ਗਰੈਜੂਏਟ ਪਾਸ ਉਮੀਦਵਾਰਾਂ ਲਈ ਬੰਪਰ ਭਰਤੀਆਂ, ਜਾਣੋ ਉਮਰ ਹੱਦ ਤੇ ਹੋਰ ਸ਼ਰਤਾਂ

Saturday, Feb 04, 2023 - 10:57 AM (IST)

ਗਰੈਜੂਏਟ ਪਾਸ ਉਮੀਦਵਾਰਾਂ ਲਈ ਬੰਪਰ ਭਰਤੀਆਂ, ਜਾਣੋ ਉਮਰ ਹੱਦ ਤੇ ਹੋਰ ਸ਼ਰਤਾਂ

ਨਵੀਂ ਦਿੱਲੀ- ਹਿੰਦੁਸਤਾਨ ਪੈਟਰੋਲੀਅਮ ਕਾਪੋਰੇਸ਼ਨ ਲਿਮਟਿਡ (HPCL) ਨੇ ਗਰੈਜੂਏਟ/ਟੈਕਨੀਸ਼ੀਅਨ ਅਪ੍ਰੈਂਟਿਸ ਅਹੁਦਿਆਂ ਲਈ ਨੋਟੀਫ਼ਿਕੇਸ਼ਨ ਜਾਰੀ ਕੀਤੀ ਹੈ। ਇੱਛੁਕ ਅਤੇ ਯੋਗ ਉਮੀਦਵਾਰ ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ 12 ਫਰਵਰੀ 2023 ਤੱਕ ਜਾਂ ਉਸ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦਾ ਵੇਰਵਾ

ਕੁੱਲ ਅਹੁਦੇ- 116
ਗ੍ਰੈਜੂਏਟ ਅਪ੍ਰੈਂਟਿਸ - 86 ਅਸਾਮੀਆਂ

ਟੈਕਨੀਸ਼ੀਅਨ ਅਪ੍ਰੈਂਟਿਸ - 30 ਅਸਾਮੀਆਂ

ਮਹੱਤਵਪੂਰਨ ਤਾਰੀਖ਼

ਅਪਲਾਈ ਕਰਨ ਦੀ ਆਖ਼ਰੀ ਤਾਰੀਖ਼- 12 ਫਰਵਰੀ 2023 ਹੈ।

ਵਿੱਦਿਅਕ ਯੋਗਤਾ-

ਉਮੀਦਵਾਰ ਨੇ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਸਬੰਧਤ ਵਿਸ਼ੇ ਵਿਚ ਗਰੈਜੂਏਸ਼ਨ ਦੀ ਡਿਗਰੀ ਦੇ ਨਾਲ ਘੱਟ ਤੋਂ ਘੱਟ 60 ਅੰਕ ਹੋਣੇ ਚਾਹੀਦੇ ਹਨ।

ਉਮਰ ਹੱਦ

ਅਪ੍ਰੈਂਟਿਸ ਅਹੁਦਿਆਂ 'ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ ਹੱਦ 18 ਤੋਂ 25 ਸਾਲ ਹੋਣੀ ਚਾਹੀਦੀ ਹੈ।

ਇੰਝ ਹੋਵੇਗੀ ਚੋਣ

ਇਨ੍ਹਾਂ ਅਹੁਦਿਆਂ 'ਤੇ ਉਮੀਦਵਾਰਾਂ ਦੀ ਚੋਣ ਇੰਟਰਵਿਊ ਦੇ ਆਧਾਰ 'ਤੇ ਹੋਵੇਗੀ।

ਇੰਝ ਕਰੋ ਅਪਲਾਈ

ਇੱਛੁਕ ਅਤੇ ਯੋਗ ਉਮੀਦਵਾਰ ਇਸ ਅਧਿਕਾਰਤ ਵੈੱਬਸਾਈਟ http://portal.mhrdnats.gov.in/ 'ਤੇ ਜਾ ਕੇ ਅਪਲਾਈ ਕਰਨ।


author

Tanu

Content Editor

Related News