ਭਾਰਤੀ ਹਵਾਈ ਫ਼ੌਜ ’ਚ ਨੌਕਰੀ ਦਾ ਸੁਨਹਿਰੀ ਮੌਕਾ, ਇੱਛੁਕ ਉਮੀਦਵਾਰ ਕਰਨ ਅਪਲਾਈ

Sunday, Oct 31, 2021 - 12:31 PM (IST)

ਭਾਰਤੀ ਹਵਾਈ ਫ਼ੌਜ ’ਚ ਨੌਕਰੀ ਦਾ ਸੁਨਹਿਰੀ ਮੌਕਾ, ਇੱਛੁਕ ਉਮੀਦਵਾਰ ਕਰਨ ਅਪਲਾਈ

ਨਵੀਂ ਦਿੱਲੀ— ਭਾਰਤੀ ਹਵਾਈ ਫ਼ੌਜ ਵਿਚ ਭਰਤੀ ਦਾ ਸੁਫ਼ਨਾ ਵੇਖ ਰਹੇ ਨੌਜਵਾਨਾਂ ਲਈ ਬਿਹਤਰੀ ਮੌਕਾ ਹੈ। ਭਾਰਤੀ ਹਵਾਈ ਫ਼ੌਜ ਉਨ੍ਹਾਂ ਉਮੀਦਵਾਰਾਂ ਦੀ ਭਾਲ ਕਰ ਰਹੀ ਹੈ, ਵੱਖ-ਵੱਖ ਹਵਾਈ ਫ਼ੌਜ ਸਟੇਸ਼ਨਾਂ/ਯੂਨਿਟਾਂ ’ਚ ਗਰੁੱਪ-ਸੀ ਸਿਵਲੀਅਨ ਦੇ ਅਹੁਦਿਆਂ ’ਚ ਸ਼ਾਮਲ ਹੋ ਸਕਦੇ ਹਨ। ਇਸ ਦੇ ਤਹਿਤ ਕੁੱਕ, ਤਰਖ਼ਾਣ, ਸਿਵਲੀਅਨ ਮਕੈਨੀਕਲ, ਫਾਇਰਮੈਨ ਅਤੇ ਸੁਪਰਡੈਂਟ ਅਹੁਦਿਆਂ ’ਤੇ ਭਰਤੀ ਕੀਤੀ ਜਾਵੇਗੀ।

ਭਾਰਤੀ ਹਵਾਈ ਫ਼ੌਜ ਗਰੁੱਪ-ਸੀ ਦੀ ਅਰਜ਼ੀ ਇਸ ਇਸ਼ਤਿਹਾਰ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਅੰਦਰ ਜਮ੍ਹਾਂ ਕੀਤੀ ਜਾ ਸਕਦੀ ਹੈ। ਹਵਾਈ ਫ਼ੌਜ ਨੇ ਰੁਜ਼ਗਾਰ ਸਮਾਚਾਰ ਪੱਤਰ ’ਚ ਨੋਟੀਫ਼ਿਕੇਸ਼ਨ ਜਾਰੀ ਕਰ ਕੇ ਗਰੁੱਪ-ਸੀ ਸਿਵਲੀਅਨ ਦੇ 83 ਅਹੁਦਿਆਂ ’ਤੇ ਭਰਤੀਆਂ ਕੱਢੀਆਂ ਹਨ। ਦੇਸ਼ ਦੇ ਵੱਖ-ਵੱਖ ਏਅਰਫ਼ੋਰਸ ਸਟੇਸ਼ਨਾਂ ਲਈ ਜਾਰੀ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 30 ਨਵੰਬਰ 2021 ਹੈ। ਇੱਛੁਕ ਅਤੇ ਯੋਗ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਆਫ਼ਲਾਈਨ ਅਪਲਾਈ ਕਰ ਸਕਦੇ ਹਨ।

ਖਾਲੀ ਅਸਾਮੀਆਂ ਦੇ ਵੇਰਵੇ

ਸਿਵਲੀਅਨ ਮਕੈਨੀਕਲ ਡਰਾਈਵਰ         45
ਮਲਟੀ ਟਾਸਕਿੰਗ ਸਟਾਫ (MTS)          21
ਲੋਅਰ ਡਿਵੀਜ਼ਨ ਕਲਰਕ (LDC)          9
ਬਾਬਰਚੀ                                        5
ਫਾਇਰਮੈਨ                                       1
ਸੁਪਰਡੈਂਟ (ਸਟੋਰ)                              1
ਤਰਖਾਣ                                           1

ਇੰਝ ਹੋਵੇਗੀ ਚੋਣ— 
ਇਨ੍ਹਾਂ ਅਹੁਦਿਆਂ ਲਈ ਇਕ ਲਿਖਤੀ ਪ੍ਰੀਖਿਆ ਲਈ ਜਾਵੇਗੀ। ਇਹ ਪ੍ਰੀਖਿਆ ਘੱਟੋ-ਘੱਟ ਸਿੱਖਿਅਕ ਯੋਗਤਾ ਦੇ ਆਧਾਰ ’ਤੇ ਹੋਵੇਗੀ। 
ਉਮਰ ਹੱਦ—
ਉਮੀਦਵਾਰ ਦੀ ਉਮਰ 18 ਤੋਂ 25 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ 40 ਸਾਲ ਦੀ ਉਮਰ ਵਾਲੇ ਵਿਭਾਗੀ ਕਰਮਚਾਰੀ ਵੀ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਣਗੇ।
ਇੰਝ ਕਰੋ ਅਪਲਾਈ
ਇੱਛੁਕ ਉਮੀਦਵਾਰ ਅੰਗਰੇਜ਼ੀ ਜਾਂ ਹਿੰਦੀ ਵਿਚ ਅਰਜ਼ੀ ਨੂੰ ਟਾਈਪ ਕਰ ਕੇ ਸਬੰਧਤ ਹਵਾਈ ਫ਼ੌਜ ਸਟੇਸ਼ਨ ’ਤੇ ਭੇਜ ਸਕਦੇ ਹਨ। ਅਰਜ਼ੀ ਨਾਲ ਉਮੀਦਵਾਰ ਨੂੰ ਇਕ ਪਾਸਪੋਰਟ ਸਾਈਜ ਫੋਟੋ ਵੀ ਭੇਜਣੀ ਹੋਵੇਗੀ। ਇਸ ਤੋਂ ਇਲਾਵਾ ਸਿੱਖਿਅਕ ਯੋਗਤਾ, ਉਮਰ, ਤਕਨੀਕੀ ਯੋਗਤਾ, ਤਜ਼ਰਬਾ ਸਰਟੀਫ਼ਿਕੇਟ, ਜਾਤੀ ਸਰਟੀਫ਼ਿਕੇਟ ਸਮੇਤ ਹੋਰ ਜ਼ਰੂਰੀ ਦਸਤਾਵੇਜ਼ ਭੇਜਣੇ ਹੋਣਗੇ। 
 


author

Tanu

Content Editor

Related News