ਪੁਲਸ ''ਚ ਕਾਂਸਟੇਬਲ ਡਰਾਈਵਰਾਂ ਲਈ 55 ਅਹੁਦਿਆਂ ’ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

Saturday, Oct 16, 2021 - 11:26 AM (IST)

ਪੁਲਸ ''ਚ ਕਾਂਸਟੇਬਲ ਡਰਾਈਵਰਾਂ ਲਈ 55 ਅਹੁਦਿਆਂ ’ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

ਨਵੀਂ ਦਿੱਲੀ– ਗੋਆ ਸਰਕਾਰ ਦੇ ਪੁਲਸ ਡਾਇਰੈਕਟਰ ਜਨਰਲ ਦੇ ਦਫ਼ਤਰ ਨੇ ਪੁਰਸ਼ ਕਾਂਸਟੇਬਲ ਡਰਾਈਵਰਾਂ ਦੀਆਂ 55 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਅਰਜ਼ੀ ਪ੍ਰਕਿਰਿਆ ਜਾਰੀ ਹੈ ਅਤੇ ਅਰਜ਼ੀ ਦੇਣ ਦੀ ਆਖ਼ਰੀ ਤਰੀਕ 21 ਅਕਤੂਬਰ ਹੈ। ਇੱਛੁਕ ਉਮੀਦਵਾਰ ਅਰਜ਼ੀ ਫੀਸ ਦੇ ਨਾਲ ਪੁਲਿਸ ਹੈੱਡਕੁਆਰਟਰ, ਪਣਜੀ-ਗੋਆ, ਮਾਪੂਸਾ ਪੁਲਸ ਸਟੇਸ਼ਨ, ਬਿਚੋਲਿਮ ਪੁਲਸ ਸਟੇਸ਼ਨ, ਪੋਂਡਾ ਪੁਲਸ ਸਟੇਸ਼ਨ, ਕੁਰਚੋਰਮ ਪੁਲਸ ਸਟੇਸ਼ਨ, ਮਡਗਾਓਂ ਟਾਊਨ ਪੁਲਸ ਸਟੇਸ਼ਨ, ਵਾਸਕੋ ਪੁਲਸ ਸਟੇਸ਼ਨ ਵਿਚ ਅਰਜ਼ੀ ਜਮ੍ਹਾਂ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ
ਕੁੱਲ 55 ਅਹੁਦਿਆਂ ’ਤੇ ਭਰਤੀ ਕੀਤੀ ਜਾਣੀ ਹੈ, ਜਿਨ੍ਹਾਂ ’ਚੋਂ 26 ਅਸਾਮੀਆਂ ਗੈਰ-ਰਾਖਵੀਂ ਸ਼੍ਰੇਣੀਆਂ ਲਈ, 8 ਅਸਾਮੀਆਂ ਅਨੁਸੂਚਿਤ ਜਾਤੀ ਲਈ, 19 ਅਸਾਮੀਆਂ ਹੋਰ ਪੱਛੜੇ ਵਰਗ ਲਈ ਹਨ ਅਤੇ 2 ਅਸਾਮੀਆਂ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਉਮੀਦਵਾਰਾਂ ਲਈ ਹਨ। 55 ਖਾਲ੍ਹੀ ਅਸਾਮੀਆਂ ’ਚੋਂ 3 ਅਸਾਮੀਆਂ ਸਾਬਕਾ ਫੌਜੀਆਂ ਲਈ ਅਤੇ 5 ਖਾਲ੍ਹੀ ਅਸਾਮੀਆਂ ਖਿਡਾਰੀਆਂ ਲਈ ਰਾਖਵੀਆਂ ਹਨ।

ਆਖ਼ਰੀ ਤਾਰੀਖ਼ 
ਉਮੀਦਵਾਰ 21 ਅਕਤੂਬਰ 2021 ਤਕ ਅਪਲਾਈ ਕਰ ਸਕਦੇ ਹਨ।

ਉਮਰ
ਉਮੀਦਵਾਰਾਂ ਦੀ ਉਮਰ 18 ਤੋਂ 25 ਸਾਲ ਤੈਅ ਕੀਤੀ ਗਈ ਹੈ। ਹੋਮਗਾਰਡ ਲਈ ਉਮਰ ਹੱਦ 18 ਤੋਂ 30 ਸਾਲ ਹੈ।

ਅਰਜ਼ੀ ਫੀਸ
ਜਨਰਲ ਸ਼੍ਰੇਣੀ ਲਈ ਅਰਜ਼ੀ ਫੀਸ 200 ਹੈ। ਐੱਸ.ਸੀ./ਐੱਸ.ਟੀ./ਓ.ਬੀ.ਸੀ./ਸਾਬਕਾ ਫ਼ੌਜੀ ਅਤੇ ਈ.ਡਬਲਯੂ.ਐੱਸ. ਸ਼੍ਰੇਣੀ ਲਈ ਅਰਜ਼ੀ ਫੀਸ 100 ਰੁਪਏ ਹੈ।

ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਨੋਟੀਫਿਕੇਸ਼ਨ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।


author

cherry

Content Editor

Related News