸੰਬਰ
ਆਨਲਾਈਨ ਫੀਸ ਭੁਗਤਾਨ ਦੀ ਆਖ਼ਰੀ ਤਾਰੀਖ਼- 26 ਦਸੰਬਰ
ਅਪਲਾਈ ਫਾਰਮ ’ਚ ਸੋਧ- 29 ਦਸੰਬਰ
ਆਨਲਾਈਨ ਅਰਜ਼ੀ ਦਾ ਪ੍ਰਿੰਟ ਲੈਣ ਦੀ ਆਖ਼ਰੀ ਤਾਰੀਖ਼- 13 ਜਨਵਰੀ, 2022
ਪ੍ਰੀਖਿਆ ਦੀ ਤਾਰੀਖ਼ ਦਾ ਐਲਾਨ ਬਾਅਦ ਵਿਚ ਹੋਵੇਗਾ। 

ਚੋਣ ਪ੍ਰਕਿਰਿਆ
ਆਨਲਾਈਨ ਲਿਖਤ ਪ੍ਰੀਖਿਆ, ਸਕਰੀਨਿੰਗ, ਇੰਟਰਵਿਊ।

ਪ੍ਰੀਖਿਆ ਪੈਟਰਨ
ਆਨਲਾਈਨ ਲਿਖਤ ਪ੍ਰੀਖਿਆ ’ਚ ਦੋ ਸੈਕਸ਼ਨ ਹੋਣਗੇ। ਆਬਜੈਕਟਿਵ ਅਤੇ ਡਿਸਕ੍ਰਿਪਟਿਵ। 2 ਘੰਟਿਆਂ ਦੇ ਆਬਜੈਕਟਿਵ ਪੇਪਰ ’ਚ 120 ਅੰਕਾਂ ਦੇ 120 ਪ੍ਰਸ਼ਨ (ਅੰਗਰੇਜੀ, ਬੈਂਕਿੰਗ, ਜਨਰਲ ਅਵੇਅਰਨੈੱਸ, ਕੰਪਿਊਟਰ ਯੋਗਤਾ) ਪੁੱਛੇ ਜਾਣਗੇ। ਡਿਸਕ੍ਰਿਪਟਿਵ ’ਚ ਅੰਗਰੇਜੀ ਰਾਈਟਿੰਗ (ਪੱਤਰ ਲਿਖਣਾ ਅਤੇ ਲੇਖ) ਦਾ ਟੈਸਟ ਲਿਆ ਜਾਵੇਗਾ। ਇਹ ਸੈਕਸ਼ਨ 50 ਅੰਕਾਂ ਦਾ ਹੋਵੇਗਾ ਜਿਸ ਲਈ 30 ਮਿੰਟ ਦਿੱਤੇ ਜਾਣਗੇ। 

ਅਪਲਾਈ ਕਰਨ ਦੀ ਫੀਸ
ਐੱਸ.ਸੀ., ਐੱਸ.ਟੀ. ਅਤੇ ਦਿਵਿਆਂਗ- ਕੋਈ ਫੀਸ ਨਹੀਂ
ਜਨਰਲ ਅਤੇ ਓ.ਬੀ.ਸੀ ਵਰਗ- 750 ਰੁਪਏ

ਅਪਲਾਈ ਕਰਨ ਲਈ ਇੱਥੇ ਕਲਿੱਕ ਕਰੋ।


DIsha

Content Editor

Related News