ਪੰਜਾਬ ਪੁਲਸ ''ਚ 600 ਤੋਂ ਵਧੇਰੇ ਅਹੁਦਿਆਂ ''ਤੇ ਨਿਕਲੀਆਂ ਭਰਤੀਆਂ, ਗ੍ਰੈਜੂਏਟ ਪਾਸ ਕਰ ਸਕਦੇ ਹਨ ਅਪਲਾਈ

07/12/2021 10:55:54 AM

ਨਵੀਂ ਦਿੱਲੀ- ਪੰਜਾਬ ਪੁਲਸ ਨੇ ਕਾਨੂੰਨੀ, ਫੋਰੈਂਸਿਕ, ਆਈ.ਟੀ ਅਤੇ ਵਿੱਤ ਖੇਤਰ ਵਿਚ 634 ਅਹੁਦਿਆਂ ਨੂੰ ਭਰਨ ਦਾ ਐਲਾਨ ਕੀਤਾ ਹੈ। ਕੁੱਲ ਅਹੁਦਿਆਂ ਵਿਚੋਂ 81 ਵਿੱਤ ਖੇਤਰ ਵਿਚ, 248 ਆਈ. ਟੀ. ਵਿਚ, 174 ਫੋਰੈਂਸਿਕ ਵਿਚ ਅਤੇ 131 ਕਾਨੂੰਨੀ ਖੇਤਰ ਵਿਚ ਹਨ। ਪੰਜਾਬ ਪੁਲਸ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਟਵੀਟ ਕੀਤਾ ਕਿ, "ਇੰਨੀ ਵੱਡੀ ਗਿਣਤੀ ਵਿਚ ਸਿਵਲ ਡੋਮੇਨ ਮਾਹਰਾਂ ਦੀ ਭਰਤੀ ਕਰਨ ਵਾਲੀ ਇਹ ਦੇਸ਼ ਦੀ ਪਹਿਲੀ ਪੁਲਸ ਸੇਵਾ ਹੈ।" 

PunjabKesari

ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਲਈ ਸਤੰਬਰ ਵਿਚ ਇਕ ਕੰਪਿਊਟਰ ਅਧਾਰਤ ਪ੍ਰਤੀਯੋਗੀ ਪ੍ਰੀਖਿਆ ਲਈ ਜਾਏਗੀ। ਪੰਜਾਬ ਪੁਲਸ ਨੇ ਉਮੀਦਵਾਰਾਂ ਨੂੰ ਦੱਸਿਆ ਹੈ ਕਿ ਮੈਰਿਟ ਕੰਪਿਊਟਰ ਅਧਾਰਤ ਲਿਖਤੀ ਟੈਸਟ ਵਿਚ ਉਮੀਦਵਾਰਾਂ ਵੱਲੋਂ ਪ੍ਰਾਪਤ ਕੀਤੇ ਅੰਕ ਦੇ ਅਧਾਰ 'ਤੇ ਤਿਆਰ ਕੀਤੀ ਜਾਵੇਗੀ। ਕੋਈ ਸਰੀਰਕ ਕੁਸ਼ਲਤਾ ਪ੍ਰੀਖਿਆ ਨਹੀਂ ਹੋਵੇਗੀ ਅਤੇ ਕੋਈ 'ਘੱਟੋ ਘੱਟ ਉਚਾਈ' ਦੀ ਜ਼ਰੂਰਤ ਨਹੀਂ ਹੋਵੇਗੀ।

ਵਿੱਦਿਅਕ ਯੋਗਤਾ
ਉਮੀਦਵਾਰਾਂ ਦਾ ਗ੍ਰੈਜੂਏਟ ਹੋਣਾ ਜ਼ਰੂਰੀ ਹੈ ਅਤੇ ਉਸ ਖੇਤਰ ਵਿਚ ਘੱਟੋ-ਘੱਟ 2 ਸਾਲ ਦਾ ਤਜ਼ਰਬਾ ਹੋਣਾ ਚਾਹੀਦਾ ਹੈ, ਜਿਸ ਲਈ ਉਹ ਅਪਲਾਈ ਕਰ ਰਹੇ ਹਨ। 

ਉਮਰ ਹੱਦ
1 ਜਨਵਰੀ 2021 ਤੱਕ ਉਮੀਦਵਾਰ ਦੀ ਉਮਰ 18 ਤੋਂ 37 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਸਰਕਾਰੀ ਨਿਯਮਾਂ ਅਨੁਸਾਰ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਵਿਚ ਛੋਟ ਦਿੱਤੀ ਜਾਵੇਗੀ।


cherry

Content Editor

Related News