ਟਰਾਂਸਪੋਰਟ ਵਿਭਾਗ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਾਣੋ ਚੋਣ ਪ੍ਰਕਿਰਿਆ ਤੇ ਹੋਰ ਸ਼ਰਤਾਂ

Monday, Mar 27, 2023 - 12:23 PM (IST)

ਟਰਾਂਸਪੋਰਟ ਵਿਭਾਗ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਾਣੋ ਚੋਣ ਪ੍ਰਕਿਰਿਆ ਤੇ ਹੋਰ ਸ਼ਰਤਾਂ

ਨਵੀਂ ਦਿੱਲੀ- ਨੌਕਰੀ ਦੀ ਭਾਲ ਕਰਨ ਵਾਲੇ ਨੌਜਵਾਨਾਂ ਲਈ ਵੱਡੀ ਖੁਸ਼ਖ਼ਬਰੀ ਹੈ। ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਯਾਨੀ ਕਿ CTU ਵਲੋਂ ਬੱਸ ਕੰਡਕਟਰ ਅਤੇ ਹੈਵੀ ਬੱਸ ਡਰਾਈਵਰ ਦੇ ਅਹੁਦਿਆਂ 'ਤੇ ਭਰਤੀ ਕੀਤੀ ਜਾ ਰਹੀ ਹੈ। ਭਰਤੀ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ, ਜੋ ਵੀ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਹਨ, ਉਹ ਅਧਿਕਾਰਤ ਵੈੱਬਸਾਈਟ http://ctu.chdadmnrectt.in ਜ਼ਰੀਏ ਆਨਲਾਈਨ ਅਪਲਾਈ ਕਰ  ਸਕਦੇ ਹਨ। 

ਨੋਟੀਫ਼ਿਕੇਸ਼ਨ ਮੁਤਾਬਕ ਭਰਤੀ ਜ਼ਰੀਏ 177 ਅਹੁਦਿਆਂ ਨੂੰ ਭਰਿਆ ਜਾਵੇਗਾ। ਭਰਤੀ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 16 ਮਾਰਚ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ 10 ਅਪ੍ਰੈਲ 2023 ਨੂੰ ਖ਼ਤਮ ਹੋਵੇਗੀ। ਗਲਤ ਅਤੇ ਅਧੂਰੀ ਜਾਣਕਾਰੀ ਨਾਲ ਫਾਰਮ ਭਰਨ ਵਾਲਿਆਂ ਦੀ ਐਪਲੀਕੇਸ਼ਨ ਪ੍ਰਵਾਨ ਨਹੀਂ ਕੀਤੀ ਜਾਵੇਗੀ।

ਕੁੱਲ ਅਹੁਦੇ

ਬੱਸ ਕੰਡਕਟਰ- 131 ਅਹੁਦੇ
ਹੈਵੀ ਬੱਸ ਡਰਾਈਵਰਸ- 46 ਅਹੁਦੇ

ਵਿੱਦਿਅਕ ਯੋਗਤਾ

ਬੱਸ ਕੰਡਕਟਰ: ਕਿਸੇ ਮਾਨਤਾ ਪ੍ਰਾਪਤ ਬੋਰਡ/ਯੂਨੀਵਰਸਿਟੀ ਤੋਂ 12ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ, ਸਰਕਾਰੀ ਮਾਨਤਾ ਪ੍ਰਾਪਤ ਸੰਸਥਾ ਦੁਆਰਾ ਜਾਰੀ ਇਕ ਵੈਧ ਕੰਡਕਟਰ ਦਾ ਲਾਇਸੈਂਸ ਹੋਣਾ ਚਾਹੀਦਾ ਹੈ।
ਹੈਵੀ ਬੱਸ ਡਰਾਈਵਰ: ਕਿਸੇ ਮਾਨਤਾ ਪ੍ਰਾਪਤ ਬੋਰਡ/ਯੂਨੀਵਰਸਿਟੀ ਤੋਂ 10ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ ਹੈਵੀ ਟਰਾਂਸਪੋਰਟ ਵਹੀਕਲ/ਹੈਵੀ ਵਹੀਕਲ ਚਲਾਉਣ ਲਈ ਵੈਧ ਲਾਇਸੰਸ ਵੀ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਘੱਟੋ-ਘੱਟ 5 ਸਾਲ ਪੁਰਾਣਾ HTV ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਹੈ। ਸਾਰੇ ਯੋਗਤਾ ਵੇਰਵਿਆਂ ਨੂੰ ਭਰਨ ਤੋਂ ਬਾਅਦ ਨੋਟੀਫ਼ਿਕੇਸ਼ਨ ਲਿੰਕ ਚੈੱਕ ਕਰੋ।

