10ਵੀਂ ਪਾਸ ਲਈ ਨੌਕਰੀ ਦਾ ਸੁਨਹਿਰੀ ਮੌਕਾ, 2000 ਤੋਂ ਵੱਧ ਅਹੁਦਿਆਂ 'ਤੇ ਨਿਕਲੀ ਭਰਤੀ, ਇੰਝ ਕਰੋ ਅਪਲਾਈ
Saturday, Dec 24, 2022 - 11:31 AM (IST)

ਨਵੀਂ ਦਿੱਲੀ- ਮੱਧ ਪ੍ਰਦੇਸ਼ 'ਚ 10 ਪਾਸ ਉਮੀਦਵਾਰਾਂ ਲਈ ਜੰਗਲਾਤ ਵਿਭਾਗ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਮੱਧ ਪ੍ਰਦੇਸ਼ ਸਰਕਾਰ ਦੇ ਜੰਗਲਾਤ ਵਿਭਾਗ ਦੇ ਅਧੀਨ ਜੰਗਲਾਤ ਰੱਖਿਅਕ ਅਤੇ ਖੇਤਰ ਰੱਖਿਅਕ ਅਤੇ ਜੇਲ੍ਹ ਵਿਭਾਗ ਦੇ ਅਧੀਨ ਜੇਲ੍ਹ ਪ੍ਰਹਿਰੀ ਦੇ 2000 ਤੋਂ ਵੱਧ ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ।
ਕੁੱਲ ਅਹੁਦੇ
ਮੱਧ ਪ੍ਰਦੇਸ਼ ਪ੍ਰੋਫੈਸ਼ਨਲ ਐਗਜ਼ਾਮੀਨੇਸ਼ਨ ਬੋਰਡ (ਐੱਮਪੀਪੀਈਬੀ) ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਜੰਗਲਾਤ ਗਾਰਡ ਦੀਆਂ 1772 ਅਸਾਮੀਆਂ, ਏਰੀਆ ਗਾਰਡ ਦੀਆਂ 140 ਅਸਾਮੀਆਂ ਅਤੇ ਜੇਲ੍ਹ ਪ੍ਰਹਾਰੀ ਦੀਆਂ 200 ਅਸਾਮੀਆਂ ਸਮੇਤ ਕੁੱਲ 2112 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ।
ਸਿੱਖਿਆ ਯੋਗਤਾ
ਉਮੀਦਵਾਰ ਘੱਟੋ-ਘੱਟ 10ਵੀਂ ਪਾਸ ਹੋਣਾ ਚਾਹੀਦਾ।
ਉਮਰ
ਉਮੀਦਵਾਰ ਦੀ ਉਮਰ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 33 ਸਾਲ ਹੋਣੀ ਚਾਹੀਦੀ ਹੈ।
ਮਹੱਤਵਪੂਰਨ ਤਾਰੀਖ਼ਾਂ
ਐਪਲੀਕੇਸ਼ਨ ਪ੍ਰਕਿਰਿਆ 20 ਜਨਵਰੀ 2023 ਤੋਂ ਸ਼ੁਰੂ ਹੋਣੀ ਹੈ।
ਉਮੀਦਵਾਰ 3 ਫਰਵਰੀ 2023 ਤੱਕ ਅਪਲਾਈ ਕਰ ਸਕਣਗੇ।
ਐਪਲੀਕੇਸ਼ਨ ਫੀਸ
ਉਮੀਦਵਾਰ ਨੂੰ 500 ਰੁਪਏ ਐਪਲੀਕੇਸ਼ਨ ਫੀਸ ਦਾ ਭੁਗਤਾਨ ਕਰਨਾ ਹੋਵੇਗਾ। ਐੱਸ.ਸੀ./ਐੱਸ.ਟੀ. ਅਤੇ ਦਿਵਿਆਂਗ ਉਮੀਦਵਾਰਾਂ ਲਈ ਫੀਸ 250 ਰੁਪਏ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।