ਰੇਲਵੇ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
Sunday, Apr 10, 2022 - 10:37 AM (IST)

ਨਵੀਂ ਦਿੱਲੀ- ਰੇਲਵੇ ਰਿਕਰੂਟਮੈਂਟ ਸੈੱਲ (ਆਰ.ਆਰ.ਸੀ.) ਨੇ ਦੱਖਣੀ ਮੱਧ ਰੇਲਵੇ (ਐੱਨ.ਸੀ.ਆਰ.) ਪ੍ਰਯਾਗਰਾਜ 'ਚ ਜੂਨੀਅਰ ਟੈਕਨੀਕਲ ਅਸਿਸਟੈਂਟ ਦੇ ਅਹੁਦਿਆਂ 'ਤੇ ਭਰਤੀ ਲਈ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਭਰਤੀ ਮੁਹਿੰਮ ਦੇ ਮਾਧਿਅਮ ਨਾਲ ਜੂਨੀਅਰ ਟੈਕਨੀਕਲ ਅਸਿਸਟੈਂਟ ਦੇ 20 ਅਹੁਦਿਆਂ 'ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ।
ਆਖ਼ਰੀ ਤਾਰੀਖ਼
ਉਮੀਦਵਾਰ 18 ਅਪ੍ਰੈਲ 2022 ਤੱਕ ਅਪਲਾਈ ਕਰ ਸਕਦੇ ਹਨ।
ਉਮਰ
ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 18 ਅਪ੍ਰੈਲ 2022 ਤੋਂ ਪਹਿਲਾਂ 18 ਸਾਲ ਤੋਂ 33 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਸਰਕਾਰੀ ਨਿਯਮਾਂ ਅਨੁਸਾਰ, ਰਾਖਵਾਂਕਰਨ ਵਰਗ ਲਈ ਛੋਟ ਦਿੱਤੀ ਗਈ ਹੈ। ਹੋਰ ਪਿਛੜਾ ਵਰਗ ਨੂੰ 3 ਸਾਲ ਅਤੇ ਅਨੁਸੂਚਿਤ ਜਾਤੀ ਅਤੇ ਜਨਜਾਤੀ ਨੂੰ 5 ਸਾਲ ਦੀ ਛੋਟ ਦਿੱਤੀ ਗਈ ਹੈ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ 3 ਸਾਲ ਦਾ ਸਿਵਲ ਇੰਜੀਨੀਅਰਿੰਗ ਡਿਪਲੋਮਾ, ਸਿਵਲ ਇੰਜੀਨੀਅਰਿੰਗ 'ਚ ਬੀ.ਐੱਸ.ਸੀ. ਜਾਂ ਸਿਵਲ ਇੰਜੀਨੀਅਰਿੰਗ 'ਚ 4 ਸਾਲ ਦੀ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ।
ਐਪਲੀਕੇਸ਼ਨ ਫ਼ੀਸ
ਅਨੁਸੂਚਿਤ ਜਾਤੀ ਵਰਗ ਅਤੇ ਮਹਿਲਾ ਉਮੀਦਵਾਰਾਂ ਨੂੰ ਐਪਲੀਕੇਸ਼ਨ ਫ਼ੀਸ ਦਾ ਭੁਗਤਾਨ ਨਹੀਂ ਕਰਨਾ ਹੈ।
ਜਨਰਲ ਕੈਟੇਗਰੀ ਦੇ ਉਮੀਦਵਾਰਾਂ ਅਤੇ ਹੋਰ ਸੂਬਿਆਂ ਦੇ ਉਮੀਦਵਾਰਾਂ ਨੂੰ ਐਪਲੀਕੇਸ਼ਨ ਫ਼ੀਸ ਦੇ ਰੂਪ 'ਚ 100 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।
ਪ੍ਰੀਖਿਆ ਫ਼ੀਸ ਦਾ ਭੁਗਤਾਨ ਸਿਰਫ਼ ਡੈਬਿਟ ਕਾਰਡ/ਕ੍ਰੇਡਿਟ ਕਾਰਡ/ਨੈੱਟ ਬੈਂਕਿੰਗ ਦੇ ਮਾਧਿਅਮ ਨਾਲ ਕੀਤਾ ਜਾਵੇਗਾ।
ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।