ਪੰਜਾਬ ਪੁਲਸ ''ਚ ਨੌਕਰੀ ਦਾ ਸੁਨਹਿਰੀ ਮੌਕਾ, 12ਵੀਂ ਪਾਸ ਕਰ ਸਕਦੇ ਹਨ ਅਪਲਾਈ

05/30/2021 11:11:17 AM

ਚੰਡੀਗੜ੍ਹ- ਪੰਜਾਬ ਪੁਲਸ ਜਲਦ ਹੀ ਕਾਂਸਟੇਬਲ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰਨ ਜਾ ਰਹੀ ਹੈ। ਇਹ ਨੋਟੀਫਿਕੇਸ਼ਨ http://punjabpolice.gov.in/ 'ਤੇ ਜਾਂ ਫਿਰ ਮੁੱਖ ਸਮਾਚਾਰ ਪੱਤਰਾਂ 'ਚ ਜਾਰੀ ਹੋਵੇਗੀ। ਫਿਲਹਾਲ ਹਾਲੇ ਪੰਜਾਬ ਪੁਲਸ ਨੇ ਨੋਟੀਫਿਕੇਸ਼ਨ ਆਪਣੇ ਫੇਸਬੁੱਕ ਹੈਂਡਲ 'ਤੇ ਜਾਰੀ ਕੀਤੀ ਹੈ। ਨਾਲ ਹੀ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਅਧਿਕਾਰਤ ਨੋਟੀਫਿਕੇਸ਼ਨ ਦਾ ਇੰਤਜ਼ਾਰ ਕਰੋ।

PunjabKesariਸਿੱਖਿਆ ਯੋਗਤਾ
ਸ਼ਾਰਟ ਨੋਟਿਸ ਅਨੁਸਾਰ, ਪੰਜਾਬ ਪੁਲਸ ਨੌਜਵਾਨਾਂ ਅਤੇ ਕੁੜੀਆਂ ਨੂੰ ਕਾਂਸਟੇਬਲ ਦੇ ਰੂਪ 'ਚ ਭਰਤੀ ਕਰਨ ਜਾ ਰਹੀ ਹੈ। ਸਹੀ ਵੇਰਵੇ ਲਈ ਉਮੀਦਵਾਰਾਂ ਨੂੰ ਭਰਤੀ ਵਿਗਿਆਪਨ ਦੇਖਣਾ ਹੋਵੇਗਾ, ਜੋ ਜਲਦ ਹੀ ਮੁੱਖ ਸਮਾਚਾਰ ਪੱਤਰਾਂ ਅਤੇ ਪੰਜਾਬ ਪੁਲਸ ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਕੀਤਾ ਜਾਵੇਗਾ। ਹੁਣ ਦੇ ਨੋਟਿਸ ਅਨੁਸਾਰ 12ਵੀਂ ਪਾਸ ਉਮੀਦਵਾਰ ਪੰਜਾਬ ਕਾਂਸਟੇਬਲ ਅਹੁਦਿਆਂ ਲਈ ਅਪਲਾਈ ਕਰਨ ਦੇ ਯੋਗ ਹਨ।

PunjabKesariਉਮਰ
ਉਮੀਦਵਾਰਾਂ ਦੀ ਉਮਰ 18 ਤੋਂ 28 ਸਾਲ ਦਰਮਿਆਨ ਹੋਣੀ ਚਾਹੀਦੀ ਹੈ।

ਇਸ ਤਰ੍ਹਾਂ ਹੋਵੇਗੀ ਚੋਣ
ਅਹੁਦਿਆਂ ਲਈ ਸਫ਼ਲਤਾਪੂਰਵਕ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ ਲਈ ਬੁਲਾਇਆ ਜਾਵੇਗਾ। ਜੋ ਲਿਖਤੀ ਪ੍ਰੀਖਿਆ 'ਚ ਪਾਸ ਹੋਣਗੇ, ਉਨ੍ਹਾਂ ਨੂੰ ਫਿਰ ਫਿਜ਼ੀਕਲ ਟੈਸਟ ਦੇਣਾ ਹੋਵੇਗਾ। 


DIsha

Content Editor

Related News