ਬਿਜਲੀ ਉਤਪਾਦਕ ਕੰਪਨੀ NTPC 'ਚ 23 ਅਸਾਮੀਆਂ 'ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

Tuesday, Jun 09, 2020 - 10:37 AM (IST)

ਬਿਜਲੀ ਉਤਪਾਦਕ ਕੰਪਨੀ NTPC 'ਚ 23 ਅਸਾਮੀਆਂ 'ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

ਨਵੀਂ ਦਿੱਲੀ : ਬਿਜਲੀ ਉਤਪਾਦਕ ਕੰਪਨੀ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਲਿਮਿਟਡ ਵੱਲੋਂ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਮੁਖੀ, ਐਗਜ਼ੀਕਿਊਟਿਵ, ਸਹਾਇਕ ਮਾਈਨ ਸਰਵੇਅਰ ਅਤੇ ਮਾਈਨ ਸਰਵੇਅਰ ਦੇ ਕੁੱਲ 23 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਚਾਹਵਾਨ ਅਤੇ ਯੋਗ ਉਮੀਦਵਾਰ ਵਿਭਾਗ ਦੀ ਅਧਿਕਾਰਤ ਵੈਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।  

ਆਸਾਮੀਆਂ ਦਾ ਵੇਰਵਾ
ਅਸਾਮੀਆਂ ਦੀ ਗਿਣਤੀ - 23

ਆਸਾਮੀਆਂ ਦਾ ਨਾਂ
ਸਹਾਇਕ ਮਾਈਨ ਸਰਵੇਅਰ / ਮਾਈਨ ਸਰਵੇਅਰ - 18 ਅਸਾਮੀਆਂ
ਮਾਈਨ ਸਰਵੇਅਰ ਮੁਖੀ - 1 ਅਸਾਮੀ
ਐਗਜ਼ੀਕਿਊਟਿਵ (ਮਾਈਨ ਪਲਾਨਿੰਗ–RQP) - 2 ਅਸਾਮੀਆਂ
ਉਤਖਨਨ ਮੁਖੀ/ਐਗਜ਼ੀਕਿਊਟਿਵ (ਉਤਖਨਨ) - 2 ਅਸਾਮੀਆਂ

ਇਹ ਹਨ ਜਰੂਰੀ ਤਰੀਕਾਂ
ਆਨਲਾਈਨ ਅਪਲਾਈ ਕਰਨ ਦੀ ਤਰੀਕ : 2 ਜੂਨ 2020
ਆਪਲਾਈ ਕਰਨ ਦੀ ਆਖਰੀ ਤਰੀਕ :  22 ਜੂਨ 2020

ਸਿੱਖਿਅਕ ਯੋਗਤਾ
ਸਹਾਇਕ ਮਾਈਨ ਸਰਵੇਅਰ/ ਮਾਈਨ ਸਰਵੇਅਰ ਅਤੇ ਮਾਈਨ ਸਰਵੇਅਰ ਦੇ ਮੁਖੀ ਦੇ ਅਹੁਦਿਆਂ 'ਤੇ ਅਪਲਾਈ ਲਈ ਉਮੀਦਵਾਰ ਨੂੰ ਸਿਵਲ/ਮਾਈਨਿੰਗ/ਮਾਈਨਜ਼ ਸਰਵੇ ਵਿਚ ਡਿਪਲੋਮਾ ਹੋਣਾ ਚਾਹੀਦਾ ਹੈ।

ਐਕਜ਼ੀਕਿਊਟਿਵ (ਮਾਈਨ ਪਲਾਨਿੰਗ–RQP), ਐਗਜ਼ੀਕਿਊਟਿਵ (ਉਤਖਨਨ) ਦੇ ਅਹੁਦੇ ਲਈ ਅਪਲਾਈ ਕਰਨ ਲਈ ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਮੈਕੇਨੀਕਲ/ਮਾਈਨਿੰਗ ਮਸ਼ੀਨਰੀ ਵਿਚ ਇੰਜੀਨੀਅਰਿੰਗ ਦੀ ਡਿਗਰੀ ਹੋਣਾ ਜ਼ਰੂਰੀ ਹੈ।

ਉਮਰ ਹੱਦ
ਸਹਾਇਕ ਮਾਇਨ ਸਰਵੇਅਰ ਲਈ 37 ਸਾਲ, ਜਦੋਂਕਿ ਮਾਇਨ ਸਰਵੇਅਰ, ਮਾਇਨ ਸਰਵੇਅਰ ਦੇ ਮੁਖੀ, ਐਗਜ਼ੀਕਿਊਟਿਵ (ਮਾਈਨ ਪਲਾਨਿੰਗ-ਆਰਕਿਊਪੀ), ਐਗਜ਼ੀਕਿਊਟਿਵ (ਉਤਖਨਨ) ਦੇ ਅਹੁਦਿਆਂ 'ਤੇ ਅਪਲਾਈ ਲਈ ਵੱਧ ਤੋਂ ਵੱਧ ਉਮਰ 47 ਸਾਲ ਨਿਰਧਾਰਤ ਕੀਤੀ ਗਈ ਹੈ। ਇਸ ਦੇ ਇਲਾਵਾ ਉਤਖਨਨ ਮੁਖੀ ਦੇ ਅਹੁਦੇ ਲਈ ਵੱਧ ਤੋਂ ਵੱਧ ਉਮਰ 52 ਸਾਲ ਹੋਣੀ ਚਾਹੀਦੀ ਹੈ।

ਇੰਝ ਕਰੋ ਅਪਲਾਈ
ਚਾਹਵਾਨ ਅਤੇ ਯੋਗ ਉਮੀਦਵਾਰ ਵਿਭਾਗ ਦੀ ਵੈਬਸਾਈਟ www.ntpccareers.net 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।


author

cherry

Content Editor

Related News