10ਵੀਂ ਪਾਸ ਲਈ NTPC ’ਚ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ

Sunday, Feb 27, 2022 - 12:00 PM (IST)

10ਵੀਂ ਪਾਸ ਲਈ NTPC ’ਚ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ

ਨਵੀਂ ਦਿੱਲੀ– ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (NTPC) ਲਿਮਟਿਡ ਨੇ ਵੱਖ-ਵੱਖ ਕੋਲਾ ਮਾਈਨਿੰਗ ਪ੍ਰਾਜੈਕਟਾਂ ਲਈ ਮਾਈਨਿੰਗ ਓਵਰਮੈਨ ’ਚ 74 ਖਾਲੀ ਅਸਾਮੀਆਂ ਅਤੇ ਮਾਈਨਿੰਗ ਸਰਦਾਰ ਅਹੁਦਿਆਂ ਚ 103 ਖਾਲੀ ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਕੁੱਲ 177 ਅਹੁਦਿਆਂ ’ਤੇ ਭਰਤੀ ਖੋਲ੍ਹੀ ਗਈ ਹੈ। ਅਧਿਕਾਰਤ ਵੈੱਬਸਾਈਟ ntpc.co.in ’ਤੇ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ, ਜਿਸ ਵਿਚ ਅਪਲਾਈ, ਚੋਣ ਅਤੇ ਭਰਤੀ ਨਾਲ ਜੁੜੀ ਸਾਰੀ ਜਾਣਕਾਰੀ ਦਰਜ ਹੈ। ਐੱਨ.ਟੀ.ਪੀ.ਸੀ. 3 ਸਾਲਾਂ ਲਈ ਨਿਸ਼ਚਿਤ ਮਿਆਦ ਦੇ ਆਧਾਰ ’ਤੇ ਭਰਤੀ ਮੁਹਿੰਮ ਚਲਾਏਗੀ। ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 15 ਮਾਰਚ 2022 ਹੈ।

ਇੰਝ ਕਰੋ ਅਪਲਾਈ
- ਅਧਿਕਾਰਤ ਵੈੱਬਸਾਈਟ ntpc.co.in ’ਤੇ ਵਿਜ਼ਟ ਕਰੋ।
- ਹੋਮਪੇਜ ’ਤੇ ਦਿਸ ਹੇ ‘ਕਰੀਅਰ’ ਲਿੰਕ ’ਤੇ ਕਲਿੱਕ ਕਰੋ।
- ਕੋਲਾ ਮਾਈਨਿੰਗ ਦਫ਼ਤਰ ਰਾਹੀਂ ਕੋਲਾ ਮਾਈਨਿੰਗ ਪ੍ਰਾਜੈਕਟਰਾਂ ਲਈ ਨਿਸ਼ਚਿਤ ਮਿਆਦ ਦੇ ਆਧਾਰ ’ਤੇ ਮਾਈਨਿੰਗ ਓਵਰਮੈਨ ਅਤੇ ਮਾਈਨਿੰਗ ਸਰਦਾਰ ਦੀ ਭਰਤੀ ਲਿੰਕ ’ਤੇ ਕਲਿੱਕ ਕਰੋ।
- ਹੁਣ ਅਪਲਾਈ ਦੇ ਲਿੰਕ ’ਤੇ ਜਾਓ ਅਤੇ ਅਹੁਦੇ ਦੀ ਚੋਣ ਕਰੋ।
- ਆਪਣੀ ਜ਼ਰੂਰੀ ਡਿਟੇਲਸ ਭਰੋ ਅਤੇ ਫਾਰਮ ਜਮ੍ਹਾ ਕਰੋ।
- ਅਪਲਾਈ ਫਾਰਮ ਦੀ ਇਕ ਕਾਪੀ ਆਪਣੇ ਕੋਲ ਸੇਵ ਕਰ ਲਓ।

ਮਾਈਨਿੰਗ ਓਵਰਮੈਨ ਅਹੁਦਿਆਂ ਲਈ ਅਪਲਾਈ ਕਰਨ ਦੇ ਇੱਛੁਕ ਉਮੀਦਵਾਰਾਂ ਨੂੰ DGMS ਦੁਆਰਾ CMR ਤਹਿਤ ਯੋਗਤਾ ਦੇ ਇਕ ਓਵਰਮੈਨ ਪ੍ਰਮਾਣ ਪੱਤਰ ਦੇ ਨਾਲ ਕਿਸੇ ਮਾਣਤਾ ਪ੍ਰਾਪਤ ਸੰਸਥਾ ਤੋਂ ਮਾਈਨਿੰਗ ਇੰਜੀਨੀਅਰਿੰਗ ’ਚ ਡਿਪਲੋਮਾ ਕੀਤਾ ਹੋਣਾ ਜ਼ਰੂਰੀ ਹੈ। ਮਾਈਨਿੰਗ ਸਰਦਾਰ ਲਈ ਅਪਲਾਈ ਕਰਨ ਦੇ ਇੱਛੁਕ ਉਮੀਦਵਾਰਾਂ ਨੂੰ FGMS ਦੁਆਰਾ ਜਾਰੀ ਯੋਗਤਾ ਦੇ ਪ੍ਰਮਾਣ ਪੱਤਰ ਅਤੇ ਸੇਂਟ ਜੌਨਸ ਐਂਬੂਲੈਂਸ ਐਸੋਸੀਏਸ਼ਨ ਦੁਆਰਾ ਜਾਰੀ ਕੀਤੇ ਗਏ ਫਸਟ ਏਡ ਸਰਟੀਫਿਕੇਟ ਦੇ ਨਾਲ 10ਵੀਂ ਜਮਾਤ ਪਾਸ ਕੀਤੀ ਹੋਣੀ ਜ਼ਰੂਰੀ ਹੈ।

ਮਾਈਨਿੰਗ ਓਵਰਮੈਨ ਅਹੁਦਿਆਂ ਲਈ ਚੁਣੇ ਗਏ ਉਮੀਦਵਾਰਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਅਤੇ ਮਾਈਨਿੰਗ ਸਰਦਾਰ ਅਹੁਦਿਆਂ ਲਈ 40 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। ਹੋਰ ਸਾਰੀਆਂ ਜਾਣਕਾਰੀਆਂ ਅਧਿਕਾਰਤ ਨੋਟੀਫਿਕੇਸ਼ਨ ’ਚ ਚੈੱਕ ਕਰੋ।

ਅਧਿਕਾਰਤ ਨੋਟੀਫਿਕੇਸ਼ਨ ਲਈ ਇੱਥੇ ਕਲਿੱਕ ਕਰੋ


author

Rakesh

Content Editor

Related News