ਪੰਜਾਬ NHM ਨੇ ਮੈਡੀਕਲ ਅਫ਼ਸਰ ਅਹੁਦਿਆਂ ’ਤੇ ਕੱਢੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ
Tuesday, Nov 30, 2021 - 10:08 AM (IST)

ਚੰਡੀਗੜ੍ਹ- ਨੈਸ਼ਨਲ ਹੈਲਥ ਮਿਸ਼ਨ (NHM) ਪੰਜਾਬ ਨੇ ਕਈ ਵਿਭਾਗਾਂ ’ਚ ਮੈਡੀਕਲ ਅਫ਼ਸਰ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਭਰਤੀ ਮੁਹਿੰਮ ਦੇ ਮਾਧਿਅਮ ਨਾਲ ਕੁੱਲ 190 ਅਹੁਦੇ ਭਰੇ ਜਾਣਗੇ।
ਆਖ਼ਰੀ ਤਾਰੀਖ਼
ਉਮੀਦਵਾਰ 6 ਦਸੰਬਰ 2021 ਤੱਕ ਅਪਲਾਈ ਕਰਨ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਲੇਬਰ ਰੂਮ- 140 ਅਹੁਦੇ
ਸ਼ਹਿਰੀ ਪੀ.ਐੱਚ.ਸੀ./ਸੀ.ਐੱਚ.ਸੀ.- 46 ਅਹੁਦੇ
ਮੋਬਾਇਲ ਮੈਡੀਕਲ ਯੂਨਿਟ- 20 ਅਹੁਦੇ
ਟੈਲੀਮੈਡੀਸਿਨ ਹਬ- 20 ਅਹੁਦੇ
ਕੁੱਲ ਅਹੁਦਿਆਂ ਦੀ ਗਿਣਤੀ- 190
ਸਿੱਖਿਆ ਯੋਗਤਾ
ਪੰਜਾਬ ਮੈਡੀਕਲ ਕਾਊਂਸਿਲ ਜਾਂ ਮੈਡੀਕਲ ਕਾਊਂਸਿਲ ਆਫ਼ ਇੰਡੀਆ ਤੋਂ ਰਜਿਸਟਰਡ ਅਤੇ ਮੈਡੀਕਲ ਕਾਊਂਸਿਲ ਆਫ਼ ਇੰਡੀਆ ਵਲੋਂ ਮਾਨਤਾ ਪ੍ਰਾਪਤ ਕਿਸੇ ਵੀ ਯੂਨੀਵਰਸਿਟੀ ਜਾਂ ਸੰਸਥਾ ਤੋਂ ਐੱਮ.ਬੀ.ਬੀ.ਐੱਸ. ਕੀਤਾ ਹੋਣਾ ਚਾਹੀਦਾ। ਕਿਸੇ ਵੀ ਰਜਿਸਟਰਡ ਐੱਮ.ਟੀ.ਪੀ. ਟਰੇਨਿੰਗ ਸੈਂਟ ’ਚ ਆਬਸੇਰਿਟੀ ਐਂਡ ਗਾਇਨੇਕੋਲਾਜਿਸਟ ’ਚ 6 ਮਹੀਨੇ ਦੀ ਨੌਕਰੀ ਅਤੇ ਸਿਖਲਾਈ ਲੈ ਚੁਕੇ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਉਮਰ
ਉਮੀਦਵਾਰ ਦੀ ਉਮਰ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ।
ਚੋਣ ਪ੍ਰਕਿਰਿਆ
ਯੋਗ ਉਮੀਦਵਾਰ ਦੀ ਚੋਣ ਡਿਗਰੀ ’ਚ ਪ੍ਰਾਪਤ ਅੰਕਾਂ, ਕੰਮ ਦੇ ਅਨੁਭਵ ਅਤੇ ਉਮਰ ਦੇ ਆਧਾਰ ’ਤੇ ਕੀਤੀ ਜਾਵੇਗੀ। ਸ਼ਾਰਟਲਿਸਟ ਕੀਤੇ ਗਏ ਉਮੀਦਵਾਰਾਂ ਨੂੰ ਕਾਊਂਸਲਿੰਗ ਲਈ ਬੁਲਾਇਆ ਜਾਵੇਗਾ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ ’ਤੇ ਕਲਿੱਕ ਕਰੋ।