BSF ’ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇਸ ਤਰ੍ਹਾਂ ਕਰੋ ਅਪਲਾਈ
Saturday, Dec 04, 2021 - 10:57 AM (IST)

ਨਵੀਂ ਦਿੱਲੀ- ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਨੇ ਗਰੁੱਪ ਸੀ ਦੇ ਅਹੁਦਿਆਂ ’ਤੇ ਭਰਤੀਆਂ ਕੱਢੀਆਂ ਹਨ।
ਆਖ਼ਰੀ ਤਾਰੀਖ਼
ਉਮੀਦਵਾਰ 29 ਦਸੰਬਰ 2021 ਤੱਕ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਕੁੱਲ ਅਹੁਦੇ-72
ਏ.ਐੱਸ.ਆਈ.- 1 ਅਹੁਦਾ
ਐੱਚ.ਸੀ.- 6 ਅਹੁਦੇ
ਕਾਂਸਟੇਬਲ (ਲਾਈਨਮੈਨ, ਜਨਰੇਟਰ ਆਪਰੇਸ਼ਨ ਆਦਿ) ਦੇ 65 ਅਹੁਦੇ ਖ਼ਾਲੀ ਹਨ।
ਉਮਰ
ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 25 ਸਾਲ ਤੈਅ ਹੈ। ਰਾਖਵਾਂਕਰਨ ਵਰਗ ਦੇ ਉਮੀਦਵਾਰ ਨਿਯਮ ਅਨੁਸਾਰ ਛੋਟ ਪ੍ਰਦਾਨ ਕੀਤੀ ਜਾਵੇਗੀ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਬੀ.ਐੱਸ.ਐੱਫ. ਦੀ ਅਧਿਕਾਰਤ ਵੈੱਬਸਾਈਟ https://rectt.bsf.gov.in/ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਐਪਲੀਕੇਸ਼ਨ ਫੀਸ
ਉਮੀਦਵਾਰ ਨੂੰ 100 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਮਹਿਲਾ ਉਮੀਦਵਾਰ, ਐੱਸ.ਸੀ., ਬੀ.ਐੱਸ.ਐੱਫ. ’ਚ ਕੰਮ ਕਰ ਰਹੇ ਉਮੀਦਵਾਰ ਆਦਿ ਨੂੰ ਐਪਲੀਕੇਸ਼ਨ ਫ਼ੀਸ ’ਚ ਛੋਟ ਪ੍ਰਦਾਨ ਕੀਤੀ ਗਈ ਹੈ।
ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ ’ਤੇ ਕਲਿੱਕ ਕਰੋ।