ਹਾਈ ਕੋਰਟ ''ਚ 350 ਤੋਂ ਵਧੇਰੇ ਅਹੁਦਿਆਂ ''ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

Wednesday, Sep 08, 2021 - 11:35 AM (IST)

ਹਾਈ ਕੋਰਟ ''ਚ 350 ਤੋਂ ਵਧੇਰੇ ਅਹੁਦਿਆਂ ''ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

ਨਵੀਂ ਦਿੱਲੀ– ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ.ਏ.) ਨੇ ਇਲਾਹਾਬਾਦ ਹਾਈ ਕੋਰਟ (ਏ.ਐੱਚ.ਸੀ.) ਵਿਚ ਰੀਵਿਊ ਅਫ਼ਸਰ (ਆਰ.ਓ.) ਅਤੇ ਅਸਿਸਟੈਂਟ ਰੀਵਿਊ ਅਫ਼ਸਰ (ਏ.ਆਰ.ਓ.) ਦੇ ਅਹੁਦਿਆਂ 'ਤੇ ਭਰਤੀ ਲਈ ਆਪਣੀ ਵੈੱਬਸਾਈਟ 'ਤੇ ਜਾਰੀ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਤਹਿਤ ਯੋਗ ਅਤੇ ਚਾਹਵਾਨ ਉਮੀਦਵਾਰ 16 ਸਤੰਬਰ 2021 ਤੱਕ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਕੁੱਲ ਅਹੁਦੇ 
ਰੀਵਿਊ ਅਫ਼ਸਰ (ਆਰ.ਓ.) ਅਤੇ ਅਸਿਸਟੈਂਟ ਰੀਵਿਊ ਅਫ਼ਸਰ (ਏ.ਆਰ.ਓ.) ਲਈ ਕੁੱਲ 396 ਅਹੁਦੇ ਖ਼ਾਲੀ ਹਨ, ਜਿਨ੍ਹਾਂ ਵਿਚੋਂ 46 ਰੀਵਿਊ ਅਫ਼ਸਰ ਅਤੇ 350 ਅਸਿਸਟੈਂਟ ਰੀਵਿਊ ਅਫ਼ਸਰ ਲਈ ਹਨ। 

ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ 2 ਪੜਾਵਾਂ ਦੀ ਪ੍ਰੀਖਿਆ ਦੇ ਅਧਾਰ 'ਤੇ ਕੀਤੀ ਜਾਵੇਗੀ

ਮਲਟੀਪਲ ਆਬਜੈਕਟਿਵ ਟਾਈਪ ਟੈਸਟ
ਕੰਪਿਊਟਰ ਨਾਲੇਜ ਟੈਸਟ
ਅਰਜ਼ੀ ਫੀਸ

ਜਨਰਲ ਉਮੀਦਵਾਰਾਂ ਲਈ - 800 ਰੁਪਏ
ਉੱਤਰ ਪ੍ਰਦੇਸ਼ ਦੇ ਐੱਸ.ਸੀ./ਐੱਸ.ਟੀ. ਉਮੀਦਵਾਰਾਂ ਲਈ - 600 ਰੁਪਏ
ਅਧਿਕਾਰਤ ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ ’ਤੇ ਕਲਿੱਕ ਕਰੋ।


author

Rakesh

Content Editor

Related News