ਹਿੰਦੁਸਤਾਨ ਪੈਟਰੋਲੀਅਮ 'ਚ ਮਕੈਨੀਕਲ ਇੰਜੀਨੀਅਰ ਸਣੇ 276 ਅਹੁਦਿਆਂ 'ਤੇ ਨਿਕਲੀ ਭਰਤੀ, ਇੰਝ ਕਰੋ ਅਪਲਾਈ

Sunday, Aug 27, 2023 - 12:08 PM (IST)

ਹਿੰਦੁਸਤਾਨ ਪੈਟਰੋਲੀਅਮ 'ਚ ਮਕੈਨੀਕਲ ਇੰਜੀਨੀਅਰ ਸਣੇ 276 ਅਹੁਦਿਆਂ 'ਤੇ ਨਿਕਲੀ ਭਰਤੀ, ਇੰਝ ਕਰੋ ਅਪਲਾਈ

ਨਵੀਂ ਦਿੱਲੀ- ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (HPCL) ਨੇ ਮਕੈਨੀਕਲ ਇੰਜੀਨੀਅਰ, ਚਾਰਟਰਡ ਅਕਾਊਂਟੈਂਟ ਅਤੇ ਹੋਰ ਵੱਖ-ਵੱਖ ਅਹੁਦਿਆਂ 'ਤੇ ਭਰਤੀ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਫਿਲਹਾਲ ਅਰਜ਼ੀ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਬਿਨੈ-ਪੱਤਰ ਜਮ੍ਹਾ ਕਰਨ ਦੀ ਆਖਰੀ ਤਾਰੀਖ਼ 18 ਸਤੰਬਰ ਹੈ। ਇੱਛੁਕ ਅਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ http://www.hindustanpetroleum.com ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹਨ। 

ਭਰਤੀ ਦਾ ਵੇਰਵਾ

ਇਸ ਭਰਤੀ ਮੁਹਿੰਮ ਤਹਿਤ ਮਕੈਨੀਕਲ ਇੰਜੀਨੀਅਰ, ਚਾਰਟਰਡ ਅਕਾਊਂਟੈਂਟ, ਇੰਸਟਰੂਮੈਂਟੇਸ਼ਨ ਇੰਜੀਨੀਅਰ, ਕੈਮੀਕਲ ਇੰਜੀਨੀਅਰ ਅਤੇ ਹੋਰ ਅਸਾਮੀਆਂ ਲਈ 276 ਨਿਯੁਕਤੀਆਂ ਕੀਤੀਆਂ ਜਾਣਗੀਆਂ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਨਾਲ ਹੀ, ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਗਲਤ ਤਰੀਕੇ ਨਾਲ ਫਾਰਮ ਨਾ ਭਰਨ, ਕਿਉਂਕਿ ਗਲਤ ਤਰੀਕੇ ਨਾਲ ਭਰਿਆ ਫਾਰਮ ਸਵੀਕਾਰ ਨਹੀਂ ਕੀਤਾ ਜਾਵੇਗਾ।

ਅਰਜ਼ੀ ਦੀ ਫੀਸ

UR, OBCNC ਅਤੇ EWS ਉਮੀਦਵਾਰਾਂ ਲਈ ਅਰਜ਼ੀ ਦੀ ਫੀਸ 1180 ਰੁਪਏ ਹੈ। ਜਦੋਂ ਕਿ SC, ST ਅਤੇ PWBD ਉਮੀਦਵਾਰਾਂ ਨੂੰ ਕੋਈ ਅਰਜ਼ੀ ਫੀਸ ਨਹੀਂ ਦੇਣੀ ਪਵੇਗੀ।

ਇੰਝ ਕਰੋ ਅਪਲਾਈ

ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ 'ਤੇ ਜਾਓ।
ਫਿਰ ਭਰਤੀ ਲਿੰਕ 'ਤੇ ਕਲਿੱਕ ਕਰੋ।
ਨਿੱਜੀ ਵੇਰਵੇ ਦਰਜ ਕਰਕੇ ਯੂਜ਼ਰ ਆਈਡੀ ਅਤੇ ਪਾਸਵਰਡ ਬਣਾਓ।
ਇਸ ਤੋਂ ਬਾਅਦ ਲੌਗਇਨ ਕਰੋ ਅਤੇ ਫਾਰਮ ਭਰੋ।
ਸਬੰਧਤ ਦਸਤਾਵੇਜ਼ ਅਪਲੋਡ ਕਰਕੇ ਜਮ੍ਹਾਂ ਕਰੋ।
ਫਾਰਮ ਫੀਸ ਦਾ ਭੁਗਤਾਨ ਕਰੋ ਅਤੇ ਅੰਤਿਮ ਫਾਰਮ ਜਮ੍ਹਾਂ ਕਰੋ।
ਇਸ ਤੋਂ ਬਾਅਦ ਫਾਰਮ ਦੀ ਇਕ ਕਾਪੀ ਡਾਊਨਲੋਡ ਕਰੋ ਅਤੇ ਇਸ ਨੂੰ ਆਪਣੇ ਕੋਲ ਰੱਖੋ।

ਨਹੀਂ ਵਧਾਈ ਜਾਵੇਗੀ ਅਰਜ਼ੀ ਦੀ ਤਾਰੀਖ਼

ਭਰਤੀ ਲਈ ਅਰਜ਼ੀ ਦੀ ਤਾਰੀਖ਼ ਨਹੀਂ ਵਧਾਈ ਜਾਵੇਗੀ। ਅਜਿਹੀ ਸਥਿਤੀ 'ਚ ਉਮੀਦਵਾਰਾਂ ਨੂੰ ਤੈਅ ਤਾਰੀਖ਼ ਤੱਕ ਅਪਲਾਈ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਪ੍ਰੀਖਿਆ ਸਮੇਤ ਹੋਰ ਜਾਣਕਾਰੀ ਉਮੀਦਵਾਰਾਂ ਨੂੰ ਰਜਿਸਟਰਡ ਈ-ਮੇਲ ਰਾਹੀਂ ਦਿੱਤੀ ਜਾਵੇਗੀ। ਅਜਿਹੀ ਸਥਿਤੀ ਵਿਚ ਉਮੀਦਵਾਰਾਂ ਨੂੰ ਫਾਰਮ ਵਿਚ ਉਹੀ ਈ-ਮੇਲ ਆਈਡੀ ਜਾਂ ਫ਼ੋਨ ਨੰਬਰ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ, ਜੋ ਵਰਤੋਂ ਵਿਚ ਹਨ।

ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ।

HPCL Recruitment 2023

 


author

Tanu

Content Editor

Related News