ਭਾਰਤੀ ਫ਼ੌਜ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
Saturday, May 22, 2021 - 10:34 AM (IST)
ਨਵੀਂ ਦਿੱਲੀ- ਫ਼ੌਜ 'ਚ ਸ਼ਾਮਲ ਹੋ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਸੁਨਹਿਰੀ ਮੌਕਾ ਹੈ। ਹਾਲ ਹੀ 'ਚ ਭਾਰਤੀ ਫ਼ੌਜ ਨੇ ਭਰਤੀ ਰੈਲੀ ਦਾ ਸ਼ੈਡਿਊਲ ਜਾਰੀ ਕੀਤਾ ਹੈ। ਇਸ ਭਰਤੀ ਲਈ ਮੰਗੀ ਗਈ ਜਾਣਕਾਰੀ ਹੇਠਾਂ ਦਿੱਤੀ ਗਈ ਹੈ।
ਅਹੁਦਿਆਂ ਦਾ ਨਾਮ
ਸੋਲਜ਼ਰ ਜਨਰਲ ਡਿਊਟੀ, ਸੋਲਜ਼ਰ ਟੈਕਨਿਕਲ, ਸੋਲਜ਼ਰ ਨਰਸਿੰਗ ਅਸਿਸਟੈਂਟ, ਸੋਲਜ਼ਰ ਕਲਰਕ ਜਾਂ ਸਟੋਰ ਕੀਪਰ ਟੈਕਨਿਕਲ, ਸੋਲਜ਼ਰ ਟਰੇਡਜ਼ਮੈਨ ਸੋਲਜ਼ਰ ਟਰੇਡਜ਼ਮੈਨ।
ਯੋਗਤਾ
ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਲਈ ਵੱਖ-ਵੱਖ ਯੋਗਤਾ ਰੱਖੀ ਗਈ ਹੈ। ਹਾਲਾਂਕਿ 12ਵੀਂ ਪਾਸ ਤੱਕ ਨੌਜਵਾਨ ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰ ਸਕਦੇ ਹਨ।
ਇਨ੍ਹਾਂ ਥਾਂਵਾਂ 'ਤੇ ਹੋਵੇਗੀ ਰੈਲੀ
ਉੱਤਰ ਪ੍ਰਦੇਸ਼ ਦੇ ਬਦਾਊਂ, ਲਖੀਮਪੁਰਖੇੜੀ ਜਾਂ ਲਖੀਮਪੁਰ, ਪੀਲੀਭੀਤ, ਫਰੂਖਾਬਾਦ, ਬਹਿਰਾਈਚ, ਬਲਰਾਮਪੁਰ, ਬਰੇਲੀ, ਹਰਦੋਈ, ਸੰਭਲ, ਸ਼ਾਹਜਹਾਂਪੁਰ, ਸ਼੍ਰਾਵਸਤੀ ਅਤੇ ਸੀਤਾਪੁਰ
ਰੈਲੀ ਦੀ ਤਾਰੀਖ਼
ਉੱਤਰ ਪ੍ਰਦੇਸ਼ 'ਚ 7 ਜੂਨ ਤੋਂ 30 ਜੂਨ ਦਰਮਿਆਨ ਰੈਲੀ ਦਾ ਆਯੋਜਨ ਕੀਤਾ ਜਾਵੇਗਾ।
ਆਖ਼ਰੀ ਤਾਰੀਖ਼
ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 22 ਮਈ ਯਾਨੀ ਅੱਜ ਰੱਖੀ ਗਈ ਹੈ।
ਇਸ ਤਰ੍ਹਾਂ ਕਰੋ ਅਪਲਾਈ
ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ https://joinindianarmy.nic.in/ 'ਤੇ ਜਾਣਾ ਹੋਵੇਗਾ। ਉੱਥੇ ਮੰਗੇ ਸਾਰੇ ਦਸਤਾਵੇਜ਼ਾਂ ਨੂੰ ਭਰ ਕੇ ਅਪਲਾਈ ਕਰਨਾ ਹੋਵੇਗਾ।
ਉਮਰ
ਸੋਲਜ਼ਰ ਜਨਰਲ ਡਿਊਟੀ ਦੇ ਅਹੁਦਿਆਂ 'ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 17 ਤੋਂ 21 ਸਾਲ ਅਤੇ ਬਾਕੀ ਅਹੁਦਿਆਂ ਲਈ 17 ਤੋਂ 23 ਸਾਲ ਰੱਖੀ ਗਈ ਹੈ।
ਚੋਣ ਪ੍ਰਕਿਰਿਆ
ਇਨ੍ਹਾਂ ਅਹੁਦਿਆਂ 'ਤੇ ਚੋਣ ਹੋਣ ਲਈ ਉਮੀਦਵਾਰਾਂ ਨੂੰ ਰੈਲੀ 'ਚ ਫਿਜ਼ੀਕਲ ਟੈਸਟ ਦੇਣਾ ਹੋਵੇਗਾ, ਉਸ ਤੋਂ ਬਾਅਦ ਮੈਡੀਕਲ ਟੈਸਟ ਹੋਵੇਗਾ, ਉਸ ਨੂੰ ਪਾਸ ਕਰਨ ਤੋਂ ਬਾਅਦ ਹੀ ਨੌਜਵਾਨਾਂ ਦੀ ਚੋਣ ਹੋਵੇਗੀ।