ਭਾਰਤੀ ਡਾਕ ਵਿਭਾਗ ’ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇਸ ਤਰ੍ਹਾਂ ਕਰੋ ਅਪਲਾਈ

10/27/2021 11:16:18 AM

ਨਵੀਂ ਦਿੱਲੀ- ਭਾਰਤੀ ਡਾਕ ਵਿਭਾਗ ’ਚ ਨੌਕਰੀ ਕਰਨ ਦਾ ਮਨ ਬਣਾ ਰਹੇ ਬਿਹਾਰ-ਝਾਰਖੰਡ ਦੇ ਨੌਜਵਾਨਾਂ ਲਈ ਕੰਮ ਦੀ ਖ਼ਬਰ ਹੈ। ਇਸ ਲਈ ਵਿਭਾਗ ਨੇ ਸੈਂਟਰ ਫ਼ਾਰ ਐਕਸੀਲੈਂਸ ਇਨ ਪੋਸਟਲ ਤਕਨਾਲੋਜੀ (CEPT) ’ਚ ਅਸਿਸਟੈਂਟ ਮੈਨੇਜਰ ਅਤੇ ਟੈਕਨੀਕਲ ਸੁਪਰਵਾਈਜ਼ਰ ਦੇ ਅਹੁਦਿਆਂ ’ਤੇ ਭਰਤੀਆਂ ਨਿਕਲੀਆਂ ਹਨ। 

ਆਖ਼ਰੀ ਤਾਰੀਖ਼
ਉਮੀਦਵਾਰ 15 ਦਸੰਬਰ 2021 ਤੱਕ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦਾ ਵੇਰਵਾ
ਕੁੱਲ ਅਹੁਦੇ- 29
ਅਸਿਸਟੈਂਟ ਮੈਨੇਜਰ- 23
ਟੈਕਨੀਕਲ ਸੁਪਰਵਾਈਜ਼ਰ- 6 ਅਹੁਦੇ

ਉਮਰ
ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 56 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਸਿੱਖਿਆ ਯੋਗਤਾ
ਅਸਿਸਟੈਂਟ ਮੈਨੇਜਰ ਅਤੇ ਟੈਕਨੀਕਲ ਸੁਪਰਵਾਈਜ਼ਰ ਦੇ ਅਹੁਦਿਆਂ ਲਈ ਉਮੀਦਵਾਰਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ’ਚ ਬੈਚਲਰ ਡਿਗਰੀ ਅਤੇ ਇਕ ਸਾਲ ਦਾ ਡਿਪਲੋਮਾ ਹੋਣਾ ਚਾਹੀਦਾ।
ਇਸ ਦੇ ਨਾਲ ਹੀ ਉਮੀਦਵਾਰ ਕੋਲ ਕੇਂਦਰ ਸਰਕਾਰ ਦੇ ਦਫ਼ਤਰ ਜਾਂ ਉਨ੍ਹਾਂ ਦੇ ਕਿਸੇ ਵੀ ਦਫ਼ਤਰ ’ਚ ਕੰਪਿਊਟਰ ਸਾਫ਼ਟਵੇਅਰ ਡੈਵਲਪਮੈਂਟ, ਕੰਪਿਊਟਰ ਸਾਫ਼ਟਵੇਅਰ ਟੈਸਟਿੰਗ ਜਾਂ ਸਿਸਟਮ ਐਡਮਿਨੀਸਟਰੇਸ਼ਨ ਦੀ ਫੀਲਡ ’ਚ ਕੰਮ ਕਰਨ ਦਾ 2 ਸਾਲ ਦਾ ਅਨੁਭਵ ਹੋਣਾ ਚਾਹੀਦਾ।

ਇਸ ਤਰ੍ਹਾਂ ਕਰੋ ਅਪਲਾਈ
ਇਨ੍ਹਾਂ ਅਹੁਦਿਆਂ ’ਤੇ ਅਪਲਾਈ ਕਰਨ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ https://www.indiapost.gov.in ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।


DIsha

Content Editor

Related News