ਫੂਡ ਕਾਰਪੋਰੇਸ਼ਨ ਆਫ਼ ਇੰਡੀਆ ’ਚ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ
Wednesday, Oct 20, 2021 - 10:55 AM (IST)

ਨਵੀਂ ਦਿੱਲੀ- ਫੂਡ ਕਾਰਪੋਰੇਸ਼ਨ ਆਫ਼ ਇੰਡੀਆ (ਐੱਫ.ਸੀ.ਆਈ.) ’ਚ 380 ਅਹੁਦਿਆਂ ’ਤੇ ਭਰਤੀਆਂ ਨਿਕਲੀਆਂ ਹਨ। ਇਹ ਭਰਤੀ ਹਰਿਆਣਾ ’ਚ ਐੱਫ.ਸੀ.ਆਈ. ਦੇ ਵੱਖ-ਵੱਖ ਵਿਭਾਗਾਂ ’ਚ ਵਾਚਮੈਨ ਦੀ ਨਿਯੁਕਤੀ ਲਈ ਹੈ।
ਆਖ਼ਰੀ ਤਾਰੀਖ਼
ਹਰਿਆਣਾ ਐੱਫ.ਸੀ.ਆਈ. ਭਰਤੀ 2021 ਦੇ ਆਨਲਾਈਨ ਅਪਲਾਈ ਦੀ ਆਖ਼ਰੀ ਤਾਰੀਖ਼ 19 ਨਵੰਬਰ 2021 ਹੈ।
ਅਹੁਦਿਆਂ ਦਾ ਵੇਰਵਾ
ਐੱਫ.ਸੀ.ਆਈ. ਦੀ ਇਸ ਭਰਤੀ ਮੁਹਿੰਮ ’ਚ ਵਾਚਮੈਨ ਦੇ 380 ਅਹੁਦਿਆਂ ’ਤੇ ਭਰਤੀਆਂ ਕੀਤੀਆਂ ਜਾਣੀਆਂ ਹਨ। ਇਨ੍ਹਾਂ ’ਚੋਂ 168 ਅਹੁਦੇ ਅਣਰਿਜ਼ਰਵਡ ਵਰਗ ਲਈ ਅਤੇ 38 ਅਹੁਦੇ ਈ.ਡਬਲਿਊ.ਐੱਸ. ਲਈ ਹਨ।
ਉਮਰ
ਉਮੀਦਵਾਰ ਦੀ ਉਮਰ 18 ਤੋਂ 25 ਸਾਲ ਤੈਅ ਕੀਤੀ ਗਈ ਹੈ।
ਸਿੱਖਿਆ ਯੋਗਤਾ
ਵਾਚਮੈਨ ਦੇ ਅਹੁਦਿਆਂ ਲਈ ਉਮੀਦਵਾਰ 8ਵੀਂ ਪਾਸ ਹੋਣਾ ਜ਼ਰੂਰੀ ਹੈ। ਉੱਥੇ ਹੀ ਇਸ ਤੋਂ ਪਹਿਲਾਂ ਸਕਿਓਰਿਟੀ ਗਾਰਡ ਦੀ ਨੌਕਰੀ ਕਰ ਚੁਕੇ ਉਮੀਦਵਾਰਾਂ ਦਾ 5ਵੀਂ ਪਾਸ ਹੋਣਾ ਜ਼ਰੂਰੀ ਹੈ।
ਇਸ ਤਰ੍ਹਾਂ ਕਰੋ ਅਪਲਾਈ
ਇਛੁੱਕ ਉਮੀਦਵਾਰ ਅਧਿਕਾਰਤ ਵੈੱਬਸਾਈਟ https://fciharyana-watch-ward.in/login ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।