10ਵੀਂ-12ਵੀਂ ਪਾਸ ਉਮੀਦਵਾਰਾਂ ਲਈ ਰੇਲਵੇ ’ਚ ਨੌਕਰੀ ਦਾ ਸੁਨਹਿਰੀ ਮੌਕਾ, ਇਸ ਤਾਰੀਖ਼ ਤੱਕ ਕਰ ਸਕੋਗੇ ਅਪਲਾਈ

Sunday, Dec 19, 2021 - 11:38 AM (IST)

10ਵੀਂ-12ਵੀਂ ਪਾਸ ਉਮੀਦਵਾਰਾਂ ਲਈ ਰੇਲਵੇ ’ਚ ਨੌਕਰੀ ਦਾ ਸੁਨਹਿਰੀ ਮੌਕਾ, ਇਸ ਤਾਰੀਖ਼ ਤੱਕ ਕਰ ਸਕੋਗੇ ਅਪਲਾਈ

ਨਵੀਂ ਦਿੱਲੀ— ਰੇਲਵੇ ’ਚ ਨੌਕਰੀ ਕਰਨ ਦਾ ਸੁਫ਼ਨਾ ਵੇਖ ਰਹੇ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਦੱਖਣੀ ਮੱਧ ਰੇਲਵੇ ਨੇ ਸਪੋਰਟਸ ਕੋਟਾ ਤਹਿਤ ਗਰੁੱਪ-ਸੀ ਦੇ ਅਹੁਦਿਆਂ ’ਤੇ ਸਪੋਰਟਸ ਨੌਜਵਾਨਾਂ ਲਈ ਅਸਾਮੀਆਂ ਕੱਢੀਆਂ ਹਨ। ਇੱਛੁਕ ਅਤੇ ਯੋਗ ਉਮੀਦਵਾਰ ਦੱਖਣੀ ਮੱਧ ਰੇਲਵੇ ਦੀ ਅਧਿਕਾਰਤ ਵੈੱਬਸਾਈਟ ਦੇ ਜ਼ਰੀਏ ਆਨਲਾਈਨ ਅਪਲਾਈ ਕਰ ਸਕਦੇ ਹਨ।

ਕੁੱਲ ਅਹੁਦੇ—
ਇਸ ਭਰਤੀ ਮੁਹਿੰਮ ਜ਼ਰੀਏ 21 ਅਹੁਦੇ ਭਰੇ ਜਾਣਗੇ।

ਸਿੱਖਿਅਕ ਯੋਗਤਾ—
ਇਨ੍ਹਾਂ ਅਹੁਦਿਆਂ ’ਤੇ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ, 12ਵੀਂ ਪਾਸ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਮੀਦਵਾਰ ਕੋਲ ਤੈਅ ਯੋਗਤਾਵਾਂ ਵੀ ਹੋਣੀਆਂ ਚਾਹੀਦੀਆਂ ਹਨ। ਸਿੱਖਿਅਕ ਯੋਗਤਾ ਦੀ ਪੂਰੀ ਜਾਣਕਾਰੀ ਲਈ ਉਮੀਦਵਾਰ ਅਧਿਕਾਰਤ ਵੈੱਬਸਾਈਟ ਵੇਖਣ।

ਉਮਰ ਹੱਦ— 
ਗਰੁੱਪ-ਸੀ ਦੇ ਅਹੁਦਿਆਂ ’ਤੇ ਅਪਲਾਈ ਕਰਨ ਲਈ ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 25 ਸਾਲ ਤੈਅ ਕੀਤੀ ਗਈ ਹੈ। ਉਮੀਦਵਾਰਾਂ ਦੀ ਉਮਰ ਦੀ ਗਣਨਾ 1 ਜਨਵਰੀ 2022 ਤੋਂ ਕੀਤੀ ਜਾਵੇਗੀ। ਕਿਸੇ ਵੀ ਉਮੀਦਵਾਰ ਨੂੰ ਉਮਰ ’ਚ ਛੋਟ ਪ੍ਰਦਾਨ ਨਹੀਂ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ
ਇਨ੍ਹਾਂ ਅਹੁਦਿਆਂ ’ਤੇ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ https://scr.indianrailways.gov.in/  ’ਤੇ ਜਾ ਕੇ ਆਨਲਾਈਨ ਅਪਲਾਈ ਕਰਨਾ ਹੋਵੇਗਾ। 

ਅਰਜ਼ੀ ਫ਼ੀਸ— 
ਇਨ੍ਹਾਂ ਅਹੁਦਿਆਂ ’ਤੇ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ 500 ਰੁਪਏ ਅਰਜ਼ੀ ਫ਼ੀਸ ਦੇਣੀ ਹੋਵੇਗੀ। ਐੱਸ. ਸੀ, ਐੱਸ. ਟੀ, ਮਹਿਲਾ ਉਮੀਦਵਾਰ ਲਈ ਅਰਜ਼ੀ ਫ਼ੀਸ 250 ਰੁਪਏ ਹੈ। 

ਇਸ ਤਾਰੀਖ਼ ਤੱਕ ਕਰ ਸਕੋਗੇ ਅਪਲਾਈ—
ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 17 ਜਨਵਰੀ 2022 ਹੈ। ਉਮੀਦਵਾਰ ਅਪਲਾਈ ਕਰਨ ਤੋਂ ਪਹਿਲਾਂ ਅਧਿਕਾਰਤ ਨੋਟੀਫ਼ਿਕੇਸ਼ਨ ਜ਼ਰੂਰ ਪੜ੍ਹ ਲੈਣ।

ਅਧਿਕਾਰਤ ਨੋਟੀਫ਼ਿਕੇਸ਼ਨ ਲਈ ਇੱਥੇ ਕਲਿੱਕ ਕਰੋ।
 


author

Tanu

Content Editor

Related News