12ਵੀਂ ਪਾਸ ਲਈ ਨਿਕਲੀ ਬੰਪਰ ਭਰਤੀ, ਉਮਰ ਹੱਦ 30 ਸਾਲ, ਜਾਣੋ ਪੂਰਾ ਵੇਰਵਾ

Thursday, Dec 22, 2022 - 11:43 AM (IST)

ਨਵੀਂ ਦਿੱਲੀ- ਫੋਰੈਸਟ ਰਿਸਰਚ ਇੰਸਟੀਚਿਊਟ (FRI) ਨੇ LDC, ਟੈਕਨੀਸ਼ੀਅਨ, ਵਣ ਗਾਰਡ ਅਤੇ ਹੋਰਾਂ ਸਮੇਤ ਗਰੁੱਪ-ਸੀ ਦੀਆਂ ਅਸਾਮੀਆਂ ਭਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇੱਛੁਕ ਅਤੇ ਚਾਹਵਾਨ ਉਮੀਦਵਾਰ ਜੋ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ FRI ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ ਅਰਜ਼ੀ ਪ੍ਰਕਿਰਿਆ 20 ਦਸੰਬਰ ਤੋਂ ਸ਼ੁਰੂ ਹੋ ਗਈ ਹੈ।

ਕੁਲ ਅਹੁਦੇ

ਇਸ ਭਰਤੀ ਪ੍ਰਕਿਰਿਆ ਤਹਿਤ ਕੁਲ 72 ਅਹੁਦਿਆਂ ਨੂੰ ਭਰਿਆ ਜਾਵੇਗਾ।

ਅਹੁਦਿਆਂ ਦਾ ਵੇਰਵਾ-

ਟੈਕਨੀਸ਼ੀਅਨ (ਫੀਲਡ ਲੈਬ ਰਿਸਰਚ)– 23
ਟੈਕਨੀਸ਼ੀਅਨ (ਮੇਨਟੇਨੈਂਸ)– 6
ਤਕਨੀਕੀ ਸਹਾਇਕ (ਪੈਰਾ ਮੈਡੀਕਲ)-7
ਲੋਅਰ ਡਿਵੀਜ਼ਨ ਕਲਰਕ (LDC)-5
ਵਣ ਗਾਰਡ-2
ਸਟੈਨੋ ਗ੍ਰੇਡ-II-1
ਸਟੋਰ ਕੀਪਰ-2
ਡਰਾਈਵਰ (ਆਮ ਗ੍ਰੇਡ)-4
ਮਲਟੀ-ਟਾਸਕਿੰਗ ਸਟਾਫ (MTS)-22

ਮਹੱਤਵਪੂਰਨ ਤਾਰੀਖ਼ਾਂ-

ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤੀ ਤਾਰੀਖ਼- 20 ਦਸੰਬਰ
ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼- 19 ਜਨਵਰੀ 2023 

ਵਿੱਦਿਅਕ ਯੋਗਤਾ- 

ਉਮੀਦਵਾਰਾਂ ਨੂੰ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ-12ਵੀਂ ਜਾਂ ਗ੍ਰੈਜੂਏਟ ਹੋਣਾ ਚਾਹੀਦਾ ਹੈ।

ਉਮਰ ਹੱਦ- 

ਉਮੀਦਵਾਰਾਂ ਦੀ ਉਮਰ ਹੱਦ 18 ਸਾਲ ਤੋਂ 30 ਸਾਲ ਦਰਮਿਆਨ ਹੋਣੀ ਚਾਹੀਦੀ ਹੈ।

ਇੰਝ ਕਰੋ ਅਪਲਾਈ

ਇੱਛੁਕ ਉਮੀਦਵਾਰ ਅਧਿਕਾਰਤ ਵੈੱਬਸਾਈਟ https://fri.icfre.gov.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ  ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


Tanu

Content Editor

Related News