ਇਸਰੋ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ,ਉਮਰ ਹੱਦ 31 ਸਾਲ, ਜਾਣੋ ਕਿੰਨੀ ਮਿਲੇਗੀ ਤਨਖ਼ਾਹ

Tuesday, Jan 03, 2023 - 10:26 AM (IST)

ਇਸਰੋ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ,ਉਮਰ ਹੱਦ 31 ਸਾਲ, ਜਾਣੋ ਕਿੰਨੀ ਮਿਲੇਗੀ ਤਨਖ਼ਾਹ

ਨਵੀਂ ਦਿੱਲੀ- ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਇਛੁੱਕ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦਾ ਵੇਰਵਾ

ਅਸਿਸਟੈਂਟ, ਜੂਨੀਅਰ ਪਰਸਨਲ ਅਸਿਸਟੈਂਟ, ਅਪਰ ਡਿਵੀਜ਼ਨ ਕਲਰਕ ਅਤੇ ਸਟੇਨੋਗ੍ਰਾਫ਼ਰ ਅਹੁਦਿਆਂ 'ਤੇ ਭਰਤੀ ਨਿਕਲੀ ਹੈ। ਕੁੱਲ 526 ਅਸਾਮੀਆਂ 'ਤੇ ਭਰਤੀ ਕੀਤੀ ਜਾਵੇਗੀ। 

ਸਿੱਖਿਆ ਯੋਗਤਾ

ਉਮੀਦਵਾਰ ਘੱਟੋ-ਘੱਟ 60 ਫੀਸਦੀ ਅੰਕਾਂ ਨਾਲ ਗਰੈਜੂਏਸਨ ਅਤੇ ਸਟੇਨੋਗ੍ਰਾਫ਼ਰ ਵਜੋਂ ਇਕ ਸਾਲ ਦਾ ਕੰਮ ਦਾ ਅਨੁਭਵ ਰੱਖਣ  ਵਾਲੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਉੱਥੇ ਹੀ ਅਸਿਸਟੈਂਟ ਅਤੇ ਕਲਰਕ ਅਹੁਦਿਆਂ ਲਈ 60 ਫੀਸਦੀ ਅੰਕਾਂ ਨਾਲ ਗਰੈਜੂਏਸ਼ਨ ਹੋਣਾ ਚਾਹੀਦਾ। 

ਉਮਰ

ਉਮੀਦਵਾਰ ਦੀ ਵੱਧ ਤੋਂ ਵੱਧ ਉਮਰ 28 ਸਾਲ ਹੋਣੀ ਚਾਹੀਦੀ ਹੈ। ਹਾਲਾਂਕਿ ਓਬੀਸੀ ਲਈ 31 ਅਤੇ ਐੱਸ.ਸੀ./ਐੱਸ.ਟੀ. ਲਈ 3 ਸਾਲ ਉਮਰ ਹੱਦ ਤੈਅ ਹੈ।

ਤਨਖਾਹ

ਉਮੀਦਵਾਰ ਨੂੰ ਹਰ ਮਹੀਨੇ 25,500 ਰੁਪਏ ਤਨਖਾਹ ਦਿੱਤੀ ਜਾਵੇਗੀ।

ਆਖ਼ਰੀ ਤਾਰੀਖ਼

ਉਮੀਦਵਾਰ 9 ਜਨਵਰੀ 2023 ਤੱਕ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News