ਰੇਲਵੇ 'ਚ ਅਸਿਸਟੈਂਟ ਲੋਕੋ ਪਾਇਲਟ ਦੀਆਂ 238 ਅਸਾਮੀਆਂ 'ਤੇ ਨਿਕਲੀ ਭਰਤੀ, 10ਵੀਂ ਪਾਸ ਕਰਨ ਅਪਲਾਈ

Tuesday, Apr 04, 2023 - 12:13 PM (IST)

ਰੇਲਵੇ 'ਚ ਅਸਿਸਟੈਂਟ ਲੋਕੋ ਪਾਇਲਟ ਦੀਆਂ 238 ਅਸਾਮੀਆਂ 'ਤੇ ਨਿਕਲੀ ਭਰਤੀ, 10ਵੀਂ ਪਾਸ ਕਰਨ ਅਪਲਾਈ

ਨਵੀਂ ਦਿੱਲੀ- ਰੇਲਵੇ ਨੇ ਅਸਿਸਟੈਂਟ ਲੋਕੋ ਪਾਇਲਟ ਦੀਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਅਰਜ਼ੀ ਦੀ ਪ੍ਰਕਿਰਿਆ 7 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ ਜੋ ਕਿ 6 ਮਈ 2023 ਤੱਕ ਚੱਲੇਗੀ। ਇਹ ਭਰਤੀ ਉੱਤਰੀ ਪੱਛਮੀ ਰੇਲਵੇ ਵੱਲੋਂ ਕੱਢੀ ਗਈ ਹੈ। ਇਸ ਭਰਤੀ ਤਹਿਤ ਕੁੱਲ 238 ਖਾਲ੍ਹੀ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 120 ਅਸਾਮੀਆਂ ਜਨਰਲ ਵਰਗ ਲਈ, 36 ਓਬੀਸੀ ਲਈ, 18 ਐੱਸ.ਟੀ. ਲਈ ਅਤੇ 36 ਐੱਸ.ਸੀ. ਲਈ ਰਾਖਵੀਆਂ ਹਨ।

ਵਿੱਦਿਅਕ ਯੋਗਤਾ

ਉਮੀਦਵਾਰਾਂ ਦਾ 10ਵੀਂ ਪਾਸ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਫਿਟਰ ਆਦਿ ਟਰੇਡ ਵਿੱਚ ਆਈ.ਟੀ.ਆਈ ਦੀ ਡਿਗਰੀ ਹੋਣੀ ਚਾਹੀਦੀ ਹੈ।

ਉਮਰ ਹੱਦ 

ਉਮੀਦਵਾਰ ਦੀ ਉਮਰ 42 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਥੇ ਹੀ ਓ.ਬੀ.ਸੀ. ਵਰਗ ਲਈ ਉਮਰ ਹੱਦ 45 ਸਾਲ ਅਤੇ ਐੱਸ.ਸੀ. ਅਤੇ ਐੱਸ.ਟੀ. ਲਈ ਉਮਰ ਹੱਦ 47 ਸਾਲ ਤੈਅ ਕੀਤੀ ਗਈ ਹੈ।

ਚੋਣ ਪ੍ਰਕਿਰਿਆ

ਉਮੀਦਵਾਰਾਂ ਦੀ ਚੋਣ ਸੀ.ਬੀ.ਟੀ. ਪ੍ਰੀਖਿਆ ਰਾਹੀਂ ਕੀਤੀ ਜਾਵੇਗੀ। ਪ੍ਰੀਖਿਆ ਵਿੱਚ ਪਾਸ ਉਮੀਦਵਾਰਾਂ ਨੂੰ ਦਸਤਾਵੇਜ਼ ਤਸਦੀਕ ਅਤੇ ਮੈਡੀਕਲ ਜਾਂਚ ਲਈ ਬੁਲਾਇਆ ਜਾਵੇਗਾ।

ਇੰਝ ਕਰੋ ਅਪਲਾਈ

ਅਧਿਕਾਰਤ ਵੈੱਬਸਾਈਟ rrcjaipur.in 'ਤੇ ਜਾਓ।
ਇੱਥੇ GDCE ਔਨਲਾਈਨ ਐਪਲੀਕੇਸ਼ਨ ਦੇ ਲਿੰਕ 'ਤੇ ਕਲਿੱਕ ਕਰੋ।
ਹੁਣ New Registration 'ਤੇ ਕਲਿੱਕ ਕਰੋ।
ਮੇਲ ਆਈ.ਡੀ., ਫ਼ੋਨ ਨੰਬਰ ਅਤੇ ਜਨਮ ਤਾਰੀਖ਼ ਦਰਜ ਕਰਕੇ ਰਜਿਸਟਰ ਕਰੋ।
ਫਿਰ ਮੰਗੀ ਗਈ ਜਾਣਕਾਰੀ ਦਰਜ ਕਰੋ।
ਸਾਰੇ ਲੋੜੀਂਦੇ ਦਸਤਾਵੇਜ਼ ਅਪਲੋਡ ਕਰੋ ਅਤੇ ਜਮ੍ਹਾਂ ਕਰੋ।

ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।


author

cherry

Content Editor

Related News