10ਵੀਂ ਪਾਸ ਉਮੀਦਵਾਰਾਂ ਲਈ ਰੇਲਵੇ 'ਚ ਨੌਕਰੀ ਦਾ ਸੁਨਹਿਰੀ ਮੌਕਾ, ਨਿਕਲੀਆਂ ਬੰਪਰ ਭਰਤੀਆਂ
Sunday, Jan 08, 2023 - 11:58 AM (IST)
ਨਵੀਂ ਦਿੱਲੀ- ਰੇਲਵੇ ਵਿਚ ਨੌਕਰੀ ਦੀ ਭਾਲ ਕਰ ਰਹੇ ਉਮੀਦਵਾਰਾਂ ਲਈ ਬੰਪਰ ਭਰਤੀਆਂ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਹੈ। ਦੱਖਣੀ-ਮੱਧ ਰੇਲਵੇ ਨੇ ਏਸੀ ਮਕੈਨਿਕ, ਤਰਖਾਣ, ਇਲੈਕਟ੍ਰੀਸ਼ੀਅਨ, ਇਲੈਕਟ੍ਰਾਨਿਕ ਮਕੈਨਿਕ, ਫਿਟਰ, ਪੇਂਟਰ ਆਦਿ ਟਰੇਡਾਂ 'ਚ ਅਪ੍ਰੈਂਟਿਸਸ਼ਿਪ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ http://scr.indianrailways.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਯੋਗ ਉਮੀਦਵਾਰ 29 ਜਨਵਰੀ 2023 ਸ਼ਾਮ 5 ਵਜੇ ਤਕ ਅਪਲਾਈ ਕਰ ਸਕਦੇ ਹਨ।
ਕੁੱਲ ਅਹੁਦੇ
ਦੱਖਣੀ-ਮੱਧ ਰੇਲਵੇ ਵਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਵੱਖ-ਵੱਖ ਟਰੇਡਾਂ ਲਈ ਕੁੱਲ 4103 ਅਪ੍ਰੈਂਟਿਸ ਦੀਆਂ ਅਸਾਮੀਆਂ ਭਰੀਆਂ ਜਾਣਗੀਆਂ।
ਅਹੁਦਿਆਂ ਦਾ ਵੇਰਵਾ-
ਇਨ੍ਹਾਂ ਵਿਚ ਏਸੀ ਮਕੈਨਿਕ - 250 ਅਸਾਮੀਆਂ
ਕਾਰਪੇਂਟਰ- 18 ਅਸਾਮੀਆਂ
ਡੀਜ਼ਲ ਮਕੈਨਿਕ - 531 ਅਸਾਮੀਆਂ
ਇਲੈਕਟ੍ਰੀਸ਼ੀਅਨ - 1019 ਅਸਾਮੀਆਂ
ਇਲੈਕਟ੍ਰਾਨਿਕ ਮਕੈਨਿਕ - 92 ਅਸਾਮੀਆਂ
ਫਿਟਰ - 1460 ਅਸਾਮੀਆਂ
ਮਸ਼ੀਨਿਸਟ - 71 ਅਸਾਮੀਆਂ
ਮਕੈਨਿਕ ਮਸ਼ੀਨ ਟੂਲ ਮੇਨਟੇਨੈਂਸ (MMTM) - 05 ਅਸਾਮੀਆਂ
ਮਿੱਲ ਰਾਈਟ ਮੇਨਟੇਨੈਂਸ (MMW) - 24 ਅਸਾਮੀਆਂ
ਪੇਂਟਰ - 80 ਅਸਾਮੀਆਂ
ਵੈਲਡਰ - 553 ਅਸਾਮੀਆਂ।
ਵਿਦਿਅਕ ਯੋਗਤਾ
ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਘੱਟੋ-ਘੱਟ 50 ਫ਼ੀਸਦੀ ਅੰਕਾਂ ਨਾਲ 10ਵੀਂਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸਬੰਧਤ ਟਰੇਡ ਵਿਚ ਆਈ.ਟੀ.ਆਈ ਕੋਰਸ ਦਾ ਸਰਟੀਫ਼ਿਕੇਟ ਹੋਵੇ।
ਉਮਰ ਹੱਦ
ਯੋਗ ਉਮੀਦਵਾਰਾਂ ਦੀ ਉਮਰ 30 ਦਸੰਬਰ 2022 ਨੂੰ ਘੱਟੋ-ਘੱਟ 15 ਸਾਲ ਅਤੇ ਵੱਧ ਤੋਂ ਵੱਧ 24 ਸਾਲ ਹੋਣੀ ਚਾਹੀਦੀ ਹੈ। ਹਾਲਾਂਕਿ ਸਰਕਾਰੀ ਨਿਯਮਾਂ ਮੁਤਾਬਕ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਪਰਲੀ ਉਮਰ ਹੱਦ 'ਚ ਛੋਟ ਦਿੱਤੀ ਜਾਵੇਗੀ।
ਅਰਜ਼ੀ ਫੀਸ
ਜਨਰਲ, ਓ.ਬੀ.ਸੀ ਅਤੇ ਈ. ਡਬਲਯੂ. ਐਸ ਸ਼੍ਰੇਣੀ ਦੇ ਉਮੀਦਵਾਰਾਂ ਨੂੰ 100 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ। ਉਮੀਦਵਾਰ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਨੈੱਟ ਬੈਂਕਿੰਗ ਆਦਿ ਰਾਹੀਂ ਅਰਜ਼ੀ ਫੀਸ ਦਾ ਭੁਗਤਾਨ ਕਰ ਸਕਦੇ ਹਨ। ਇਸ ਦੇ ਨਾਲ ਹੀ ਸਾਰੀਆਂ ਔਰਤਾਂ ਅਤੇ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਤੋਂ ਕੋਈ ਅਰਜ਼ੀ ਫੀਸ ਨਹੀਂ ਲਈ ਜਾਵੇਗੀ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।