ਪੰਜਾਬ ਪੁਲਸ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

07/08/2021 11:00:28 AM

ਜਲੰਧਰ- ਪੰਜਾਬ ਪੁਲਸ 'ਚ ਨੌਕਰੀ ਕਰਨ ਦਾ ਸੁਫ਼ਨਾ ਦੇਖ ਰਹੇ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਇਸ ਭਰਤੀ ਦੇ ਅਧੀਨ ਜ਼ਿਲ੍ਹਾ, ਆਰਮਡ ਪੁਲਸ, ਇਨਵੈਸਟੀਗੇਸ਼ਨ ਅਤੇ ਇੰਟੈਲੀਜੈਂਸ ਅਫ਼ਸਰ ਦੇ ਅਹੁਦਿਆਂ 'ਤੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। 

ਆਖ਼ਰੀ ਤਾਰੀਖ਼
ਉਮੀਦਵਾਰ 27 ਜੁਲਾਈ 2021 ਤੱਕ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦਾ ਵੇਰਵਾ
ਸਬ ਇੰਸਪੈਕਟਰ (ਇਨਵੈਸਟੀਗੇਸ਼ਨ)- 289 ਅਹੁਦੇ
ਸਬ ਇੰਸਪੈਕਟਰ (ਹਥਿਆਰਬੰਦ ਪੁਲਸ)- 97 ਅਹੁਦੇ
ਸਬ ਇੰਸਪੈਕਟਰ (ਜ਼ਿਲ੍ਹਾ ਕੈਡਰ)- 87 ਅਹੁਦੇ
ਸਬ ਇੰਸਪੈਕਟਰ (ਇੰਟੈਲੀਜੈਂਸ ਕੈਡਰ)- 87 ਅਹੁਦੇ
ਕੁੱਲ ਖ਼ਾਲੀ ਅਹੁਦਿਆਂ ਦੀ ਗਿਣਤੀ- 560 

ਸਿੱਖਿਆ ਯੋਗਤਾ
ਇੰਟੈਲੀਜੈਂਸ ਅਫ਼ਸਰ (ਸਬ ਇੰਸਪੈਕਟਰ) ਲਈਉਮੀਦਵਾਰਾਂ ਦਾ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਹੋਣਾ ਜ਼ਰੂਰੀ ਹੈ। ਹੋਰ ਅਹੁਦਿਆਂ ਲਈ ਉਮੀਦਵਾਰ ਦਾ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗਰੈਜੂਏਟ ਹੋਣਾ ਜ਼ਰੂਰੀ ਹੈ।

ਉਮਰ
ਇਸ ਭਰਤੀ ਲਈ ਅਪਲਾਈ ਕਰਨ ਲਈ ਉਮੀਦਵਾਰ ਦੀ ਉਮਰ 1 ਜਨਵਰੀ 2021 ਤੱਕ 18 ਸਾਲ ਤੋਂ 28 ਸਾਲ ਵਿਚਾਲੇ ਹੋਣੀ ਚਾਹੀਦੀ ਹੈ।

ਐਪਲੀਕੇਸ਼ਨ ਫ਼ੀਸ
ਆਮ ਵਰਗ ਲਈ- 1500 ਰੁਪਏ
ਐਕਸ ਸਰਵਿਸਮੈਨ ਲਈ- 700 ਰੁਪਏ
ਈ.ਡਬਲਿਊ.ਐੱਸ/ਐੱਸ.ਸੀ./ਐੱਸ.ਟੀ. ਵਰਗ ਲਈ- 900 ਰੁਪਏ

ਚੋਣ ਪ੍ਰਕਿਰਿਆ
ਪੰਜਾਬ ਪੁਲਸ ਐੱਸ.ਆਈ. ਭਰਤੀ 2021 ਲਈ ਉਮੀਦਵਾਰਾਂ ਨੂੰ ਕੰਪਿਊਟਰ ਆਧਾਰਤ ਟੈਸਟ (ਸੀ.ਬੀ.ਟੀ.), ਫਿਜ਼ੀਕਲ ਮੇਜਰਮੈਂਟ ਟੈਸਟ (ਪੀ.ਐੱਮ.ਟੀ.) ਅਤੇ ਫਿਜ਼ੀਕਲ ਸਕ੍ਰੀਨਿੰਗ ਟੈਸਟ (ਪੀ.ਐੱਸ.ਟੀ.) ਦੀ ਪ੍ਰਕਿਰਿਆ ਤੋਂ ਲੰਘਣਾ ਹੋਵੇਗਾ।

ਇਸ ਤਰ੍ਹਾਂ ਕਰੋ ਅਪਲਾਈ
ਅਪਲਾਈ ਕਰਨ ਲਈ ਇਸ ਲਿੰਕ http://punjabpolice.gov.in/Recruitments.aspx 'ਤੇ ਕਲਿੱਕ ਕਰੋ
 


DIsha

Content Editor

Related News