ਰੇਲਵੇ ''ਚ 10ਵੀਂ ਪਾਸ ਲਈ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

Friday, Jul 01, 2022 - 11:05 AM (IST)

ਰੇਲਵੇ ''ਚ 10ਵੀਂ ਪਾਸ ਲਈ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

ਨਵੀਂ ਦਿੱਲੀ- ਉਮੀਦਵਾਰਾਂ ਲਈ ਰੇਲਵੇ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। 10ਵੀਂ ਪਾਸ ਅਤੇ ਆਈ.ਟੀ.ਆਈ. ਸਰਟੀਫਿਕੇਟ ਪ੍ਰਾਪਤ ਕਰ ਚੁਕੇ ਉਮੀਦਵਾਰ ਅਪਲਾਈ ਕਰ ਸਕਦੇ ਹਨ। 

ਆਖ਼ਰੀ ਤਾਰੀਖ਼
ਉਮੀਦਵਾਰ 26 ਜੁਲਾਈ 2022 ਤੱਕ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦਾ ਵੇਰਵਾ
ਇਸ ਭਰਤੀ ਦੇ ਮਾਧਿਅਮ ਨਾਲ ਵੈਲਡਰ, ਫਿਟਰ, ਕਾਰਪੇਂਟਰ, ਮਸ਼ੀਨਿਸਟ, ਪੇਂਟਰ ਅਤੇ ਇਲੈਕਟ੍ਰੀਸ਼ੀਅਨ ਟਰੇਡਰਜ਼ 'ਚ ਕੁੱਲ 876 ਅਹੁਦੇ ਭਰੇ ਜਾਣਗੇ। ਇਨ੍ਹਾਂ 'ਚ 600 ਅਹੁਦੇ ਐਕਸ-ਆਈ.ਟੀ.ਆਈ. ਅਤੇ 276 ਅਹੁਦੇ ਫਰੈਸ਼ਰ ਲਈ ਹਨ। 

ਸਿੱਖਿਆ ਯੋਗਤਾ
ਉਮੀਦਵਾਰ 50 ਫੀਸਦੀ ਅੰਕਾਂ ਨਾਲ 10ਵੀਂ 'ਚ ਪਾਸ ਹੋਣੇ ਚਾਹੀਦੇ ਹਨ ਅਤੇ ਰਾਸ਼ਟਰੀ ਵਪਾਰ ਪ੍ਰਮਾਣ ਪੱਤਰ ਵੀ ਹੋਣਾ ਚਾਹੀਦਾ।

ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਭਰਤੀ 10ਵੀਂ 'ਚ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਤਿਆਰ ਮੈਰਿਟ ਰਾਹੀਂ ਹੋਵੇਗੀ। ਇਸ ਭਰਤੀ ਲਈ ਕਿਸੇ ਵੀ ਉਮੀਦਵਾਰ ਦੀ ਲਿਖਤੀ ਪ੍ਰੀਖਿਆ ਨਹੀਂ ਹੋਵੇਗੀ।

ਉਮਰ
ਉਮੀਦਵਾਰ ਦੀ ਉਮਰ ਘੱਟੋ-ਘੱਟ 15 ਸਾਲ ਅਤੇ ਵੱਧ ਤੋਂ ਵੱਧ 24 ਸਾਲ ਤੱਕ ਹੀ ਹੋਣੀ ਚਾਹੀਦੀ। ਹਾਲਾਂਕਿ ਉੱਪਰੀ ਉਮਰ ਹੱਦ 'ਚ ਓ.ਬੀ.ਸੀ. ਉਮੀਦਵਾਰਾਂ ਲਈ 3 ਸਾਲ, ਐੱਸ.ਸੀ., ਐੱਸ.ਟੀ. ਉਮੀਦਵਾਰਾਂ ਲਈ 5 ਸਾਲ ਅਤੇ ਬੈਂਚਮਾਰਕ ਵਿਕਲਾਂਗ (ਪੀ.ਡਬਲਿਊ.ਬੀ.ਡੀ.), ਉਮੀਦਵਾਰਾਂ ਲਈ 10 ਸਾਲ ਦੀ ਛੋਟ ਹੋਵੇਗੀ।

ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News