ਭਾਰਤੀ ਡਾਕਘਰ 'ਚ ਨੌਕਰੀ ਦਾ ਸੁਨਹਿਰੀ ਮੌਕਾ, ਜਾਣੋ ਯੋਗਤਾ ਅਤੇ ਹੋਰ ਸ਼ਰਤਾਂ
Wednesday, Dec 21, 2022 - 12:01 PM (IST)

ਨਵੀਂ ਦਿੱਲੀ- ਭਾਰਤੀ ਡਾਕਘਰ ਵਿਚ ਨੌਕਰੀ ਕਰਨ ਦੇ ਚਾਹਵਾਨ ਉਮੀਦਵਾਰਾਂ ਲਈ ਖੁਸ਼ਖ਼ਬਰੀ ਹੈ। ਭਾਰਤੀ ਡਾਕਘਰ ਨੇ ਐੱਮ. ਵੀ. ਮਕੈਨਿਕ, ਐੱਮ. ਵੀ. ਇਲੈਕਟ੍ਰੀਸ਼ਿਅਨ, ਕਾਪਰ ਸਮੇਤ ਵੱਖ-ਵੱਖ ਟ੍ਰੇਡਾਂ ਲਈ ਹੁਨਰਮੰਦ ਕਾਰੀਗਰਾਂ ਦੇ ਅਹੁਦੇ 'ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਨ੍ਹਾਂ ਅਹੁਦਿਆਂ ਲਈ ਆਫ਼ਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 9 ਜਨਵਰੀ 2023 ਹੈ।
ਕੁੱਲ ਅਹੁਦੇ-
ਇਸ ਭਰਤੀ ਪ੍ਰਕਿਰਿਆ ਤਹਿਤ ਕੁੱਲ 7 ਅਹੁਦੇ ਭਰੇ ਜਾਣਗੇ।
ਐੱਮ. ਵੀ. ਮਕੈਨਿਕ- 4 ਅਹੁਦੇ
ਐੱਮ. ਵੀ. ਇਲੈਕਟ੍ਰੀਸ਼ਿਅਨ- 1 ਅਹੁਦਾ
ਕਾਪਰ ਐਂਡ ਟਿਨਸਮਿਥ- 1 ਅਹੁਦਾ
ਅਪਹੋਲਸਟਰ (ਸਕਿਲਡ)- 1 ਅਹੁਦਾ
ਵਿੱਦਿਅਕ ਯੋਗਤਾ
ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਸਰਕਾਰ ਵਲੋਂ ਮਾਨਤਾ ਪ੍ਰਾਪਤ ਕਿਸੇ ਵੀ ਤਕਨਾਲੋਜੀ ਇੰਸਟੀਚਿਊਟ ਨਾਲ ਸਬੰਧਤ ਟ੍ਰੇਡ ਵਿਚ ਸਰਟੀਫ਼ਿਕੇਟ ਜਾਂ ਸਬੰਧਤ ਟ੍ਰੇਡ ਵਿਚ 1 ਸਾਲ ਦੇ ਤਜ਼ਰਬੇ ਨਾਲ 8ਵੀਂ ਪਾਸ ਹੋਣਾ ਚਾਹੀਦਾ ਹੈ। ਜੋ ਉਮੀਦਵਾਰ ਐੱਮ. ਵੀ. ਮਕੈਨਿਕ ਲਈ ਅਪਲਾਈ ਕਰਦੇ ਹਨ, ਉਨ੍ਹਾਂ ਕੋਲ ਕਿਸੇ ਵੀ ਵਾਹਨ ਨੂੰ ਚਲਾਉਣ ਦਾ ਵੈਲਿਡ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਹੈ, ਤਾਂ ਕਿ ਉਸ ਦਾ ਟੈਸਟ ਕੀਤਾ ਜਾ ਸਕੇ।
ਉਮਰ ਹੱਦ
ਉਮਰ ਹੱਦ ਦੀ ਗੱਲ ਕੀਤੀ ਜਾਵੇ ਤਾਂ ਉਮੀਦਵਾਰਾਂ ਦੀ ਉਮਰ ਘੱਟ ਤੋਂ ਘੱਟ 18 ਸਾਲ ਹੋਣੀ ਚਾਹੀਦੀ ਹੈ ਅਤੇ ਵਧ ਤੋਂ ਵਧ ਉਮਰ ਹੱਦ 30 ਸਾਲ ਹੋਣੀ ਚਾਹੀਦੀ ਹੈ।
ਚੋਣ ਪ੍ਰਕਿਰਿਆ-
ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਉਮੀਦਵਾਰਾਂ ਦੀ ਚੋਣ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ।
ਕਿੰਨੀ ਮਿਲੇਗੀ ਤਨਖ਼ਾਹ-
ਭਾਰਤੀ ਡਾਕਘਰ ਵਿਚ ਚੁਣੇ ਗਏ ਉਮੀਦਵਾਰਾਂ ਨੂੰ ਤਨਖ਼ਾਹ ਦੇ ਰੂਪ 'ਚ 19,900 ਰੁਪਏ ਤੋਂ ਲੈ ਕੇ 63,200 ਰੁਪਏ ਮਹੀਨਾ ਤਨਖ਼ਾਹ ਮਿਲੇਗੀ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।