UPSC ’ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇਸ ਤਰ੍ਹਾਂ ਕਰੋ ਅਪਲਾਈ

Friday, Jun 10, 2022 - 12:20 PM (IST)

UPSC ’ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇਸ ਤਰ੍ਹਾਂ ਕਰੋ ਅਪਲਾਈ

ਨਵੀਂ ਦਿੱਲੀ- ਯੂਨੀਅਨ ਪਬਲਿਕ ਸਰਵਿਸ ਕਮੀਸ਼ਨ (UPSC) ਨੇ ਵਾਈਸ ਪ੍ਰਿੰਸੀਪਲ ਸਮੇਤ ਕਈ ਅਹੁਦਿਆਂ ’ਤੇ ਅਸਾਮੀਆਂ ਦੀ ਮੰਗ ਕੀਤੀ ਹੈ। ਇਸ ਭਰਤੀ ਲਈ ਅਪਲਾਈ ਕਰਨ ਦੇ ਇੱਛੁਕ ਅਤੇ ਯੋਗ ਉਮੀਦਵਾਰ ਕਮੀਸ਼ਨ ਦੀ ਅਧਿਕਾਰਤ ਵੈੱਬਸਾਈਟ https://www.upsconline.nic.in/ ਜਾਂ https://upsc.gov.in/ ’ਤੇ ਜਾ ਕੇ ਬੇਨਤੀ ਕਰ ਸਕਦੇ ਹਨ। ਇਨ੍ਹਾਂ ਅਹੁਦਿਆਂ ’ਤੇ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 16 ਜੂਨ 2022 ਹੈ। ਇਸ ਭਰਤੀ ਪ੍ਰਕਿਰਿਆ ਜ਼ਰੀਏ ਕੁੱਲ 161 ਅਹੁਦਿਆਂ ਨੂੰ ਭਰਿਆ ਜਾਵੇਗਾ। ਪੂਰੀ ਤਰ੍ਹਾਂ ਜਮ੍ਹਾ ਕਰਵਾਈ ਗਈ ਆਨਲਾਈਨ ਅਰਜ਼ੀ ਦੀ ਛਪਾਈ ਦੀ ਆਖਰੀ ਮਿਤੀ 17 ਜੂਨ, 2022 ਤੱਕ ਹੈ।

ਖਾਲੀ ਅਸਾਮੀਆਂ ਦੇ ਵੇਰਵੇ-
ਡਰੱਗ ਇੰਸਪੈਕਟਰ: 3 ਅਸਾਮੀਆਂ
ਅਸਿਸਟੈਂਟ ਕੀਪਰ: 1 ਪੋਸਟ
ਕੈਮਿਸਟਰੀ ਵਿਚ ਮਾਸਟਰ: 1 ਪੋਸਟ
ਮਿਨਰਲ ਅਫਸਰ: 20 ਅਸਾਮੀਆਂ
ਅਸਿਸਟੈਂਟ ਸ਼ਿਪਿੰਗ ਮਾਸਟਰ ਅਤੇ ਅਸਿਸਟੈਂਟ ਡਾਇਰੈਕਟਰ: 2 ਅਸਾਮੀਆਂ
ਸੀਨੀਅਰ ਲੈਕਚਰਾਰ: 2 ਅਸਾਮੀਆਂ
ਵਾਈਸ-ਪ੍ਰਿੰਸੀਪਲ: 131 ਅਸਾਮੀਆਂ
ਸੀਨੀਅਰ ਲੈਕਚਰਾਰ: 1 ਪੋਸਟ

ਨੋਟ- ਅਧਿਕਾਰਤ ਨੋਟਿਸ ਦਿੱਤਾ ਗਿਆ ਹੈ, ਜਿਸ ਦੇ ਮਾਧਿਮ ਤੋਂ ਭਰਤੀ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਅਰਜ਼ੀ ਫ਼ੀਸ-
ਉਮੀਦਵਾਰਾਂ ਨੂੰ 25 ਰੁਪਏ ਫੀਸ ਅਦਾ ਕਰਨੀ ਪਵੇਗੀ। ਫ਼ੀਸ ਨਕਦੀ ਵਿਚ ਜਾਂ SBI ਦੀ ਨੈੱਟ ਬੈਂਕਿੰਗ ਸਹੂਲਤ ਦੀ ਵਰਤੋਂ ਕਰਕੇ ਜਾਂ ਮਾਸਟਰ ਕ੍ਰੈਡਿਟ/ਡੈਬਿਟ ਕਾਰਡ ਦੀ ਵਰਤੋਂ ਕਰਕੇ। SC/ST/PwBD/ਮਹਿਲਾ ਉਮੀਦਵਾਰ ਲਈ ਕੋਈ ਅਰਜ਼ੀ ਫੀਸ ਨਹੀਂ ਹੈ। ਉਮੀਦਵਾਰ ਵਧੇਰੇ ਜਾਣਕਾਰੀ ਲਈ UPSC ਦੀ ਵੈੱਬਸਾਈਟ 'ਤੇ ਜਾ ਸਕਦੇ ਹਨ।


author

DIsha

Content Editor

Related News