ਰੇਲਵੇ ’ਚ ਨੌਕਰੀ ਦਾ ਸੁਨਹਿਰੀ ਮੌਕਾ, ਇਸ ਤਾਰੀਖ਼ ਤੋਂ ਉਮੀਦਵਾਰ ਕਰਨ ਅਪਲਾਈ

Sunday, Aug 01, 2021 - 12:18 PM (IST)

ਰੇਲਵੇ ’ਚ ਨੌਕਰੀ ਦਾ ਸੁਨਹਿਰੀ ਮੌਕਾ, ਇਸ ਤਾਰੀਖ਼ ਤੋਂ ਉਮੀਦਵਾਰ ਕਰਨ ਅਪਲਾਈ

ਨਵੀਂ ਦਿੱਲੀ— ਉੱਤਰੀ ਮੱਧ ਰੇਲਵੇ ਨੇ ਅਪ੍ਰੈਂਟਿਸ ਅਹੁਦਿਆਂ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਹੈ। ਯੋਗ ਉਮੀਦਵਾਰ ਰੇਲਵੇ ਦੀ ਅਧਿਕਾਰਤ ਵੈੱਬਸਾਈਟ https://www.rrcpryj.org/index.php ਦੇ ਜ਼ਰੀਏ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਪ੍ਰਕਿਰਿਆ ਭਲਕੇ ਯਾਨੀ ਕਿ 2 ਅਗਸਤ ਤੋਂ ਸ਼ੁਰੂ ਹੋਵੇਗੀ ਅਤੇ 1 ਸਤੰਬਰ 2021 ਨੂੰ ਖ਼ਤਮ ਹੋਵੇਗੀ। ਇਸ ਭਰਤੀ ਦੇ ਜ਼ਰੀਏ 1664 ਅਹੁਦਿਆਂ ’ਤੇ ਭਰਤੀ ਕੀਤੀ ਜਾਵੇਗੀ।

ਅਹੁਦਿਆਂ ਦਾ ਵੇਰਵਾ
ਅਪ੍ਰੈਂਟਿਸ ਦੀਆਂ ਕੁੱਲ ਪੋਸਟਾਂ - 1664

ਉਮਰ ਹੱਦ
ਉਮੀਦਵਾਰਾਂ ਦੀ ਉਮਰ 15 ਤੋਂ 24 ਸਾਲ ਦਰਮਿਆਨ ਹੋਣੀ ਚਾਹੀਦੀ ਹੈ।

ਵਿੱਦਿਅਕ ਯੋਗਤਾ
ਉਮੀਦਵਾਰ ਦਾ ਘੱਟੋ-ਘੱਟ 50 ਫ਼ੀਸਦੀ ਅੰਕਾਂ ਨਾਲ 10ਵੀਂ ਪਾਸ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਵੈਲਡਰ (ਗੈਸ ਅਤੇ ਇਲੈਕਟ੍ਰਿਕ), ਵਾਇਰਮੈਨ ਅਤੇ ਕਾਰਪੇਂਟਰ ਲਈ ਉਮੀਦਵਾਰ ਦਾ 8ਵੀਂ ਪਾਸ ਹੋਣਾ ਜ਼ਰੂਰੀ ਹੈ ਜਾਂ ਆਈ.ਟੀ.ਆਈ. ਵਿਚ ਸਰਟੀਫਿਕੇਟ ਹੋਣਾ ਚਾਹੀਦਾ ਹੈ।

ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਮੈਰਿਟ ਦੇ ਅਧਾਰ 'ਤੇ ਕੀਤੀ ਜਾਏਗੀ, ਜੋ 10ਵੀਂ ਅਤੇ ਆਈ.ਟੀ.ਆਈ. ਵਿਚ ਪ੍ਰਾਪਤ ਅੰਕ ਦੇ ਅਧਾਰ' ਤੇ ਤਿਆਰ ਕੀਤੀ ਜਾਏਗੀ।

ਇੰਝ ਕਰੋ ਅਪਲਾਈ
ਯੋਗ ਉਮੀਦਵਾਰ 02 ਅਗਸਤ ਤੋਂ 01 ਸਤੰਬਰ 2021 ਤੱਕ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ।

ਅਰਜ਼ੀ ਫ਼ੀਸ— 
ਉਮੀਦਵਾਰਾਂ ਨੂੰ ਅਰਜ਼ੀ ਫ਼ੀਸ ਦੇ ਰੂਪ ’ਚ 100 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ/ ਪੀ. ਡਬਲਿਊ. ਡੀ./ਮਹਿਲਾ ਬਿਨੈਕਾਰਾਂ ਵਲੋਂ ਕੋਈ ਫ਼ੀਸ ਭੁਗਤਾਨ ਕਰਨ ਦੀ ਜ਼ਰੂਰਤ ਨਹੀਂ ਹੈ।

ਅਧਿਕਾਰਤ ਨੋਟੀਫਿਕੇਸ਼ਨ ਲਈ ਇੱਥੇ ਕਲਿੱਕ ਕਰੋ


author

Tanu

Content Editor

Related News