ਡਾਕ ਵਿਭਾਗ 'ਚ ਨਿਕਲੀਆਂ ਭਰਤੀਆਂ, ਪੰਜਾਬ ਵਾਸੀਆਂ ਲਈ ਵੀ ਸੁਨਹਿਰੀ ਮੌਕਾ

Monday, Aug 09, 2021 - 11:35 AM (IST)

ਡਾਕ ਵਿਭਾਗ 'ਚ ਨਿਕਲੀਆਂ ਭਰਤੀਆਂ, ਪੰਜਾਬ ਵਾਸੀਆਂ ਲਈ ਵੀ ਸੁਨਹਿਰੀ ਮੌਕਾ

ਨਵੀਂ ਦਿੱਲੀ- ਇੰਡੀਆ ਪੋਸਟ ਨੇ ਸਪੋਰਟਸ ਕੋਟੇ ਅਧੀਨ ਪੰਜਾਬ ਪੋਸਟਲ ਸਰਕਲ ਵਿਚ ਪੋਸਟਲ ਅਸਿਸਟੈਂਟ (ਪੀ.ਏ.), ਸੌਰਟਿੰਗ ਅਸਿਸਟੈਂਟ (ਐੱਸ.ਏ.), ਮਲਟੀ ਟਾਸਕਿੰਗ ਸਟਾਫ਼ (ਐੱਮ.ਟੀ.ਐੱਸ.) ਸਮੇਤ ਵੱਖ-ਵੱਖ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਯੋਗ ਉਮੀਦਵਾਰ 18 ਅਗਸਤ ਤੱਕ ਅਧਿਕਾਰਤ ਵੈੱਬਸਾਈਟ https://www.indiapost.gov.in/ / https://www.punjabpostalcircle.gov.in/ 'ਤੇ ਜਾ ਕੇ ਆਫਲਾਈਨ ਅਪਲਾਈ ਕਰ ਸਕਦੇ ਹਨ।

ਅਹੁਦੇ

  • ਪੋਸਟਲ ਅਸਿਸਟੈਂਟ- 45 ਅਹੁਦੇ
  • ਸੌਰਟਿੰਗ ਅਸਿਸਟੈਂਟ- 09 ਅਹੁਦੇ
  • ਮਲਟੀ ਟਾਸਕਿੰਗ ਸਟਾਫ਼ - 03 ਅਹੁਦੇ
  • ਕੁੱਲ 57 ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ।

ਆਖ਼ਰੀ ਤਾਰੀਖ਼
ਉਮੀਦਵਾਰ 18 ਅਗਸਤ 2021 ਤੱਕ ਅਪਲਾਈ ਕਰ ਸਕਦੇ ਹਨ। 

ਉਮਰ
ਅਪਲਾਈ ਕਰਨ ਵਾਲੇ ਉਮੀਦਵਾਰ ਦੀ ਉਮਰ 18 ਤੋਂ 27 ਸਾਲ ਦਰਮਿਆਨ ਹੋਣੀ ਚਾਹੀਦੀ ਹੈ।

ਸਿੱਖਿਆ ਯੋਗਤਾ
10ਵੀਂ ਅਤੇ 12ਵੀਂ ਪਾਸ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ।

ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਰਾਹੀਂ ਹੋਵੇਗੀ।

ਅਧਿਕਾਰਤ ਨੋਟੀਫਿਕੇਸ਼ਨ ਦੇਖਣ ਲਈ ਇੱਥੇ ਕਲਿੱਕ ਕਰੋ


author

cherry

Content Editor

Related News