ਭਾਰਤੀ ਹਵਾਈ ਫ਼ੌਜ 'ਚ ਨੌਕਰੀ ਦਾ ਸੁਨਹਿਰੀ ਮੌਕਾ, ਲੱਖਾਂ 'ਚ ਮਿਲੇਗੀ ਤਨਖਾਹ
Sunday, Dec 25, 2022 - 09:46 AM (IST)

ਨਵੀਂ ਦਿੱਲੀ- ਭਾਰਤੀ ਹਵਾਈ ਫ਼ੌਜ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਇਸ ਲਈ ਹਵਾਈ ਫ਼ੌਜ ਦੇ ਫਲਾਇੰਗ ਬਰਾਂਚ, ਗਰਾਊਂਡ ਡਿਊਟੀ ਅਤੇ ਐਜ਼ੂਕੇਸ਼ਨ ਬਰਾਂਚ 'ਚ ਅਧਿਕਾਰੀ ਦੇ ਅਹੁਦਿਆਂ 'ਤੇ ਅਪਲਾਈ ਕਰਨ ਲਈ ਸਿਰਫ਼ 5 ਦਿਨ ਬਚੇ ਹਨ।
ਅਹੁਦਿਆਂ ਦਾ ਵੇਰਵਾ
ਕੁੱਲ 258 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ।
ਆਖ਼ਰੀ ਤਾਰੀਖ਼
ਉਮੀਦਵਾਰ 30 ਦਸੰਬਰ 2022 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਉਮੀਦਵਾਰ 12ਵੀਂ ਪਾਸ ਹੋਣਾ ਜ਼ਰੂਰੀ ਹੈ। ਵੱਖ-ਵੱਖ ਅਹੁਦਿਆਂ 'ਤੇ ਸਿੱਖਿਆ ਯੋਗਤਾ ਵੀ ਵੱਖ-ਵੱਖ ਦੱਸੀ ਗਈ ਹੈ। ਜੋ ਤੁਸੀਂ ਨੋਟੀਫਿਕੇਸ਼ਨ 'ਚ ਜਾ ਕੇ ਦੇਖ ਸਕਦੇ ਹੋ।
ਉਮਰ
ਫਲਾਇੰਗ ਬਰਾਂਚ- 20 ਤੋਂ 24 ਸਾਲ
ਗਰਾਊਂਡ ਡਿਊਟੀ (ਤਕਨੀਕੀ/ਗੈਰ ਤਕਨੀਕੀ) ਬਰਾਂਚ- 20 ਤੋਂ 26 ਸਾਲ
ਤਨਖਾਹ
56100-177500 ਰੁਪਏ ਤੱਕ
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।