12ਵੀਂ ਪਾਸ ਨੌਜਵਾਨਾਂ ਲਈ ਭਾਰਤੀ ਫ਼ੌਜ ’ਚ ਨਿਕਲੀ ਭਰਤੀ, ਜਾਣੋ ਉਮਰ ਹੱਦ ਤੇ ਅਪਲਾਈ ਕਰਨ ਦਾ ਤਰੀਕਾ
Sunday, Dec 04, 2022 - 12:21 PM (IST)

ਨਵੀਂ ਦਿੱਲੀ- ਭਾਰਤੀ ਫ਼ੌਜ ’ਚ ਨੌਕਰੀ ਕਰਨ ਦਾ ਸੁਫ਼ਨਾ ਵੇਖ ਰਹੇ ਨੌਜਵਾਨ ਲਈ ਖੁਸ਼ਖ਼ਬਰੀ ਹੈ। ਭਾਰਤੀ ਫ਼ੌਜ ਨੇ ਅਣਵਿਆਹੇ ਪੁਰਸ਼ ਉਮੀਦਵਾਰਾਂ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ। ਇੱਛੁਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ http:// joinindianarmy.nic.in ’ਤੇ 30 ਦਸੰਬਰ ਤੱਕ ਅਪਲਾਈ ਕਰ ਸਕਦੇ ਹਨ।
ਕੁੱਲ ਅਹੁਦੇ
ਭਾਰਤੀ ਫ਼ੌਜ ਨੇ ਕੁੱਲ 90 ਖਾਲੀ ਅਸਾਮੀਆਂ ਨੂੰ ਭਰਨ ਲਈ ਨੋਟੀਫ਼ਿਕੇਸ਼ਨ ਜਾਰੀ ਕੀਤੀ ਹੈ।
ਉਮਰ ਹੱਦ-
ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 16.5 ਸਾਲ ਤੋਂ ਘੱਟ ਅਤੇ 19.5 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਮੀਦਵਾਰਾਂ ਦਾ ਜਨਮ 2 ਜਨਵਰੀ 2004 ਤੋਂ ਪਹਿਲਾਂ ਅਤੇ 1 ਜਨਵਰੀ 2007 ਤੋਂ ਬਾਅਦ ਨਾ ਹੋਇਆ ਹੋਵੇ।
ਵਿੱਦਿਅਕ ਯੋਗਤਾ
ਉਮੀਦਵਾਰਾਂ ਨੇ ਮਾਨਤਾ ਪ੍ਰਾਪਤ ਬੋਰਡਾਂ ਤੋਂ ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਗਣਿਤ ਵਿਚ ਘੱਟੋ-ਘੱਟ 60 ਫ਼ੀਸਦੀ ਨਾਲ 12ਵੀਂ ਪਾਸ ਕੀਤੀ ਹੋਵੇ, ਉਹ ਹੀ ਅਪਲਾਈ ਲਈ ਯੋਗ ਹੈ। ਵੱਖ-ਵੱਖ ਰਾਜ/ਕੇਂਦਰੀ ਬੋਰਡਾਂ ਦੇ PCM ਫ਼ੀਸਦੀ ਦੀ ਗਣਨਾ ਅੰਕਾਂ 'ਤੇ ਅਧਾਰਤ ਹੋਵੇਗੀ। ਉਮੀਦਵਾਰ JEE (ਮੇਨਸ) 2022 ਦੀ ਪ੍ਰੀਖਿਆ ਵਿਚ ਸ਼ਾਮਲ ਹੋਏ ਅਤੇ ਨਿਰਧਾਰਤ ਯੋਗਤਾ ਸ਼ਰਤਾਂ ਨੂੰ ਪੂਰਾ ਕਰਦਾ ਹੋਵੇ।
ਇੰਝ ਕਰੋ ਅਪਲਾਈ
ਭਾਰਤੀ ਫ਼ੌਜ ਟੀ. ਈ. ਐੱਸ-49 ਲਈ ਅਪਲਾਈ ਕਰਨ ਲਈ ਅਧਿਕਾਰਤ ਵੈੱਬਸਾਈਟ joinindianarmy.nic.in ’ਤੇ ਜਾਓ। ਹੋਮ ਪੇਜ਼ ’ਤੇ 'ਅਫ਼ਸਰ ਐਂਟਰੀ ਅਪਲਾਈ' 'ਤੇ ਕਲਿੱਕ ਕਰੋ। ਨਿੱਜੀ ਅਤੇ ਸੰਪਰਕ ਵੇਰਵਿਆਂ ਰਾਹੀਂ ਰਜਿਸਟਰ ਕਰੋ। ਅਰਜ਼ੀ ਫਾਰਮ ਭਰੋ, ਡਾਊਨਲੋਡ ਕੀਤੀ ਕਾਪੀ ਜਮ੍ਹਾਂ ਕਰੋ ਅਤੇ ਪ੍ਰਿੰਟ ਕਰੋ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ ’ਤੇ ਕਲਿੱਕ ਕਰੋ।