10ਵੀਂ ਪਾਸ ਲਈ ਡਾਕ ਵਿਭਾਗ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਪੰਜਾਬ ਵਾਸੀ ਵੀ ਕਰਨ ਅਪਲਾਈ
Monday, Feb 06, 2023 - 11:45 AM (IST)
ਨਵੀਂ ਦਿੱਲੀ- ਡਾਕ ਵਿਭਾਗ ਵਿੱਚ 10ਵੀਂ ਪਾਸ ਉਮੀਦਵਾਰਾਂ ਲਈ ਬੰਪਰ ਭਰਤੀਆਂ ਨਿਕਲੀਆਂ ਹਨ। ਡਾਕ ਵਿਭਾਗ ਨੇ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ ਬ੍ਰਾਂਚ ਪੋਸਟਮਾਸਟਰ, ਸਹਾਇਕ ਬ੍ਰਾਂਚ ਪੋਸਟਮਾਸਟਰ ਅਤੇ ਡਾਕ ਸੇਵਕ ਦੀਆਂ ਅਸਾਮੀਆਂ ਦੀ ਭਰਤੀ ਦੀ ਘੋਸ਼ਣਾ ਕਰਦੇ ਹੋਏ ਇੰਡੀਆ ਪੋਸਟ ਦੀ ਅਧਿਕਾਰਤ ਵੈੱਬਸਾਈਟ www.indiapostgdsonline.gov.in 'ਤੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਵਿੱਚ ਪੰਜਾਬ, ਯੂਪੀ, ਬਿਹਾਰ, ਦਿੱਲੀ, ਰਾਜਸਥਾਨ, ਮਹਾਰਾਸ਼ਟਰ, ਗੁਜਰਾਤ ਸਮੇਤ ਦੇਸ਼ ਦੇ ਕਈ ਰਾਜ ਸ਼ਾਮਲ ਹਨ। ਕੁੱਲ 40,889 ਖਾਲ੍ਹੀ ਅਸਾਮੀਆਂ ਭਰੀਆਂ ਜਾਣੀਆਂ ਹਨ।
ਅਪਲਾਈ ਕਰਨ ਦੀ ਆਖ਼ਰੀ ਤਾਰੀਖ਼
ਰਜਿਸਟ੍ਰੇਸ਼ਨ/ਅਰਜ਼ੀ ਜਮ੍ਹਾ ਕਰਨ ਦੀ ਸ਼ੁਰੂਆਤੀ ਤਾਰੀਖ਼: 27.01.2023 ਤੋਂ 16.02.2023।
ਅਰਜ਼ੀ ਵਿਚ ਸੁਧਾਰ: 17.02.2023 ਤੋਂ 19.02.2023।
ਅਹੁਦਿਆਂ ਦਾ ਵੇਰਵਾ
ਉਮਰ ਹੱਦ
ਘੱਟੋ-ਘੱਟ ਉਮਰ: 18 ਸਾਲ
ਵੱਧ ਤੋਂ ਵੱਧ ਉਮਰ: 40 ਸਾਲ
ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ ਸੀਮਾ ਵਿੱਚ ਵੀ ਛੋਟ ਦਿੱਤੀ ਜਾਵੇਗੀ।
ਵਿੱਦਿਅਕ ਯੋਗਤਾ
10ਵੀਂ ਪਾਸ ਉਮੀਦਵਾਰ ਕਰ ਸਕਦੇ ਹਨ ਅਪਲਾਈ। ਇਸ ਤੋਂ ਇਲਾਵਾ ਉਮੀਦਵਾਰ ਕੋਲ ਕੰਪਿਊਟਰ ਦਾ ਗਿਆਨ ਵੀ ਹੋਣਾ ਚਾਹੀਦਾ ਹੈ।
ਅਰਜ਼ੀ ਪ੍ਰਕਿਰਿਆ
ਅਰਜ਼ੀ ਸਿਰਫ਼ www.indiapostgdsonline.in 'ਤੇ ਆਨਲਾਈਨ ਜਮ੍ਹਾਂ ਕੀਤੀ ਜਾ ਸਕਦੀ ਹੈ। ਕਿਸੇ ਹੋਰ ਮੋਡ ਤੋਂ ਪ੍ਰਾਪਤ ਅਰਜ਼ੀਆਂ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਮੈਰਿਟ ਸੂਚੀ ਰਾਹੀਂ ਕੀਤੀ ਜਾਵੇਗੀ। ਜਿਸ ਨੂੰ 10ਵੀਂ ਵਿੱਚ ਪ੍ਰਾਪਤ ਅੰਕਾਂ ਦੇ ਆਧਾਰ ’ਤੇ ਤਿਆਰ ਕੀਤਾ ਜਾਵੇਗਾ। ਚੁਣੇ ਗਏ ਉਮੀਦਵਾਰਾਂ ਦੀ ਸੂਚੀ ਅਧਿਕਾਰਤ ਪੋਰਟਲ 'ਤੇ ਸਾਂਝੀ ਕੀਤੀ ਜਾਵੇਗੀ। ਜਿਨ੍ਹਾਂ ਉਮੀਦਵਾਰਾਂ ਦੇ ਨਾਮ ਸੂਚੀ ਵਿੱਚ ਹੋਵੇਗਾ, ਉਨ੍ਹਾਂ ਨੂੰ ਦਸਤਾਵੇਜ਼ ਤਸਦੀਕ ਲਈ ਬੁਲਾਇਆ ਜਾਵੇਗਾ।
ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਸਟੇਟ ਵਾਈਜ਼ ਵੈਕੈਂਸੀ ਵੇਰਵਿਆਂ ਦੀ ਜਾਂਚ ਲਈ ਇਸ ਲਿੰਕ 'ਤੇ ਕਲਿੱਕ ਕਰੋ।