ਹੈਠਾਂ ਦਿੱਤੇ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ

CTU Recruitment 2023: 

ਅਰਜ਼ੀ ਫੀਸ

ਜਨਰਲ/ਓ. ਬੀ. ਸੀ/ਈ. ਐਸ. ਐਮ ਸ਼੍ਰੇਣੀ ਦੇ ਉਮੀਦਵਾਰਾਂ ਲਈ ਅਰਜ਼ੀ ਦੀ ਫੀਸ 800 ਰੁਪਏ ਹੈ ਅਤੇ ਐਸ. ਸੀ/ਸਾਬਕਾ ਸੈਨਿਕ/ਡੀ. ਐਸ. ਐਮ (ਹੋਰ ਸ਼੍ਰੇਣੀਆਂ)/ਈ. ਡਬਲਯੂ. ਐਸ ਲਈ 500  ਰੁਪਏ ਹੈ। ਉਮੀਦਵਾਰ ਨੈੱਟ ਬੈਂਕਿੰਗ ਅਤੇ ਡੈਬਿਟ-ਕ੍ਰੈਡਿਟ ਕਾਰਡ ਰਾਹੀਂ 15 ਅਪ੍ਰੈਲ ਤੱਕ ਫੀਸ ਜਮ੍ਹਾ ਕਰਵਾ ਸਕਣਗੇ।

ਚੋਣ ਪ੍ਰਕਿਰਿਆ

ਚੋਣ ਪ੍ਰਕਿਰਿਆ ਵਿਚ ਇਕ ਲਿਖਤੀ ਪ੍ਰੀਖਿਆ ਸ਼ਾਮਲ ਹੈ। ਟੈਸਟ ਵਿਚ ਇਕ ਪੇਪਰ ਹੋਵੇਗਾ> ਜਿਸ ਵਿਚ ਦੋ ਘੰਟੇ ਦੀ ਮਿਆਦ ਦੇ ਦੋ ਭਾਗ ਹੋਣਗੇ, ਜਿਸ 'ਚ 100 ਬਹੁ-ਚੋਣ ਵਾਲੇ ਪ੍ਰਸ਼ਨ ਹੋਣਗੇ। ਅੰਤਿਮ ਚੋਣ ਲਿਖਤੀ ਪ੍ਰੀਖਿਆ ਵਿਚ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਕੀਤੀ ਜਾਵੇਗੀ।

ਇਸ ਤਰ੍ਹਾਂ ਕਰੋ ਅਪਲਾਈ 

ਸਭ ਤੋਂ ਪਹਿਲਾਂ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ ctu.chdadmnrectt.in 'ਤੇ ਜਾਣਾ ਪਵੇਗਾ।
ਇਸ ਤੋਂ ਬਾਅਦ ਭਰਤੀ ਲਿੰਕ 'ਤੇ ਕਲਿੱਕ ਕਰੋ।
ਯੂਜ਼ਰ ਆਈਡੀ ਅਤੇ ਪਾਸਵਰਡ ਬਣਾ ਕੇ ਫਾਰਮ ਭਰੋ ਅਤੇ ਫੀਸ ਜਮ੍ਹਾਂ ਕਰੋ।
ਫਿਰ ਫਾਈਨਲ ਸਬਮਿਟ ਬਟਨ 'ਤੇ ਕਲਿੱਕ ਕਰੋ।
ਉਸ ਤੋਂ ਬਾਅਦ ਫਾਰਮ ਦੀ ਇੱਕ ਕਾਪੀ ਡਾਊਨਲੋਡ ਕਰੋ ਅਤੇ ਭਵਿੱਖ ਵਿੱਚ ਸੰਦਰਭ ਲਈ ਇਸਨੂੰ ਆਪਣੇ ਕੋਲ ਰੱਖੋ।
 


author

Tanu

Content Editor

Related News