ਡਾਕ ਵਿਭਾਗ 'ਚ ਨਿਕਲੀ ਬੰਪਰ ਭਰਤੀ, 10ਵੀਂ ਪਾਸ ਲਈ ਨੌਕਰੀ ਦਾ ਸੁਨਹਿਰੀ ਮੌਕਾ

Tuesday, Feb 14, 2023 - 12:17 PM (IST)

ਡਾਕ ਵਿਭਾਗ 'ਚ ਨਿਕਲੀ ਬੰਪਰ ਭਰਤੀ, 10ਵੀਂ ਪਾਸ ਲਈ ਨੌਕਰੀ ਦਾ ਸੁਨਹਿਰੀ ਮੌਕਾ

ਨਵੀਂ ਦਿੱਲੀ- ਇੰਡੀਆ ਪੋਸਟ ਨੇ ਗ੍ਰਾਮੀਣ ਡਾਕ ਸੇਵਕ (GDS) ਲਈ ਬੰਪਰ ਭਰਤੀਆਂ ਕੱਢੀਆਂ ਹਨ। ਡਾਕ ਵਿਭਾਗ 'ਚ ਬਰਾਂਚ ਪੋਸਟ ਮਾਸਟਰ (BPM), ਅਸਿਸਟੈਂਟ ਬਰਾਂਚ ਪੋਸਟ ਮਾਸਟਰ (ABPM) ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਆਨਲਾਈਨ ਅਪਲਾਈ ਕਰਨ ਦੀ ਤਾਰੀਖ਼ 16 ਫਰਵਰੀ 2023 ਨੂੰ ਖ਼ਤਮ ਹੋ ਰਹੀ ਹੈ। ਜਿਨ੍ਹਾਂ ਇੱਛੁਕ ਉਮੀਦਵਾਰਾਂ ਨੇ ਅਜੇ ਤੱਕ ਅਪਲਾਈ ਨਹੀਂ ਕੀਤਾ ਹੈ, ਉਹ ਅਧਿਕਾਰਤ ਵੈੱਬਸਾਈਟ http://www.indiapostgdsonline.gov.in. 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਨੋਟ-

ਉਮੀਦਵਾਰ 17 ਫਰਵਰੀ ਤੋਂ 19 ਫਰਵਰੀ, 2023 ਤੱਕ ਆਪਣੀ ਅਰਜ਼ੀ ਨੂੰ ਸੋਧਣ ਦੇ ਯੋਗ ਹੋਣਗੇ। ਇਸ ਭਰਤੀ ਮੁਹਿੰਮ ਤਹਿਤ GDS ਦੀਆਂ 40,889 ਅਸਾਮੀਆਂ ਨੂੰ ਭਰਿਆ ਜਾਵੇਗਾ।

ਵਿੱਦਿਅਕ ਯੋਗਤਾ

ਭਾਰਤੀ ਪੋਸਟ ਜੀ. ਡੀ. ਐੱਸ. ਭਰਤੀ ਲਈ ਉਮੀਦਵਾਰਾਂ ਕੋਲ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਜਮਾਤ ਵਿਚ ਗਣਿਤ ਅਤੇ ਅੰਗਰੇਜ਼ੀ ਵਿਸ਼ਿਆ ਪੜ੍ਹਿਆ ਹੋਣਾ ਚਾਹੀਦਾ ਹੈ। ਉਮੀਦਵਾਰ ਕੋਲ ਕੰਪਿਊਟਰ ਦਾ ਗਿਆਨ ਹੋਵੇ ਅਤੇਸਾਈਕਲ ਚਲਾਉਣਾ ਜਾਣਦਾ ਹੋਵੇ।

ਉਮਰ ਹੱਦ

ਉਮੀਦਵਾਰਾਂ ਦੀ ਉਮਰ ਹੱਦ 18 ਤੋਂ 40 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਹਾਲਾਂਕਿ ਰਿਜ਼ਰਵਡ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਸਰਕਾਰੀ ਮਾਪਦੰਡਾਂ ਮੁਤਾਬਕ ਵੱਧ ਤੋਂ ਵੱਧ ਉਮਰ ਹੱਦ 'ਚ ਛੋਟ ਮਿਲੇਗੀ।

ਇੰਝ ਕਰੋ ਅਪਲਾਈ

1- ਅਧਿਕਾਰਤ ਵੈੱਬਸਾਈਟ indiapostgdsonline.gov.in 'ਤੇ ਜਾਓ।
2- ਰਜਿਸਟਰ ਕਰੋ ਅਤੇ ਅਰਜ਼ੀ ਲਈ ਅੱਗੇ ਵਧੋ।
3- ਫਾਰਮ ਭਰੋ ਅਤੇ ਲੋੜੀਂਦੇ ਦਸਤਾਵੇਜ਼ ਅਪਲੋਡ ਕਰਕੇ ਫੀਸ ਦਾ ਭੁਗਤਾਨ ਕਰੋ।
4- ਭਵਿੱਖ ਦੇ ਸੰਦਰਭ ਲਈ ਇੱਕ ਪ੍ਰਿੰਟ ਆਊਟ ਲਓ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

Tanu

Content Editor

Related News