ਬੈਂਕ ਆਫ਼ ਇੰਡੀਆ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

06/21/2021 11:47:34 AM

ਨਵੀਂ ਦਿੱਲੀ- ਬੈਂਕ ਆਫ਼ ਇੰਡੀਆ (ਬੀ.ਓ.ਆਈ.) ਨੇ ਆਫ਼ਿਸ ਅਸਿਸਟੈਂਟ, ਅਟੇਂਡਰ ਅਤੇ ਚੌਕੀਦਾਰ ਸਹਿ ਮਾਲੀ ਦੇ ਅਹੁਦਿਆਂ 'ਤੇ ਉਮੀਦਵਾਰਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਅਤੇ ਯੋਗ ਉਮੀਦਵਾਰ 30 ਜੂਨ 2021 ਤੱਕ ਅਪਲਾਈ ਕਰ ਸਕਦੇ ਹਨ। ਐਪਲੀਕੇਸ਼ਨ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਨੋਟੀਫਿਕੇਸ਼ਨ 'ਚ ਮੌਜੂਦ ਹਨ। ਉਮੀਦਵਾਰਾਂ ਦੀ ਚੋਣ ਡਾਇਰੈਕਟਰ ਇੰਟਰਵਿਊ ਦੇ ਮਾਧਿਅਮ ਨਾਲ ਕੀਤੀ ਜਾਵੇਗੀ।

ਅਹੁਦਿਆਂ ਦਾ ਵੇਰਵਾ
ਆਫ਼ਿਸ ਅਸਿਸਟੈਂਟ
ਅਟੇਂਡਰ
ਚੌਕੀਦਾਰ ਸਹਿ ਮਾਲੀ

ਸਿੱਖਿਆ ਯੋਗਤਾ ਅਤੇ ਉਮਰ
ਤਿੰਨਾਂ ਅਹੁਦਿਆਂ ਲਈ ਅਪਲਾਈ ਕਰਨ ਤੈਅ ਯੋਗਤਾ ਵੱਖ-ਵੱਖ ਹੈ। ਸਿੱਖਿਆ ਯੋਗਤਾ ਅਤੇ ਉਮਰ ਹੱਦ ਅਹੁਦੇ ਅਨੁਸਾਰ ਹੈ, ਜਿਸ ਦੀ ਪੂਰੀ ਜਾਣਕਾਰੀ ਨੋਟੀਫਿਕੇਸ਼ਨ 'ਚ ਦਿੱਤੀ ਗਈ ਹੈ। ਇਛੁੱਕ ਉਮੀਦਵਾਰ ਆਫ਼ਲਾਈਨ ਮਾਧਿਅਮ ਨਾਲ ਆਪਣੀ ਐਪਲੀਕੇਸ਼ਨ ਭੇਜ ਸਕਦੇ ਹਨ। ਇਸ ਲਈ ਨੋਟੀਫਿਕੇਸ਼ਨ ਨਾਲ ਫਾਰਮ ਭਰਨਾ ਹੋਵੇਗਾ ਅਤੇ ਦੱਸੇ ਗਏ ਪਤੇ 'ਤੇ ਭਰਿਆ ਹੋਇਆ ਫਾਰਮ ਡਾਕ ਦੇ ਮਾਧਿਅਮ ਨਾਲ ਭੇਜਣਾ ਹੋਵੇਗਾ। 

ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ https://bankofindia.co.in/pdf/RSETISindhudurg_19062021.pdf 'ਤੇ ਕਲਿੱਕ ਕਰੋ।


DIsha

Content Editor

Related News