ਨਗਰ ਨਿਗਮ ਚੰਡੀਗੜ੍ਹ ''ਚ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ

Wednesday, Apr 14, 2021 - 11:13 AM (IST)

ਨਗਰ ਨਿਗਮ ਚੰਡੀਗੜ੍ਹ ''ਚ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ

ਚੰਡੀਗੜ੍ਹ- ਨਗਰ ਨਿਗਮ ਚੰਡੀਗੜ੍ਹ ਨੇ ਵੱਖ-ਵੱਖ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। 

ਅਹੁਦੇ
ਕੁੱਲ 172 ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਕਲਰਕ, ਸਟੇਸ਼ਨ ਫ਼ਾਇਰ ਅਫ਼ਸਰ, ਫਾਇਰਮੈਨ, ਸਬ ਇੰਸਪੈਕਟਰ, ਜੂਨੀਅਰ ਇੰਜੀਨੀਅਰ, ਡਰਾਈਵਰ, ਐੱਸਡੀਈ, ਸਟੇਨੋ-ਟਾਈਪਿਸਟ, ਅਕਾਊਂਟੈਂਟ, ਡਾਟਾ ਐਂਟਰੀ ਆਪਰੇਟਰ, ਪਟਵਾਰੀ, ਬਾਗਬਾਨੀ, ਸੁਪਰਵਾਈਜ਼ਰ, ਜੂਨੀਅਰ ਡਰਾਈਟਸਮੈਨ, ਕੰਪਿਊਟਰ ਪ੍ਰੋਗਰਾਮਰ ਅਤੇ ਲਾਅ ਅਫ਼ਸਰ ਵਰਗੇ ਵੱਖ-ਵੱਖ ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ।

ਆਖ਼ਰੀ ਤਾਰੀਖ਼
ਉਮੀਦਵਾਰ 3 ਮਈ 2021 ਤੱਕ ਅਪਲਾਈ ਕਰ ਸਕਦੇ ਹਨ।

PunjabKesari

ਯੋਗਤਾ
ਸਾਰੇ ਅਹੁਦਿਆਂ 'ਤੇ ਭਰਤੀ ਲਈ ਯੋਗਤਾ ਵੱਖ-ਵੱਖ ਹੈ। ਯੋਗਤਾ ਨਾਲ ਜੁੜੀ ਜਾਣਕਾਰੀ ਅਧਿਕਾਰਤ ਵੈਬਸਾਈਟ ਦੀ ਨੋਟੀਫਿਕੇਸ਼ਨ 'ਤੇ ਜਾ ਕੇ ਦੇਖ ਸਕਦੇ ਹਨ। 

ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ। 

ਇਸ ਤਰ੍ਹਾਂ ਕਰੋ ਅਪਲਾਈ
ਇਛੁੱਕ ਉਮੀਦਵਾਰ ਅਧਿਕਾਰਤ ਵੈੱਬਸਾਈਟ http://mcchandigarh.gov.in/ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦਾ ਹੈ।


author

DIsha

Content Editor

Related News